ਤੇਜ਼ ਰਫਤਾਰ ਲਗਜ਼ਰੀ ਕਾਰ ਨੇ ਭੀੜ ਨੂੰ ਮਾਰੀ ਟੱਕਰ, 9 ਲੋਕਾਂ ਦੀ ਮੌਤ ਹੋ, 13 ਜ਼ਖਮੀ

ਅਹਿਮਦਾਬਾਦ, 20 ਜੁਲਾਈ : ਅਹਿਮਦਾਬਾਦ 'ਚ ਇਕ ਫਲਾਈਓਵਰ 'ਤੇ ਹਾਦਸਾ ਵਾਪਰਿਆਂ ਸੀ, ਜਿਸ ਨੂੰ ਦੇਖਣ ਲਈ ਇੱਕਠੀ ਹੋਈ ਭੀੜ ਨੂੰ ਇਕ ਤੇਜ਼ ਰਫਤਾਰ ਲਗਜ਼ਰੀ ਕਾਰ ਨੇ ਭੀੜ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਰਖੇਜ-ਗਾਂਧੀਨਗਰ ਹਾਈਵੇਅ 'ਤੇ ਇਸਕਾਨ ਪੁਲ 'ਤੇ ਅੱਧੀ ਰਾਤ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਹੀ ਕਾਰ ਦੋ ਵਾਹਨਾਂ ਵਿਚਾਲੇ ਹੋਏ ਹਾਦਸੇ ਤੋਂ ਬਾਅਦ ਉਥੇ ਇਕੱਠੀ ਹੋਈ ਭੀੜ 'ਚ ਜਾ ਟਕਰਾਈ। ਸਥਾਨਕ ਮੀਡੀਆ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਬੋਟਾਦ ਅਤੇ ਸੁਰੇਂਦਰਨਗਰ ਦੇ ਨੌਜਵਾਨ ਸ਼ਾਮਲ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਬਾਰੇ ਅਹਿਮਦਾਬਾਦ ਦੇ ਡੀਸੀਪੀ ਟ੍ਰੈਫਿਕ ਨਿਤਾਬੇਨ ਹਰਗੋਵਨਭਾਈ ਦੇਸਾਈ ਨੇ ਦੱਸਿਆ ਕਿ ਬੀਤੀ ਰਾਤ ਵਾਪਰੇ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ 10-11 ਲੋਕ ਜ਼ਖ਼ਮੀ ਹੋ ਗਏ। ਕਾਰ ਚਾਲਕ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਵਾਂਗੇ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮਾਮਲੇ ਵਿੱਚ ਸਾਰੇ ਮ੍ਰਿਤਕਾਂ ਨੂੰ ਇਨਸਾਫ਼ ਮਿਲੇ।