ਮਾਲਵਾ

ਭਾਸ਼ਾ ਵਿਭਾਗ ਵੱਲੋਂ ਲੁਧਿਆਣਾ 'ਚ ਤ੍ਰੈ-ਭਾਸ਼ੀ ਕਵੀ ਦਰਬਾਰ ਆਯੋਜਿਤ
ਪ੍ਰੋ. ਗੁਰਭਜਨ ਗਿੱਲ ਨੇ ਕੀਤੀ ਪ੍ਰਧਾਨਗੀ ਲੁਧਿਆਣਾ, 08 ਫਰਵਰੀ : ਮੁੱਖ ਮੰਤਰੀ, ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਸੁਯੋਗ ਅਗਵਾਈ ਵਿੱਚ ਭਾਸ਼ਾ ਵਿਭਾਗ, ਪੰਜਾਬ ਲਗਾਤਾਰ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿੱਚ ਗਤੀਸ਼ੀਲ ਹੈ। ਵਿਭਾਗ ਦੁਆਰਾ ਜਿੱਥੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਸਰੀਆਂ ਭਾਸ਼ਾਵਾਂ ਲਈ ਵੀ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵੱਲੋਂ....
ਸਤੌਜ ਵਿਖੇ ਪੰਜਾਬ ਦੇ ਇਤਿਹਾਸ ਅਤੇ ਵਿਰਸੇ ਨੂੰ ਰੂਪਮਾਨ ਕਰਦੀਆਂ ਝਾਕੀਆਂ ਦਾ ਸ਼ਾਨਦਾਰ ਸਵਾਗਤ
ਸਤੌਜ/ਸੁਨਾਮ ਊਧਮ ਸਿੰਘ ਵਾਲਾ, 8 ਫਰਵਰੀ : ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ', 'ਨਾਰੀ ਸ਼ਕਤੀ' ਅਤੇ 'ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਰੂਪਮਾਨ' ਕਰਦੀਆਂ ਤਿੰਨੇ ਝਾਕੀਆਂ ਦਾ ਦਾਣਾ ਮੰਡੀ ਸਤੌਜ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਬੀਬੀ ਹਰਪਾਲ ਕੌਰ ਅਤੇ ਐਸ ਡੀ ਐਮ ਸੁਨਾਮ ਪ੍ਰਮੋਦ ਸਿੰਗਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਪਿੰਡ ਵਾਸੀਆਂ, ਵਿਦਿਆਰਥੀਆਂ ਅਤੇ ਪ੍ਰਸ਼ਾਸ਼ਨਿਕ ਸ਼ਖ਼ਸੀਅਤਾਂ ਵੱਲੋਂ ਜ਼ੋਰਦਾਰ....
ਸਲਾਇਟ ਲੌਂਗੋਵਾਲ ਵਿਖੇ “ਕੰਪਰੀਹੈਂਸਿਵ ਅਵੇਅਰਨੈਸ ਪ੍ਰੋਗਰਾਮ” ਭਾਗ ਦੂਜਾ ਤਹਿਤ ਸੈਮੀਨਾਰ ਦਾ ਆਯੋਜਨ
ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਕਰੀਬ 1200 ਵਿਦਿਆਰਥੀਆਂ ਨੇ ਲਿਆ ਹਿੱਸਾ ਸੰਗਰੂਰ, 8 ਫਰਵਰੀ : ਸ੍ਰੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਕੰਪਰੀਹੈਂਸਿਵ ਅਵੇਅਰਨੈਸ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਲਾਇਟ ਲੌਂਗੋਵਾਲ ਦੇ ਆਡੀਟੋਰੀਅਮ ਵਿਖੇ “ਜਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ” ਦੇ ਬੈਨਰ ਹੇਠ ਜਯੋਤੀ ਪ੍ਰਯਵਲਨ ਕਰਕੇ ਸੈਮੀਨਾਰ ਦਾ ਆਗਾਜ਼ ਕੀਤਾ ਗਿਆ। ਜਿਸ ਵਿੱਚ....
