5500 ਸਾਲ ਪੁਰਾਣੀ ਹੈ ਪੰਜਾਬੀ ਭਾਸ਼ਾ

ਗੁਰੂਆਂ ਪੀਰਾਂ ਤੇ ਵੈਦਿਕ ਜ਼ੁਬਾਨ ‘ਪੰਜਾਬੀ’ ਹਜ਼ਾਰ-ਬਾਰਾਂ ਸੌ ਜਾਂ 1400 ਸਾਲ ਨਹੀਂ ਬਲਕਿ 5500 ਸਾਲ ਪੁਰਣੀ ਭਾਸ਼ਾ ਹੈ। ਅਕਾਦਮਿਕ ਵਿਦਵਾਨਾਂ ਤੇ ਭਾਸ਼ਾ ਮਾਹਿਰਾਂ ਦੇ ਬੇਸ਼ੱਕ ਇਸ ਬਾਰੇ ਆਪੋ-ਆਪਣੇ ਮੱਤ ਹਨ ਪਰ ਉਪਰੋਕਤ ਕਥਨ ਦੀ ਸੱਚਾਈ ਬਾਰੇ ਲਿਖਤੀ ਹਵਾਲਾ ਮੌਜੂਦ ਹੈ। ਡਾ. ਜਸਪਾਲ ਸਿੰਘ ਮਿਆਲ (ਅਮਰੀਕਨ ਮਾਹਰ) ਨੇ ਆਪਟੀ ਅੰਗਰੇਜ਼ੀ ਭਾਸ਼ਾ ’ਚ ਲਿਖੀ ਪੁਸਤਕ ‘ਪੰਜਾਬੀ ਇਜ਼ 5500 ਈਅਰਜ਼ ਓਲਡ ਲੈਂਗੂਏਜ਼’ ’ਚ ਬਹੁ- ਨੁਕਤੀ ਦਲੀਲਾਂ ’ਤੇ ਹਵਾਲਿਆ ਨਾਲ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਜਿਸ ਪੰਜਾਬੀ ਦੇ ਨਿਕਾਸ ਤੇ ਜਨਮ ਬਾਰੇ ਪਤਾ ਚੱਲਦਾ ਹੈ। ਭਾਵੇਂ ਡਾ. ਮਿਆਲ ਦੇ ਤੱਥ ਤੋਂ ਬਹੁਤੇ ਵਿਦਵਾਨ ਸਹਿਮਤ ਨਹੀਂ ਪਰ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਝੂਠਲਾਇਆ ਵੀ ਨਹੀਂ ਜਾ ਸਕਦਾ। ਡਾ. ਮਿਆਲ ਦੇ ਖੋਜ ਭਰਪੂਰ ਤਜਰਬਿਆਂ ’ਚੋਂ ਨਿਕਲੀ ਲਿਖਤ ਨੇ ਪੰਜਾਬ ਹੀ ਨਹੀ ਬਲਕਿ ਦੁਨੀਆ ਭਰ ਦੇ ਭਾਸ਼ਾ ਖੋਜੀਆਂ ਨੂੰ ਇਨ੍ਹਾਂ ਹਵਾਲਿਆਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਹੜੱਪਾ ਸੱਭਿਅਤਾ ਦੀ ਸਕ੍ਰਿਪਟ ਦਾ ਦਿੱਤਾ ਹਵਾਲਾ : ਡਾ ਮਿਆਲ ਨੇ ਆਪਣੀ ਪੁਸਤਕ ਵਿਚ ਪੰਜਾਬ ਦੇ ਤਤਕਾਲੀ ਜ਼ਿਲ੍ਹੇ ਮਿੰਟਗੁਮਰੀ ਦੇ ਛੋਟੇ ਜਹੇ ਇਲਾਕੇ ਹੜੱਪਾ ਤੋਂ ਮਿਲੀ ਸਕ੍ਰਿਪਟ ਨੂੰ ਆਧਾਰ ਬਣਾਇਆ ਹੈ। ਉਨ੍ਹਾਂ ਦਲੀਲ ਦਿੱਤੀ ਹੈ ਕਿ ਇਹ ਸਕ੍ਰਿਪਟ ਹਾਲ ਤਕ ਵੀ ਡੀਕੋਡ ਨਹੀ ਹੋ ਸਕੀ। ਉਨ੍ਹਾਂ ਦਾ ਮੰਨਣਾ ਹੈ ਕਿ ਇਥੋਂ ਮਿਲੀ ਸਕ੍ਰਿਪਟ ਬਾਰੇ ਕੋਈ ਉੱਘ-ਸੁੱਘ ਮਿਲ ਜਾਂਦੀ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਉਹ ਲੋਕ ਪੰਜਾਬੀ ਜਾਂ ਇਸ ਦੇ ਨੇੜੇ- ਤੇੜੇ ਦੀ ਹੀ ਕੋਈ ਜ਼ੁਬਾਨ ਬੋਲਦੇ ਸਨ। ਡਾ. ਮਿਆਲ ਦ' ਇਹ ਵੀ ਮੰਨਣਾ ਹੈ ਕਿ ਇਹ ਇਲਾਕਾ ਪੰਜਾਥ ਦੇ ‘ਮਾਝੇ’ ਵਿਚ ਇਕ ਵੱਡੀ ਡਵੀਜ਼ਨ ਦੇ ਰੂਪ ’ਚ ਮੌਜੂਦ ਸੀ। ਇਸ ਲਈ ਸਾਨੂੰ ਇਹ ਮੰਨਣਾ ਪਵੇਗਾ ਕਿ ਉਹ ਲੋਕ ਪੰਜਾਬੀ ਜਾਂ ਪੰਜਾਬੀ ਵਰਗੀ ਹੀ ਕੋਈ ਜ਼ੁਬਾਨ ਬੋਲਦੇ ਸਨ/ਹੋਣਗੇ।

