ਕੀ ਤੁਸੀ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਕਰੰਸੀ ਕਿਹੜੀ ਹੈ?

ਆਮ ਤੌਰ ਤੇ ਅਸੀ ਡਾਲਰ ਦੀ ਤੁਲਨਾ ਰੁਪਏ ਨਾਲ ਕਰਦੇ ਹਾਂ। ਕਿਉਕਿ 1 ਡਾਲਰ ਦੀ ਕੀਮਤ ਅੱਜ ਲਗਭਗ 81 ਰੁਪਏ ਦੇ ਨੇੜੇ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕਰੰਸੀ ਕਿਹੜੀ ਹੈ? ਇਸਦੇ ਨਾਲ ਹੀ, ਇਸ ਕਰੰਸੀ ਦੀ ਕੀਮਤ ਰੁਪਏ ਦੇ ਮੁਕਾਬਲੇ ਕਿੰਨੀ ਹੈ ਆਓੁ ਤੁਹਾਨੂੰ ਦੱਸਦੇ ਹਾਂ:-

ਜੇਕਰ ਅਸੀ ਦੁਨੀਆਂ ਦੀ ਸਭ ਤੋਂ ਤਾਕਤਵਰ ਅਤੇ ਮਹਿੰਗੀ  ਕਰੰਸੀ ਦੀ ਗੱਲ ਕਰੀਏ ਤਾਂ ਇਹ ਕੁਵੈਤ ਦੇਸ਼ ਦੀ ਕਰੰਸੀ ਹੈ। ਕੁਵੈਤ ਕਰੰਸੀ ਨੂੰ ਕੁਵੈਤੀ ਦਿਨਾਰ ਵੱਜੋਂ ਜਾਣਿਆ ਜਾਂਦਾ ਹੈ । ਜੇਕਰ ਅਸੀ ਇਸ ਦੀ ਕੀਮਤ ਤੇ ਨਜ਼ਰ ਮਾਰੀਏ ਤਾਂ (3 ਅਕਤੂਬਰ 2022) 1 ਦਿਨਾਰ ਦੀ ਕੀਮਤ ਲਗਪਗ 263.01 ਰੁਪਏ ਦੇ ਬਰਾਬਰ ਹੈ। ਇਸਦਾ ਮਤਬਲ ਜੇਕਰ ਤੁਸੀ 263.01 ਖਰਚ ਕਰਦੇ ਹੋ ਤਾਂ ਤੁਹਾਨੂੰ 1 ਦੀਨਾਰ ਮਿਲੇਗਾ। ਦੂਜੇ ਪਾਸੇ, ਜੇਕਰ ਅਸੀਂ ਭਾਰਤੀ ਰੁਪਏ ਦੇ ਮੁਕਬਲੇ ਡਾਲਰ ਨੂੰ ਵੇਖੀਏ ਤਾਂ 1 ਡਾਲਰ ਦੀ ਕੀਮਤ 81.52 ਰੁਪਏ ਦੇ ਬਰਾਬਰ ਹੈ। ਕੁਵੈਤੀ ਦਿਨਾਰ ਕੁਵੈਤ ਦੇ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਕਰੰਸੀ ਹੋਣ ਦਾ ਇੱਕ ਖਾਸ ਕਾਰਨ ਹੈ ਕੁਵੈਤ ਦੇਸ਼ ਵਿੱਚ ਪਾਏ ਜਾਣ ਵਾਲੇ ਤੇਲ ਦੇ ਭੰਡਾਰ। ਕੁਵੈਤ ਇਸ ਤੇਲ ਨੂੰ ਪੂਰੀ ਦੁਨੀਆਂ ਵਿੱਚ ਨਿਰਯਾਤ ਕਰਦਾ ਹੈ। ਇਸ ਕਾਰਨ ਕੁਵੈਤੀ ਦੀਨਾਰ ਦੀ ਕੀਮਤ ਦੁਨੀਆ 'ਚ ਸਭ ਤੋਂ ਜਿਆਦਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 70-80 ਸਾਲ ਪਹਿਲਾਂ ਕੁਵੈਤ ਵਿੱਚ ਜੋ ਕਰੰਸੀ ਜਾਰੀ ਹੁੰਦੀ ਸੀ ਉਸਨੂੰ ਭਾਰਤ ਸਰਕਾਰ ਜਾਰੀ ਕਰਦੀ ਸੀ। ਯਾਨੀ RBI ਕਿਸੇ ਸਮੇਂ ਕੁਵੈਤ ਦੀ ਕਰੰਸੀ ਬਣਾਉਂਦੀ ਸੀ ਅਤੇ ਉਸ ਕਰੰਸੀ ਦਾ ਨਾਂ ਖਾੜੀ ਰੁਪਈਆ ਸੀ। ਇਹ ਦਿੱਖ ਵਿੱਚ ਭਾਰਤੀ ਰੁਪਏ ਨਾਲ ਬਹੁਤ ਮਿਲਦਾ ਜੁਲਦਾ ਸੀ। ਇਸ ਖਾੜੀ ਰੂਪੀ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਦੀ ਵਰਤੋਂ ਭਾਰਤ ਦੇ ਅੰਦਰ ਨਹੀਂ ਕੀਤੀ ਜਾ ਸਕਦੀ ਸੀ। ਹਾਲਾਂਕਿ ਕੁਵੈਤ ਨੂੰ 1961 ਵਿੱਚ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦੀ ਮਿਲੀ, ਜਿਸ ਤੋਂ ਬਾਅਦ 1963 ਵਿੱਚ ਕੁਵੈਤ ਪਹਿਲਾ ਅਰਬ ਦੇਸ਼ ਬਣ ਗਿਆ ਜਿੱਥੇ ਸਰਕਾਰੀ ਚੋਣਾਂ ਹੋਈਆਂ। 1960 ਵਿੱਚ, ਪਹਿਲੀ ਵਾਰ, ਕੁਵੈਤ ਸਰਕਾਰ ਨੇ ਆਪਣੀ ਪਹਿਲੀ ਕੁਵੈਤੀ ਕਰੰਸੀ ਦੁਨੀਆ ਦੇ ਸਾਹਮਣੇ ਰੱਖੀ। ਉਸ ਸਮੇਂ ਇਸਦੀ ਕੀਮਤ ਭਾਰਤੀ ਰੁਪਏ ਦੇ ਹਿਸਾਬ ਨਾਲ 13 ਰੁਪਏ ਕੁਵੈਤੀ ਦਿਨਾਰ ਸੀ। ਸਾਲ 1970 ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੁਵੈਤੀ ਦਿਨਾਰ ਦਾ ਇੰਟਰਨੈਸ਼ਨਲ ਮਾਰਕਿਟ ਵਿਚ ਐਕਸਚੇਂਜ ਰੇਟ ਤੈਅ ਹੋਇਆ ਸੀ। ਹਾਲਾਂਕਿ ਕੁਵੈਤੀ ਦਿਨਾਰ ਅਜੇ ਵੀ ਇੱਕ ਨਿਸ਼ਚਿਤ ਦਰ ‘ਤੇ ਹੈ।