'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵਿਸ਼ੇਸ਼ ਕੈਂਪਾਂ ਨੂੰ ਤੀਜੇ ਦਿਨ ਵੀ ਲੋਕਾਂ ਦਾ ਭਰਵਾਂ ਹੁੰਗਾਰਾ
2000 ਦੇ ਕਰੀਬ ਨਾਗਰਿਕ ਕੈਂਪਾਂ 'ਚ ਪੁੱਜ ਕੇ ਰੋਜ਼ਾਨਾ ਲੈ ਰਹੇ ਨੇ ਸਰਕਾਰੀ ਸੇਵਾਵਾਂ ਦਾ ਲਾਭ ਕੈਂਪਾਂ 'ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਦੇ ਫਾਰਮ ਵੀ ਪ੍ਰਾਪਤ ਕੀਤੇ ਜਾ ਰਹੇ ਹਨ-ਡਿਪਟੀ ਕਮਿਸ਼ਨਰ ਪਟਿਆਲਾ, 8 ਫਰਵਰੀ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰੀ ਸੇਵਾਵਾਂ ਲੋਕਾਂ ਨੂੰ ਲੋਕਾਂ ਦੇ ਘਰਾਂ ਨੇੜੇ ਹੀ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵਿਸ਼ੇਸ਼ ਕੈਂਪਾਂ ਦਾ ਲਾਭ ਲੈਣ ਲਈ ਰੋਜ਼ਾਨਾਂ ਕਰੀਬ....
ਹਰੇਕ ਤਰ੍ਹਾਂ ਦੇ ਰਾਜ਼ੀਨਾਮੇ ਯੋਗ ਝਗੜਿਆਂ ਦੇ ਨਿਪਟਾਰੇ ਲਈ  9 ਮਾਰਚ ਨੂੰ ਆਯੋਜਿਤ ਕੀਤੀ ਜਾਵੇਗੀ ਕੌਮੀ ਲੋਕ ਅਦਾਲਤ
ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦੇ ਨਿਪਟਾਰੇ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਫਤਿਹਗੜ ਸਾਹਿਬ 08 ਫਰਵਰੀ : ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥੋਰਟੀ ਦੇ ਨਿਰਦੇਸ਼ਾਂ ਤਹਿਤ 09 ਮਾਰਚ ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਰੇਕ ਤਰ੍ਹਾਂ ਦੇ ਰਾਜੀਨਾਮੇ ਯੋਗ ਝਗੜਿਆਂ ਦਾ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲਾ ਕਾਨੂੰਨੀ ਸੇਵਾਵਾਂ....
ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾ ਰਹੇ ਕੈਂਪਾਂ ਦਾ ਹੁਣ ਤੱਕ 2050 ਨਾਗਰਿਕਾਂ ਨੇ ਲਿਆ ਲਾਭ : ਡਿਪਟੀ ਕਮਿਸ਼ਨਰ
ਲਗਾਏ ਗਏ ਕੈਂਪਾਂ ਵਿੱਚ 726 ਸੇਵਾਵਾਂ ਕਰਵਾਈਆਂ ਗਈਆਂ ਮੁਹੱਈਆ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ 100 ਫੀਸਦੀ ਨਿਪਟਾਰਾ ਕਰਨ ਨੂੰ ਬਣਾਇਆ ਜਾ ਰਿਹੈ ਯਕੀਨੀ ਪ੍ਰਚਾਰ ਵੈਨਾ ਰਾਹੀਂ ਲੋਕਾਂ ਨੂੰ ਕੈਂਪਾਂ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ ਫ਼ਤਹਿਗੜ੍ਹ ਸਾਹਿਬ, 08 ਫਰਵਰੀ : ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋਂ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ....
ਖੇਤੀਬਾੜੀ ਵਿਭਾਗ ਦੇ ਸਕੱਤਰ ਨੇ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦਾ ਲਿਆ ਜਾਇਜ਼ਾ
ਕਿਸਾਨਾਂ ਵੱਲੋਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਬਾਰੇ ਦੱਸੇ ਆਪਣੇ ਤਜ਼ਰਬੇ ਫ਼ਤਹਿਗੜ੍ਹ ਸਾਹਿਬ, 08 ਫਰਵਰੀ : ਖੇਤੀਬਾੜੀ ਵਿਭਾਗ ਦੇ ਸਕੱਤਰ ਸ਼੍ਰੀ ਅਜੀਤ ਬਾਲਾ ਜੋਸ਼ੀ ਨੇ ਅੱਜ ਜ਼ਿਲ੍ਹੇ ਵਿੱਚ ਸਰਫੇਸ ਸੀਡਰ ਨਾਂਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਫਸਲੀ ਵਿਭਿੰਨਤਾ, ਡਰੋਨ ਅਸੈਸਮੈਂਟ ਅਤੇ ਪਰਾਲੀ ਪ੍ਰਬੰਧਨ ਸਬੰਧੀ ਵੀ ਵਿਸਥਾਰ ਸਹਿਤ ਮੀਟਿੰਗ ਕੀਤੀ। ਮੀਟਿੰਗ ਉਪਰੰਤ....