ਬ੍ਰਹਮ ਲਿਪੀ ਤੇ ਅਪਭ੍ਰੰਸ਼ ਭਾਸ਼ਾਵਾਂ ਤੋਂ ਜਨਮੀ ਪੰਜਾਬੀ
ਪੰਜਾਬੀ ਵੈਦਿਕ ਤੇ ਆਰੀਅਨ ਲੋਕਾਂ ਦੀਆਂ ਜ਼ੁਬਾਨਾਂ ਵਿਚੋਂ ਇਕ ਭਾਸ਼ਾ ਹੈ। ਇਸ ਦੇ ਜਨਮ ਪ੍ਰਾਕ੍ਰਿਤਿਕ ਭਾਸ਼ਾਵਾਂ ਚੋਂ ਹੁੰਦਾ ਹੋਇਆ ਅਪਭ੍ਰੰਸ਼ (ਭਿੱਟੀਆਂ ਹੋਈਆਂ ਭਾਸ਼ਾਵਾਂ) ਭਾਸ਼ਾਵਾਂ ਤੇ ਪੁਰਾਤਨ ਸ਼ਿਲਾਲੇਖਾਂ ’ਚੋਂ ਮਿਲੀ ਸਭ ਤੋਂ ਪੁਰਾਣੀ ‘ਬ੍ਰਹਮੀ ਲਿਪੀਂ’ ਵਿਚੋਂ ਹੋਣ ਦੇ ਮੱਤ ਹਨ। ਹਾਲਾਂਕਿ ਇਸ ਨਿਕਾਸ ਤੇ ਆਰੰਭ ਬਾਰੇ ਕਈ ਤਰ੍ਹਾਂ ਮੱਤਭੇਦ ਅੰਜ ਵੀ ਬਰਕਰਾਰ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬੀ ਭਾਸ਼ਾ ਬਾਰੇ ਬਹੁਤੀਆਂ ਅਕਾਦਮਿਕ ਖੋਜਾਂ ਨਹੀਂ ਹੋਈਆਂ ਜਿਸ ਕਰ ਕੇ ਬਹੁਤੇ ਵਿਦਵਾਨ ਇਸ ਦੇ ਪੁਰਾਤਨਤਾ ਬਾਰੇ ਹਜ਼ਾਰ-ਬਾਰਾਂ ਸੌ ਸਾਲਾਂ ਤੋਂ ਪਿੱਛੇ ਜਾਣ ਤੋਂ ਗੁਰੇਜ਼ ਮੰਨਦੇ ਹਨ। ਬਹੁਤੇ ਵਿਵਵਾਨਾਂ ਦਾ ਮੱਤ ਹੈ ਕਿ 9ਵੀਂ ਸਦੀ ਵਿਚ ਸਭ ਤੋਂ ਪਹਿਲਾਂ ਨਾਥ-ਜੋਗੀਆਂ ਦੇ ਸਾਹਿਤ ’ਚ ਇਸ ਭਾਸ਼ਾ ਦੇ ਅੰਸ਼ ਮਿਲਦੇ ਹਨ ਪਰ ਇਹ ਪੂਰਨ ਰੂਪ ’ਚ ਪੰਜਾਬੀ ਨਹੀਂ ਸੀ। ਇਸ ਲਈ ਉਦੋਂ ਤੋਂ ਇਸ ਸਾਹਿਤ ਦੇ ਆਰੰਭ ਤੋਂ ਜੇ ਪੰਜਾਬੀ ਦੇ ਜਨਮ ਦਾ ਸਮਾਂ ਤੈਅ ਕਰਨਾ ਹੋਵੇ ਤਾਂ ਇਹ ਆਰੰਭਕ ਸਮਾਂ-ਸੀਮਾ 1300 ਤੋਂ 1400 ਸਾਲ ਦੇ ਆਸ-ਪਾਸ ਹੀ ਬਣਦੀ ਹੈ।

