ਬਾਲ ਗੀਤ

ਸੁਣ ਕੇ ਨਤੀਜਾ ਮੈਂ ਤਾਂ ਚਾਈਂ ਚਾਈਂ,
ਘਰੇ ਆ ਮੰਮੀ ਨੂੰ ਖੁਸ਼ਖਬਰੀ ਸੁਣਾਈ।
ਚੁੱਕ ਹਸਦੇ ਨੂੰ ਦਾਦੀ ਸ਼ੀਨੇ ਲਾਇਆ,
ਮੇਰੇ ਦੋਸਤਾਂ ਨੇ ਪਾਇਆ ਭੰਗੜਾ,
ਮੈਂ ਤਾਂ ਫਸਟ ਕਲਾਸ ਵਿੱਚੋਂ ਆਇਆ।
ਮੇਰੇ ਦੋਸਤਾਂ ਨੇ......................................

ਮੰਮੀ ਡੈਡੀ ਖੁਸ਼ੀ ਵਿੱਚ ਹੋਏ ਗਹਿਗੱਚ ਸੀ,
ਖੁਸ਼ੀ ਵਿੱਚ ਸਾਥੀ ਮੇਰੇ ਜਦੋਂ ਰਹੇ ਨੱਚ ਸੀ।
ਸ਼ੁਕਰ ਲੱਖ ਲੱਖ ਦਾਦੇ ਨੇ ਮਨਾਇਆ,
ਮੇਰੇ ਦੋਸਤਾਂ ਨੇ......................................

ਨਾਲ ਦੇ ਗੁਆਢੀਆਂ ਵੀ ਖੁਸ਼ੀ ਹੈ ਮਨਾਈ,
ਮੰਮੀ ਡੈਡੀ ਤਾਂਈ ਆ ਕੇ ਦਿੱਤੀ ਸੀ ਵਧਾਈ।
ਮੂੰਹ ਭੂਆ ਨੇ ਸਭ ਦਾ ਮਿੱਠਾ ਕਰਵਾਇਆ,
ਮੇਰੇ ਦੋਸਤਾਂ ਨੇ......................................

ਦੱਸਿਆ ਸੀ ਸਰਾਂ ਨਕਲ ਦਾ ਰੁਝਾਨ ਨੀ ਪਾਉਣਾ,
ਕਰਨੀ ਪੜ੍ਹਾਈ ਜੇ ਫਸਟ ਕਲਾਸ ਵਿੱਚੋਂ ਆਉਣਾ।
“ਕੁੱਕੂ ਘਲੋਟੀ” ਦੀ ਗੱਲ ਨੂੰ ਸੀ ਦਿਲ ’ਚ ਵਸਾਇਆ,
ਮੇਰੇ ਦੋਸਤਾਂ ਨੇ......................................