ਸਰਕਾਰੀ ਹਾਈ ਸਕੂਲ ਕਾਹਨੇਕੇ ਦੇ ਵਿਦਿਆਰਥੀਆਂ ਦੀ ਇੱਕ ਰੋਜ਼ਾ ਵਿੱਦਿਅਕ ਵਿਜ਼ਿਟ  ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ
ਬਰਨਾਲਾ, 8 ਫਰਵਰੀ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਹੈਡਮਾਸਟਰ ਸ੍ਰੀ ਪਰਦੀਪ ਕੁਮਾਰ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਕਾਹਨੇਕੇ ਦੇ ਵਿਦਿਆਰਥੀਆਂ ਦੀ ਇੱਕ ਰੋਜ਼ਾ ਵਿੱਦਿਅਕ ਵਿਜ਼ਿਟ ਮਿਤੀ 07 ਫਰਵਰੀ, 2024 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ। ਜਿਸ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਸਨ। ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਚੱਲ ਰਹੇ ਵੱਖ ਵੱਖ ਕੋਰਸਾਂ ਦੀ ਜਾਣਕਾਰੀ ਦਿੱਤੀ ਗਈ ਅਤੇ....
ਆਪ ਦੀ ਸਰਕਾਰ, ਆਪ ਦੇ ਦਵਾਰ ਤਹਿਤ ਜ਼ਿਲ੍ਹੇ ਭਰ ਵਿਚ ਲਗਾਏ ਗਏ ਕੈਂਪ
ਵਿਧਾਇਕ ਕੁਲਵੰਤ ਪੰਡੋਰੀ, ਲਾਭ ਸਿੰਘ ਉਗੋਕੇ ਨੇ ਕੀਤੀ ਕੈਂਪਾਂ ‘ਚ ਸ਼ਿਰਕਤ ਵਿਸ਼ੇਸ਼ ਜਾਗਰੂਕਤਾ ਵੈਨਾਂ ਰਾਹੀਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਕੀਤਾ ਗਿਆ ਜਾਗਰੂਕ ਲੋਕਾਂ ਨੂੰ ਕੈਂਪਾਂ ‘ਚ ਪੈਨਸ਼ਨ, ਜਾਤੀ, ਰਿਹਾਇਸ਼ੀ ਸਰਟੀਫਿਕੇਟ, ਨੀਲੇ ਕਾਰਡ, ਆਯੂਸ਼ਮਾਨ ਕਾਰਡ ਆਦਿ ਦੀਆਂ ਸੇਵਾਵਾਂ ਮੌਕੇ ਉੱਤੇ ਦਿੱਤੀਆਂ ਜਾ ਰਹੀਆਂ ਹਨ ਬਰਨਾਲਾ, 8 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਆਪ ਦੀ ਸਰਕਾਰ, ਆਪ ਦੇ ਦਵਾਰ ਪ੍ਰੋਗਰਾਮ ਤਹਿਤ ਅੱਜ....
