ਮਾਪਿਆਂ ਥੋਨੂੰ...

ਮਾਪਿਆਂ ਥੋਨੂੰ ਜੱਗ ਵਿਖਾਇਆ,
ਪਾਲ ਪੋਸ ਕੇ ਪੜ੍ਹਨੇ ਪਾਇਆ।
ਪੜ੍ਹ ਕੇ ਹੀ ਮਿਲਦਾ ਗਿਆਨ ਬੱਚਿਓ।
ਤੀਰਥਾਂ ਤੋਂ ਵੱਧ ਆਖਦੇ ਸਿਆਣੇ,
ਮਾਪਿਆਂ ਦੀ ਸੇਵਾ ਹੈ ਮਹਾਨ ਬੱਚਿਓ।
ਤੀਰਥਾਂ ਤੋਂ ਵੱਧ.............।

ਚਾਵਾਂ ਤੇ ਮਲਾਰਾਂ ਨਾਲ ਮਾਪੇ ਨੇ ਪਾਲਦੇ,
ਆਉਂਦੇ ਸਕੂਲੋਂ ਕਦੇ ਹੋ ਜਾਂਦੇ ਲੇਟ,
ਬਿੱਲੀ ਵਾਂਗ ਫਿਰਨ ਤੁਹਾਨੂੰ ਉਹ ਭਾਲਦੇ।
ਜਾਣ ਥੋਡੇ ਉੱਤੇ ਸਦਾ ਕੁਰਬਾਨ ਬੌਚਿਓ।
ਤੀਰਥਾਂ ਤੋਂ ਵੱਧ.............।

ਉੱਚ ਸੰਸਥਾਵਾਂ ’ਚ ਦਾਖਲੇ ਦਿਵਾਉਂਦੇ ਨੇ,
ਫਿਰ ਡਿਗਰੀਆਂ ਕਰਵਾ ਕੇ ਤੁਹਾਨੂੰ,
ਉੱਚੇ-ਉੱਚੇ ਅਹੁਦੀਆਂ ’ਤੇ ਲਾਉਂਦੇ ਨੇ।
ਘਾਲਣਾ ਤੁਹਾਡੇ ਲਈ ਉਨ੍ਹਾਂ ਦੀ ਵਰਦਾਨ ਬੱਚਿਓ।

ਮਾਪਿਆਂ ਦੇ ਕੀਤੇ ਜਿਨ੍ਹਾਂ ਸੁਪਨੇ ਸਾਕਾਰ ਨੇ,
ਉਹ ਖੱਟ ਜਾਂਦੇ ਨੇ ‘ਘਲੋਟੀ’ ਜੱਗ ਉੱਤੇ ਨੇਕੀ,
ਸਦਾ ਬਣ ਕੇ ਰਹਿੰਦੇ ਜਿਹੜੇ ਤਾਬੇਦਾਰ ਨੇ।
ਗੱਲ ਦਿਮਾਗ ’ਚ ਬਿਠਾ ਲਓ ਨਾਦਾਨ ਬੱਚਿਓ।