ਪੰਜਾਬ ਬਾਰੇ

About Punjab

ਪੰਜਾਬ ‘ਪੰਜ’ ਅਤੇ ‘ਆਬ’ ਨਾਂ ਦੇ ਦੋ ਸ਼ਬਦਾਂ ਦੇ ਸੁਮੇਲ ਤੋਂ ਉਪਜਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ , ਜਿਸਦਾ ਅਰਥ ਹੈ ਪੰਜ ਪਾਣੀਆਂ ਦਾ ਭਾਵ ਪੰਜ ਦਰਿਆਵਾਂ ਤੋਂ ਹੈ । ਇਹਨਾਂ ਪੰਜ ਦਰਿਆਵਾਂ ਵਿੱਚੋਂ ਤਿੰਨ ਦਰਿਆ ਸਤਲੁਜ, ਰਾਵੀ ਅਤੇ ਬਿਆਸ ਤਾਂ ਇਧਰ ਦੇ ਚੜ੍ਹਦੇ ਪੰਜਾਬ ਭਾਰਤੀ ਪੰਜਾਬ ਵਿੱਚ ਪੈਂਦੇ ਹਨ , ਜਦੋਂ ਕਿ ਬਾਕੀ ਬਚਦੇ ਦੋ ਦਰਿਆ ਜਿਹਲਮ ਅਤੇ ਚਨਾਬ ਲਹਿੰਦੇ ਪੰਜਾਬ ਭਾਵ ਪਾਕਿਸਤਾਨ ਵਾਲੇ ਪੰਜਾਬ ਵਿੱਚ ਪੈਂਦੇ ਹਨ। ਸ਼ੁਰੂ ਵਿੱਚ ਇਸਨੂੰ ‘ਸਪਤ ਸੰਧੂ’ ਅਰਥਾਤ ਸੱਤ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ । ਅੰਜੁਮ ਸੁਲਤਾਨ ਸ਼ਹਿਬਾਜ ਅਨੁਸਾਰ ਸਪਤ ਤੋਂ ਭਾਵ ਸੱਤ ਅਤੇ ਸੰਧੂ ਤੋਂ ਭਾਵ ਦਰਿਆ ਹੈ । ਪ੍ਰਸਿੱਧ ਲੇਖਕ ਇਬਨ ਬਤੂਤਾ ਨੇ ਆਪਣੀਆਂ ਲਿਖਤਾਂ ਵਿੱਚ ਸਭ ਤੋਂ ਪਹਿਲਾਂ 14 ਵੀਂ ਸਦੀ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਸੀ । ਪਰ ਇਸ ਸ਼ਬਦ ਦਾ ਜਿਆਦਾ ਜ਼ਿਕਰ16 ਵੀਂ ਸਦੀ ਦੀ ਪੁਸਤਕ ‘ਤਾਰੀਖ਼ ਸ਼ੇਰ ਸਾਹ ਸੂਰੀ‘ ਵਿੱਚ ਮਿਲਦਾ ਹੈ । ਪੰਜਾਬ ਸ਼ਬਦ ਦਾ ਜ਼ਿਕਰ ਇਸਤੋਂ ਪਹਿਲਾਂ ਵੀ ਮਹਾਂਭਾਰਤ ਦੇ ਕਿੱਸੇ ਅਤੇ ਕਹਾਣੀਆਂ ਵਿੱਚ ਹੁੰਦਾ ਆਇਆ ਹੈ ।  ਇਸ ਤੋਂ ਪਹਿਲਾਂ ਪੰਜਾਬ ਦਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ।