ਆਪ ਦੀ ਸਰਕਾਰ ਆਪ ਦੇ ਦੁਆਰ, ਜ਼ਿਲ੍ਹੇ ਅੰਦਰ 28 ਕੈਂਪਾਂ ’ਚ ਪ੍ਰਾਪਤ 1583 ਸੇਵਾਵਾਂ ’ਚੋਂ 854 ਮੌਕੇ ’ਤੇ ਮੁਹੱਈਆ ਕਰਵਾਈਆਂ-ਡਿਪਟੀ ਕਮਿਸ਼ਨਰ
ਦੋ ਦਿਨਾਂ ’ਚ ਪ੍ਰਾਪਤ ਹੋਈਆਂ 75 ਸ਼ਿਕਾਇਤਾਂ ਵਿਚੋਂ 68 ਦਾ ਨਿਪਟਾਰਾ ਕੈਂਪਾਂ ਵਿਚ ਪ੍ਰਚਾਰ ਵੈਨਾਂ ਰਾਹੀਂ ਸਰਕਾਰੀ ਸੇਵਾਵਾਂ ਬਾਰੇ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ ਮਾਨਸਾ, 08 ਫਰਵਰੀ : ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲੋਕ ਸਮੱਸਿਆਵਾਂ ਦੇ ਹੱਲ ਲਈ ਲਗਾਏ ਜਾ ਰਹੇ ਕੈਂਪਾਂ ਵਿਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੈਂਪਾਂ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ....
ਰਾਜ ਸਰਕਾਰ ਨੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਸਕੀਮ ਰਾਹੀਂ ਲੋਕਾਂ ਨੂੰ ਦਿੱਤੀ ਵੱਡੀ ਸੌਗਾਤ-ਵਿਧਾਇਕ ਬੁੱਧ ਰਾਮ
ਵਿਧਾਇਕ ਬੁੱਧ ਰਾਮ ਨੇ ਸਬ ਡਵੀਜਨ ਬੁਢਲਾਡਾ ਵਿਖੇ ਲੱਗੇ ਕੈਂਪਾਂ ਦਾ ਲਿਆ ਜਾਇਜ਼ਾ ਬੁਢਲਾਡਾ/ਮਾਨਸਾ, 08 ਫਰਵਰੀ : ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਸਕੀਮ ਰਾਹੀਂ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ, ਜਿਸ ਨਾਲ ਦੂਰ ਦੁਰਾਡੇ ਰਹਿੰਦੇ ਲੋਕਾਂ ਨੂੰ ਦਫ਼ਤਰਾਂ ਤੱਕ ਪਹੁੰਚ ਕੀਤੇ ਬਿਨ੍ਹਾਂ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਰਜਕਾਰੀ ਪ੍ਰਧਾਨ....
ਜ਼ਿਲ੍ਹਾ ਪੱਧਰੀ ਸਕਿਲ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਪੇਸ਼ ਕੀਤੇ ਵਰਕਿੰਗ ਮਾਡਲ
ਫਾਜ਼ਿਲਕਾ, 8 ਫਰਵਰੀ : ਐੱਨ. ਐੱਸ. ਕਿਊ. ਐੱਫ. ਦੇ ਸਕਿਲ ਮਾਡਲ ਦੇ ਜਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਫਾਜ਼ਿਲਕਾ ਵਿਖੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ‌(ਸੈ: ਸਿ:) ਫਾਜ਼ਿਲਕਾ ਪੰਕਜ ਕੁਮਾਰ ਅੰਗੀ ਦੀ ਸਰਪ੍ਰਸਤੀ ਹੇਠ ਕਰਵਾਏ ਗਏ। ਇਸ ਮੁਕਾਬਲੇ ਵਿੱਚ ਸਮੁੱਚੇ ਫਾਜ਼ਿਲਕਾ ਜ਼ਿਲ੍ਹੇ ਦੇ 8 ਬਲਾਕਾਂ ਦੇ ਵੱਖ-ਵੱਖ ਸਕੂਲਾਂ ਵੱਲੋਂ ਸਕਿਲ ਮਾਡਲਾਂ ਲਈ ਭੇਜੀਆਂ ਪੇਸ਼ਕਸ਼ਾਂ ਵਿੱਚੋਂ ਚੁਣੀਆਂ ਗਈਆਂ 20 ਟੀਮਾਂ ਨੇ ਭਾਗ ਲਿਆ। ਇਸ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ....