ਡਾ. ਸੁਰਿੰਦਰ ਕੁਮਾਰ ਦਰਵੇਸ਼, ਭਾਸ਼ਾ ਮਾਹਿਰ

ਸਭ ਤੋਂ ਪਹਿਲਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹਾ ਸੀ ਕਿ ਰਿਗਵੇਦ ਦੀ ਰਚਨਾ ਪੰਜਾਬ ਦੀ ਧਰਤੀ ’ਤੇ ਹੋਈ ਹੈ ਤੇ ਇਸ ਦੀ ਭਾਸ਼ਾ ਸਾਡੀ ਪੁਰਾਣੀ ਪੰਜਾਬੀ ਹੈ। ਮੇਰਾ ਮਤ ਹੈ ਕਿ ਭਾਸ਼ਾ ਇਕ ਵਿਕਾਸ-ਕਰਮ ਵਿਚ ਅੱਗੇ ਵੱਧਦੀ ਹੈ। ਇਸ ਕਰ ਕੇ ਪੰਜਾਬੀ ਭਾਸ਼ਾ ਦੀ ਹੁਣ ਤਕ ਹੋਈ ਭਾਸ਼ਾ ਵਿਗਿਆਨ ਦੇ ਪੱਧਰ ’ਤੇ ਹੋਈ ਖੋਜ, ਇਹ ਆਪਣੇ ਮੂਲ ਸਰੋਤਾਂ ਤੋਂ ਵੱਖ-ਵੱਖ ਸਮਿਆਂ ਅਤੇ ਸਥਿਤੀਆਂ ਵਿਚੋਂ ਗੁਜ਼ਰਦੀ ਹੋਈ ਆਪਣੇ ਆਧੁਨਿਕ ਰੂਪ ਵਿਚ ਸਾਡੇ ਸਾਹਮਣੇ ਆਈ ਹੈ। ਜਿਹੜੇ ਮੂਲ-ਸਰੋਤ ਪੰਜਾਬੀ ਤਾਸ਼ਾ ਦੇ ਹਨ ਉਹ ਇਕੱਲੇ ਪੰਜਾਬੀ ਭਾਸ਼ਾ ਦੇ ਹੀ ਨਹੀਂ ਸਗੋਂ ਕਈ ਅੰਤਰੀ ਤੇ ਬਾਹਰੀ ਕਾਰਨਾਂ ਕਰ ਕੇ ਇਸ ਦੇ ਨਾਲ-ਨਾਲ ਦੂਜੀਆਂ ਭਾਸ਼ਾਵਾਂ ਦੀ ਨਿਰੰਤਰ ਅਤੇ ਸਮਾਨਾਂਤਰ ਵਿਕਾਸ ਕਰਦੀਆਂ ਰਹੀਆਂ ਹਨ। ਜੇ ਅਸੀਂ ਇਹ ਮੰਨ ਲੈਂਦੇ ਹਾਂ ਕਿ ਪੰਜਾਬੀ ਭਾਸ਼ਾਂ ਦਾ ਮੂਲ ਸਰੋਤ ਇਕ ਹੀ ਹੈ ਤਾਂ ਦੂਜੀਆਂ ਵਿਕਸਤ ਹੋਈਆਂ ਭਾਸ਼ਾਵਾਂ ਵੀ ਉਸੇ ਮੂਲ-ਸਰੋਤ ਨੂੰ ਆਪਣਾ ਆਦਿ ਕਾਲ ਮੰਨ ਲੈਣਗੀਆਂ। 

ਸਤਵਿੰਦਰ ਸਿੰਘ ਧੜਾਕ