ਪੰਜਾਬ ਇਮੇਜ਼ ਪੋਰਟਲ ਦਾ ਇਹ ਭਾਗ ਪੰਜਾਬ ਬਾਰੇ ਇੱਕ ਖੁੱਲ੍ਹੀ ਕਿਤਾਬ ਦੇ ਸਮਾਨ ਹੈ । ਇਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਰ ਪਹਿਲੂ ਦੀ ਮੂੰਹ ਬੋਲਦੀ ਤਸਵੀਰ ਹੈ । ਜਿੱਥੇ ਇਹ ਭਾਗ ਪੰਜਾਬ ਦੇ ਭੂਗੋਲਿਕ ਅਤੇ ਰਾਜਨੀਤਿਕ ਵੰਡ ਦੀ ਜਾਣਕਾਰੀ ਦਿੰਦਾ ਹੈ ਉੱਥੇ  ਇਹ ਪੰਜਾਬ ਦੇ ਇਤਿਹਾਸ ਅਤੇ ਇੱਥੋਂ ਦੀਆਂ ਭਾਸ਼ਾਵਾਂ ਦੀ ਵੀ ਜਾਣਕਾਰੀ ਦੇ ਨਾਲ - ਨਾਲ ਵੱਖ - ਵੱਖ ਸਮਿਆਂ ਦੌਰਾਨ ਲਿਖੇ ਗਏ ਸਾਹਿਤ ਦੀ ਵੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਇਸ ਭਾਗ ਨੂੰ ਪੰਜ ਮੁੱਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਭਾਗ ਪਹਿਲਾ : ਇਤਿਹਾਸ ਦੇ ਝਰੋਖੇ ਚੋਂ : ਇਸ ਹਿੱਸੇ ਵਿੱਚ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਵਿਸਥਾਰ ਨਾਲ ਪੜ ਸਕਦੇ ਹੋ। ਇਹ ਹਿੱਸਾ ਪ੍ਰਾਚੀਨ ਕਾਲ, ਮਗਲ ਕਾਲ, ਸਿੱਖ ਰਾਜ, ਅੰਗਰੇਜ ਰਾਜ ਅਤੇ ਆਧੁਨਿਕ ਪੰਜਾਬ ਵਿੱਚ ਵਾਪਰੀਆਂ ਇਤਿਹਾਸਕ ਘਟਨਾਵਾਂ ਦੀ ਜਾਣਕਾਰੀ ਦਿੰਦਾ ਹੈ। ਇਸ ਹਿੱਸੇ ਵਿੱਚ ਇਤਿਹਾਸ ਦੇ ਵੱਖ - ਵੱਖ ਕਾਲਾਂ ਦੋਰੈਨ ਪੰਜਾਬੀਆਂ ਦੇ ਰੋਜਮਰਾ ਦੇ ਜੀਵਨ ਦੀ ਜਾਣਕਾਰੀ ਦੇ ਨਾਲ - ਨਾਲ ਸਮਾਜਿਕ ਤਾਣੇ ਬਾਣੇ ਅਤੇ ਸੱਭਿਆਚਾਰ ਦੀ ਜਾਣਕਾਰੀ ਮਿਲਦੀ ਹੈ।

ਭਾਗ ਦੂਜਾ : ਭੂਗੋਲਿਕ ਵੰਡ : ਇਸ ਭਾਗ ਵਿੱਚ ਸਾਨੂੰ ਪਤਾ ਚੱਲਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਪੰਜਾਬ ਦੀ ਭੂਗੋਲਿਕ ਰੂਪ-ਰੇਖਾ ਇਥੇ ਵਗਣ ਵਾਲੇ ਦਰਿਆ ਨਿਰਧਾਰਿਤ ਕਰਦੇ ਸਨ। ਉਸਤੋਂ ਬਾਅਦ ਕਿਵੇਂ ਮੁਗਲਾਂ ਨੇ ਆ ਕੇ ਇਸਦੀ ਭੂਗੋਲਿਕ ਰੂਪ ਰੇਖਾ ਨੂੰ ਕਿਵੇਂ ਪ੍ਰਭਾਵਿਤ ਕੀਤਾਅਤੇ ਬਾਅਦ ਵਿੱਚ ਸਿੱਖ ਰਾਜ ਵਿੱਚ ਇਸਦੀ ਭੂਗੋਲਿਕ ਰੂਪ ਰੇਖਾ ਕਾਬਲ ਤੋਂ ਸ਼ੁਰੂ ਹੋ ਕੇ ਹਿਮਾਲਿਆ ਵਿੱਚ ਤਿਬੱਤ ਤੱਕ ਪਹੁੰਚ ਗਈ। ਫਿਰ ਅੰਗਰੇਜਾਂ ਨੇ ਜਾਂਦੇ ਜਾਂਦੇ ਇਸਨੂੰ ਦੇ ਹਿੱਸਿਆਂ ਵਿੱਚ ਵੰਡ ਦਿੱਤਾ ਇੱਕ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ। ਮੌਜੂਦਾ ਸਮਿਆਂ ਵਿੱਚ ਪੰਜਾਬ ਨੂੰ ਜਿਲਿਆਂ ਵਿੱਚ ਵੰਡਿਆ ਗਿਆ ਹੈ। ਇਹਨਾਂ ਜਿਲਿਆਂ ਬਾਰੇ ਇਸ ਭਾਗ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ।

ਭਾਗ ਤੀਜਾ : ਰਾਜਨੀਤਿਕ ਵੰਡ : ਇਸ ਭਾਗ ਵਿੱਚ 1947 ਤੋਂ ਬਾਅਦ ਮੌਜੂਦਾ ਸਰਕਾਰਾਂ ਵੱਲੋਂ ਕੀਤੇ ਗਏ ਰਾਜਨੀਤਿਕ ਪ੍ਰਬੰਧਾਂ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਨੂੰ ਵੰਡਕੇ ਸਰਕਾਰ ਚੁਣੀ ਜਾਂਦੀ ਹੈ ਅਤੇ ਜਿਲਿਆਂ, ਬਲਾਕਾਂ ਵਿੱਚ ਪੰਜਾਬ ਨੂੰ ਵੰਡਕੇ ਰਾਜ ਪ੍ਰਬੰਧ ਚਲਾਇਆ ਜਾਂਦਾ ਹੈ।

