ਮਾਲਵਾ

ਨਰਮੇ ਦੇ ਟੀਂਡਿਆਂ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਏਕੀਕ੍ਰਿਤ ਕੀਟ ਪ੍ਰਬੰਧ ਪ੍ਰਣਾਲੀ ਅਪਨਾਉਣ ਦੀ ਜ਼ਰੂਰਤ:ਮੁੱਖ ਖੇਤੀਬਾੜੀ ਅਫ਼ਸਰ
ਫਰੀਦਕੋਟ, 16 ਫਰਵਰੀ : ਨਰਮੇ ਉੱਪਰ ਗੁਲਾਬੀ ਸੁੰਡੀ ਦੀ ਸ਼ੁਰੂਆਤ ਮਿਲਾਂ,ਕਪਾਹ ਦੀਆਂ ਛਿਟੀਆਂ ਵਿੱਚ ਬਚੀ ਰਹਿੰਦ-ਖੂਹੰਦ ਜਿਵੇਂ ਕਿ ਪੁਰਾਣੇ ਟਿੰਡਿਆ ਵਿੱਚ ਪਏ ਗੁਲਾਬੀ ਸੁੰਡੀ ਦੇ ਕੋਆ (ਟੁੱਟੀਆਂ) ਵਿੱਚੋਂ ਪਤੰਗਾ ਨਿਕਲਣ ਨਾਲ ਹੁੰਦੀ ਹੈ। ਇਸ ਲਈ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਛਿੱਟੀਆਂ ਨਾਲ ਬਚੇ ਅਣਖਿੜੇ ਟੀਂਡਿਆਂ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ l ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਿਲ੍ਹਾ ਫਰੀਦਕੋਟ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕੀਤੇ ਜਾ....
ਸਪੀਕਰ ਸੰਧਵਾਂ ਨੇ ਪਿੰਡ ਢੀਮਾਂਵਾਲੀ ਦੇ ਨਵੇਂ ਪੰਚਾਇਤ ਘਰ ਦਾ ਰੱਖਿਆ ਨੀਂਹ ਪੱਥਰ
ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਨਵਾਂ ਪੰਚਾਇਤ ਘਰ ਕੋਟਕਪੂਰਾ 16 ਮਾਰਚ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਉਸਾਰੇ ਜਾ ਰਹੇ ਪਿੰਡਾ ਦੇ ਵਿਕਾਸ ਦੇ ਕਾਰਜ ਲਗਾਤਾਰ ਜਾਰੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਨਵੇਂ ਪੰਚਾਇਤ ਘਰ ਦਾ ਰੱਖਿਆ ਨੀਂਹ ਪੱਥਰ ਰੱਖਣ ਮੌਕੇ ਕੀਤਾ। ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ....
ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਇਆ ਮੁਕਾਬਲਾ, ਤਿੰਨ ਮੁਲਜ਼ਮ ਹੋਏ ਜ਼ਖ਼ਮੀ
ਫਰੀਦਕੋਟ, 16 ਮਾਰਚ : ਫਰੀਦਕੋਟ ਸੀਆਈਏ ਸਟਾਫ਼ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਸੀਆਈਏ ਸਟਾਫ਼ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਸੀਆਈਏ ਸਟਾਫ਼ ਗੁਪਤ ਸੂਚਨਾ ਦੇ ਆਧਾਰ 'ਤੇ ਔਲਖ ਨੂੰ ਜਾਂਦੇ ਰਸਤੇ 'ਚ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਪਹੁੰਚਿਆ ਸੀ। ਇਸ ਦੌਰਾਨ 4 ਬਦਮਾਸ਼ ਮੋਟਰ ‘ਤੇ ਖੜ੍ਹੇ ਸਨ। ਉਨ੍ਹਾਂ ਵਿਚੋਂ ਸੰਜੀਵ ਨਾਂ ਦੇ ਨੌਜਵਾਨ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਸੀਆਈਏ ਸਟਾਫ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿਚ 3 ਗੈਂਗਸਟਰ....
ਕਾਂਗਰਸ ਅਤੇ ਆਪ ਗੈਰਰਸਮੀਂ ਗੱਠਜੋੜ ਰਾਹੀਂ ਪੰਜਾਬ ਨੂੰ ਮੂਰਖ ਬਣਾ ਰਹੇ ਹਨ : ਸੁਖਬੀਰ ਬਾਦਲ
ਬਠਿੰਡਾ, 16 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦਾ ਪੰਜਾਬ ਵਿਚ ਗੈਰ ਰਸਮੀ ਗਠਜੋੜ ਹੈ ਤੇ ਇਹ ਅਸਿੱਧੀ ਜੰਗ ਲੜ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਪੱਬਾਂ ਭਾਰ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਵੋਟਾਂ ਪਾਉਣ ਤਾਂ ਜੋ ਸਰਵ ਪੱਖੀ ਵਿਕਾਸ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਯੁੱਗ ਵਾਪਸ ਲਿਆਂਦਾ ਜਾ ਸਕੇ। ਪ੍ਰਧਾਨ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ....
ਪਿੰਡ ਬਾਬਰਪੁਰ 'ਚ ਲਾਭਪਾਤਰੀਆਂ ਨੂੰ ਵੰਡੀ ਕਣਕ
ਮਲੌਦ, 15 ਮਾਰਚ (ਬੇਅੰਤ ਸਿੰਘ ਰੋੜੀਆਂ) : ਪਿੰਡ ਬਾਬਰਪੁਰ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮਜੀਤ ਸਿੰਘ ਬਾਬਰਪੁਰ ਨੇ ਪਿੰਡ ਦੇ ਪਤਵੰਤਿਆਂ ਨਾਲ ਪਿੰਡ ਦੇ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕੀਤੀ 'ਤੇ ਕਾਰਡ ਧਾਰਕਾਂ ਨੂੰ ਆਟਾ-ਦਾਲ ਸਕੀਮ ਤਹਿਤ ਕਣਕ ਵੰਡੀ। ਇਸ ਮੌਕੇ ਕਰਮਜੀਤ ਸਿੰਘ ਬਾਬਰਪੁਰ ਨੇ ਕਿਹਾ ਕਿ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਪਿੰਡ ਦੇ ਅਨੇਕਾਂ ਵਿਕਾਸ ਦੇ ਕੰਮਾਂ ਨੂੰ ਪੂਰਾ ਕੀਤਾ ਜਾ ਚੁੱਕਾ ਹੈ 'ਤੇ ਰਹਿੰਦੇ ਵਿਕਾਸ ਦੇ ਕੰਮ ਚੱਲ....
ਦੇਸ਼ ਭਰ ਵਿਚ ਆਪ ