ਫੌਜੀ

ਹਰ ਸਾਲ ਫੌਜੀ ਨੇ ਸਕੂਲ ਸਾਡੇ ਆਉਂਦੇ,
ਇਕ ਹਫ਼ਤੇ ਲਈ ਮੰਮੀ ਡੇਰੇ ਉੱਥੇ ਲਾਉਂਦੇ।
ਉਨ੍ਹਾਂ ਕੋਲ ਹੁੰਦਾ ਹੈ ਸਮਾਨ ਬੇਸ਼ੁਮਾਰ ਅੰਮੀਏ,
ਮੈਨੂੰ ਬੀ. ਏ. ਤੂੰ ਪੜ੍ਹਾ ਦੇ,
ਮੈਂ ਵੀ ਸਰਹੱਦਾਂ ਉੱਤੇ ਬਣਨਾ ਪਹਿਰੇਦਾਰ ਅੰਮੀਏ।
ਮੈਨੂੰ ਬੀ. ਏ. ਤੂੰ ਪੜ੍ਹਾ ਦੇ.........

ਦੇਸ਼ ਤੋਂ ਨਿਛਾਵਰ ਜਿਹੜੇ ਕਰਦੇ ਜਿੰਦ ਜਾਨ ਨੇ,
ਸਦਾ ਜੱਗ ’ਤੇ ਜਿਉਂਦੇ ਉਹ ਸੂਰਬੀਰ ਮਹਾਨ ਨੇ।
ਛੱਕੇ ਮੈਦਾਨ ’ਚ ਛੁਡਾਉਣੇ ਨੇ ਵੈਰੀਆਂ ਦੇ ਮੈਂ,
ਸੱਚਮੁੱਚ ਲਈ ਗੱਲ ਮੈਂ ਦਿਲ ’ਚ ਧਾਰ ਅੰਮੀਏ।
ਮੈਨੂੰ ਬੀ. ਏ. ਤੂੰ ਪੜ੍ਹਾ ਦੇ.........

ਕਦੇ ਰਣ ਵਿਚੋਂ ਭੱਜਦੇ ਨਾ,
ਡਰ ਕੇ ਪੁੱਤ ਮਾਂਵਾਂ ਦੇ ਦਲੇਰ।
‘ਕੁੱਕੂ ਘਲੋਟੀ’ ਕਦੇ ਮੰਨਦੇ ਨਾ,
ਈਨ ਪੰਜਾਬੀ ਪੁੱਤ ਸ਼ੇਰ।
ਮਾਰਗ ਸੱਚ ਵਾਲੇ ਉੱਤੇ
ਗੁਰਾਂ ਚੱਲਣਾ ਸਿਖਾਇਆ,
ਪਿਤਾ ਦਸਮੇਸ਼ ਕੌਮ ਲਈ
ਦਿੱਤਾ ਵਾਰ ਪਰਿਵਾਰ ਅੰਮੀਏ,
ਮੈਨੂੰ ਬੀ. ਏ. ਤੂੰ ਪੜ੍ਹਾ ਦੇ.........