ਭਾਗ ਚੌਥਾ : ਪੰਜਾਬੀ ਭਾਸ਼ਾ : ਇਸ ਭਾਗ ਵਿੱਚ ਪੰਜਾਬੀ ਖਿੱਤੇ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਸੰਪੂਰਨ ਜਾਣਕਾਰੀ ਮਿਲਦੀ  ਹੈ। ਇਹ ਭਾਗ ਪੰਜਾਬੀ ਭਾਸ਼ਾ ਦੀ ਉੱਤਪੱਤੀ, ਇਤਿਹਾਸ, ਦੂਜੀਆਂ ਭਾਸ਼ਾਵਾਂ ਦੇ ਇਸ ਵਿੱਚ ਰਲੇਵੇਂ, ਪੰਜਾਬੀ ਦੇ ਨਾਲ ਨਾਲ ਗੁਰਮੁਖੀ ਅਤੇ ਸਾਹਮੁਖੀ ਬਾਰੇ ਵੀ ਪੜਿਆ ਜਾ ਸਕਦਾ ਹੈ। ਪੰਜਾਬੀ ਸਿੱਖਣ ਲਈ ਵੀ ਤੁਸੀਂ ਇਸ ਭਾਗ ਦੀ ਸਹਾਇਤਾ ਲੈ ਸਕਦੇ ਹੋ।

ਭਾਗ ਪੰਜਵਾਂ : ਪੰਜਾਬੀ ਸਾਹਿਤ: ਇਸ ਭਾਗ ਵਿੱਚ ਪੰਜਾਬ ਦੇ ਅਮੀਰ ਅਤੇ ਵਿਸ਼ਵ ਪ੍ਰਸਿੱਧ ਪੰਜਾਬ ਸਾਹਿਤ ਦੀ ਜਾਣਕਾਰੀ ਮਿਲਦੀ ਹੈ। ਪੰਜਾਬੀ ਖਿੱਤੇ ਵਿੱਚ ਪੈਦਾ ਹੋਏ ਪੁਰਾਤਨ ਸਾਹਿਤਕਾਰਾਂ ਦੇ ਨਾਲ ਨਾਲ ਆਧੁਨਿਕ ਸਾਹਿਤਕਾਰਾਂ ਦੀ ਵੀ ਜਾਣਕਾਰੀ ਮਿਲਦੀ ਹੈ। ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਬਾਰੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ।

ਉਪਰੋਕਤ ਤੋਂ ਇਲਾਵਾ ਸਾਡੇ ਅਸਲ ਪੰਜਾਬੀ ਵਿਰਸੇ, ਸਾਡੇ ਭਵਿੱਖ, ਅਰਥਾਤ ਸਾਡੀ ਜਵਾਨੀ ਨੂੰ ਜਿਉਂਦਿਆਂ ਰੱਖਣ ਲਈ ਉਹਨਾਂ ਦੀ ਮਾਂ-ਬੋਲੀ ਪੰਜਾਬੀ ਜ਼ੁਬਾਨ ਨਾਲ ਉਹਨਾਂ ਦੇ ਰਿਸ਼ਤਿਆਂ ਨੂੰ ਸਥਾਈ ਅਤੇ ਪਰਪੱਕ ਬਣਾਉਣ ਦੇ ਮੰਤਵ ਨਾਲ ਉਹਨਾਂ ਨੂੰ “ਆਉ ਸਿੱਖੀਏ” ਤਹਿਤ ਪੰਜਾਬੀ ਵਰਣਮਾਲਾ ਤੋਂ ਸੁਰੂ ਕਰਵਾ ਕੇ ਪੰਜਾਬੀ ਸਿਖਾਉਣ, ਦਸਤਾਰ/ਦੁਮਾਲਾ ਸਿਖਾਉਣ, ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਸਿਖਾਉਣ, ਆਦਿ ਦਾ ਹਰ ਪ੍ਰਬੰਧ ਉਲੀਕਿਆ ਹੈ। ਸੋ, ਜੇਕਰ ਅਸੀਂ ਉਪਰੋਕਤ ਉਦੇਸ਼ਾਂ ਦੀ ਪੂਰਤੀ ਕਰਨ ਵਿੱਚ ਸਹਾਈ ਹੋਣ ਲਈ ਇੱਕ ਕਦਮ ਅੱਗੇ ਵਧਣ ਵਿੱਚ ਸਫਲ ਹੋ ਜਾਂਦੇ ਹਾਂ , ਇਹ ਸਾਡੇ ਲਈ ਫ਼ਖ਼ਰ ਅਤੇ ਮਾਣ ਵਾਲੀ ਗੱਲ ਹੋਵੇਗੀ ।