ਵਿੱਦਿਆ ਦੀ ਪੋੜੀ

ਪੜ੍ਹ ਲੈ ਮਨ ਚਿੱਤ ਲਾ ਕੇ,
ਸਭ ਦਿਲ ’ਚੋਂ ਗੱਲਾਂ ਹੋਰ ਭੁਲਾ ਕੇ।
ਇਹ ਇੱਕ ਦਿਨ ਰੰਗ ਲਿਆਉਗੀ,
ਵਿੱਦਿਆ ਦੀ ਪੌੜੀ ਚੜ੍ਹਦਾ ਸਾਹ,
ਫਿਰ ਆਪੇ ਮੰਜ਼ਲ ਆਉਗੀ।

ਅੱਜ ਲੱਖ ਉਮੀਦਾਂ ਮਾਪਿਆਂ ਨੂੰ,
ਕਦੇ ਪੂਰੀਆਂ ਕਰ ਦਿਖਾਏਂਗਾ।
ਜਦ ਉੱਚੀ ਪਦਵੀ ’ਤੇ ਬੈਠ ਗਿਆ,
ਖੁਸ਼ਕਿਸਮਤ ਇਨਸਾਨ ਅਖਵਾਏਂਗਾ,
ਅੱਜ ਅਫ਼ਸਰ ਪੁੱਤ ਬਣਿਆ ਮੇਰਾ,
ਮਾਂ ਵੀ ਘਰ ਘਰ ਆਖ ਸੁਣਾਊਗੀ।
ਵਿੱਦਿਆ ਦੀ ਪੌੜੀ...........

ਸੱਚ ਕਹਿਣ ਸਿਆਣੇ ਸਾਰੇ,
ਬਿਨ ਵਿੱਦਿਆ ਪਸ਼ੂ ਸਮਾਨ ਬੰਦਾ।
ਇਹ ਮਨੁੱਖ ਦਾ ਤੀਜਾ ਨੇਤਰ ਬਣਿਆ,
ਅਸਲੀ ਇਹਦੇ ਨਾਲ ਗਿਆਨ ਹੁੰਦਾ।
ਇਹ ਵਿੱਦਿਆ ਵੱਡਮੁੱਲਾ ਗਹਿਣਾ,
ਇਹਦੀ ਚਮਕ ਕਦੇ ਨਾ ਜਾਊਗੀ।
ਵਿੱਦਿਆ ਦੀ ਪੌੜੀ...........

ਛੱਡ ਹੋਰ ‘ਘਲੋਟੀ’ ਗੱਲਾਂ ਝੂਠੀਆਂ,
ਨਾਲ ਵਿੱਦਿਆ ਦੇ ਚਿੱਤ ਲਾ ਲੈ ਤੂੰ।
ਨਾਲੇ ਦੇਸ਼ ਦੀ ਸ਼ਾਨ ਵਧਾਉਣਾ ਹੈ,
ਇੱਕ ਦਿਨ ਉੱਚਾ ਰੁਤਬਾ ਪਾ ਲੈ ਤੂੰ।
ਹਾਰ ਜਾਣ ਜੋ ‘ਕੁੱਕੂ’ ਹਿੰਮਤਾਂ,
ਕਿਵੇਂ ਕੁਦਰਤ ਸਾਥ ਨਿਭਾਊਗੀ।
ਵਿੱਦਿਆ ਦੀ ਪੌੜੀ ਚੜ੍ਹਦਾ ਸਾਹ,
ਫਿਰ ਆਪੇ ਮੰਜ਼ਲ ਆਉਗੀ।

ਸੁਖਦੇਵ ਸਿੰਘ ਕੁੱਕੂ