ਫਾਜ਼ਿਲਕਾ ਸ਼ਹਿਰ ਵਿਚੋਂ ਬੀਤੇ 2 ਦਿਨਾਂ ਦੌਰਾਨ 66 ਬੇਸਹਾਰਾ ਗਊਵੰਸ਼ ਨੂੰ ਭੇਜਿਆ ਗਿਆ ਸਰਕਾਰੀ ਗਊਸ਼ਾਲਾ-ਡਿਪਟੀ ਕਮਿਸ਼ਨਰ
ਫੜੇ ਗਏ ਬੇਸਹਾਰਾ ਗਊਵੰਸ ਨੂੰ ਮੌਕੇ ਤੇ ਹੀ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਗਿਆ ਫਾਜਿ਼ਲਕਾ 8 ਫਰਵਰੀ : ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਫਾਜ਼ਿਲਕਾ ਸ਼ਹਿਰ ਵਿਚੋਂ ਬੇਸਹਾਰਾ ਗਊਵੰਸ਼ ਨੂੰ ਗਊਸਾ਼ਲਾ ਭੇਜਣ ਦੀ ਮੁਹਿੰਮ ਤਹਿਤ ਫਰਵਰੀ ਮਹੀਨੇ ਦੇ 2 ਬੀਤੇ ਦਿਨਾਂ ਦੌਰਾਨ ਤੱਕ 66 ਬੇਸਹਾਰਾ ਗਊਵੰਸ਼ ਨੂੰ ਸਰਕਾਰੀ ਗਉ਼ਸ਼ਾਲਾ ਸਲੇਮਸ਼ਾਹ ਵਿਚ ਭੇਜਿਆ ਗਿਆ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ....
ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ *ਤੇ 13 ਫਰਵਰੀ 2024 ਨੂੰ ਦਿਵਿਆਂਗਜਨਾਂ ਲਈ ਲਗਾਇਆ ਜਾਵੇਗਾ ਯੂ.ਡੀ.ਆਈ.ਡੀ. ਅਤੇ ਪੈਨਸ਼ਨ ਕੈਂਪ
ਜਿਲ੍ਹਾ ਫਾਜਿਲਕਾ ਵਿੱਚ ਨਵਾ ਸਿਵਲ ਹਸਪਤਾਲ ਫਾਜਿਲਕਾ ਵਿਖੇ ਮਨਾਇਆ ਜਾਵੇਗਾ ਕੈਂਪ ਫਾਜ਼ਿਲਕਾ, 8 ਫਰਵਰੀ : ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਿਆਂਗਜਨਾਂ ਦੇ ਸਨਮਾਨ ਅਤੇ ਸੁਰੱਖਿਆ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਅੰਤਰ-ਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਮਿਤੀ 13 ਫਰਵਰੀ 2024 ਨੂੰ ਜਿਲ੍ਹਾ ਫਾਜਿਲਕਾ ਵਿੱਚ ਨਵਾ ਸਿਵਲ ਹਸਪਤਾਲ ਫਾਜਿਲਕਾ ਵਿਖੇ ਦਿਵਿਆਂਗਜਨਾਂ ਲਈ ਯੂ.ਡੀ.ਆਈ.ਡੀ....
ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਜਾਰੀ, ਜਾਗਰੂਕਤਾ ਵੈਨ ਵੀ ਪਹੁੰਚੀ ਮੁਹਿੰਮ ਵਿੱਚ
ਪੰਜਾਬ ਸਰਕਾਰ ਲੋਕ ਹਿਤੇਸ਼ੀ ਫੈਸਲੇ ਕਰ ਰਹੀ ਹੈ ਲਾਗੂ- ਨਰਿੰਦਰ ਪਾਲ ਸਿੰਘ ਸਵਨਾ ਫਾਜ਼ਿਲਕਾ 8 ਫਰਵਰੀ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਫਾਜ਼ਿਲਕਾ ਉਪਮੰਡਲ ਵਿੱਚ ਅੱਜ ਪਿੰਡ ਬਾਧਾ, ਜੱਟ ਵਾਲੀ, ਰਾਣਾ ਅਤੇ ਹਸਤਾ ਕਲਾਂ ਵਿੱਚ ਲੋਕ ਸੁਵਿਧਾ ਕੈਂਪ ਲਗਾਏ ਗਏ। ਇਸੇ ਤਰ੍ਹਾਂ ਇਹਨਾਂ ਕੈਂਪਾਂ ਵਿੱਚ ਸਰਕਾਰ ਦੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਆਡੀਓ ਵਿਜੁਅਲ ਮਾਧਿਅਮ ਰਾਹੀਂ ਜਾਗਰੂਕ ਕਰਨ ਲਈ ਇੱਕ ਵੈਨ ਵੀ....