ਗੱਲ ਸੁਣ ਲਓ ਨਦਾਨ ਬੱਚਿਓ

ਗੱਲ ਸੁਣ ਲਓ ਨਦਾਨ ਬੱਚਿਓ,
ਸ਼ੁਰੂ ਹੋ ਗਏ ਇਮਤਿਹਾਨ ਬੱਚਿਓ।
ਉਹੀ ਸਵਾਲ ਸਾਰੇ ਪੇਪਰਾਂ ’ਚ ਆਉਣੇ,
ਲਿਆ ਜੋ ਕਿਤਾਬਾਂ ’ਚੋਂ ਗਿਆਨ ਬੱਚਿਓ।
ਉਹੀ ਸਵਾਲ.............................

ੜ੍ਹਾਈ ਵਿੱਚ ਉਹੀ ਮੱਲਾਂ ਮਾਰਦੇ ਨੇ,
ਜਿਹੜੇ ਕਦੇ ਹਿੰਮਤ ਨਾ ਹਾਰਦੇ ਨੇ।
ਉਹ ਮੰਜ਼ਿਲਾਂ ਨੂੰ ਸਦਾ ਕਰ ਜਾਂਦੇ ਸਰ,
ਜੋ ਛੱਡ ਦਿੰਦੇ ਨਕਲ ਦਾ ਰੁਝਾਨ ਬੱਚਿਓ।
ਉਹੀ ਸਵਾਲ.............................

ਅਧਿਆਪਕਾਂ ਦੀ ਗੱਲ ਜੋ ਸਤਿਕਾਰਦੇ,
ਉਹ ਨਾ ਜੀਵਨ ਬਾਜ਼ੀ ਕਦੇ ਹਾਰਦੇ।
ਜੋ ਛੱਡ ਦਿੰਦੇ ਸੰਗਤ ਨਲਾਇਕਾਂ ਵਾਲੀ,
ਉਸਤਤਿ ਕਰਦਾ ਹੈ ਜਹਾਨ ਬੱਚਿਓ।
ਉਹੀ ਸਵਾਲ.............................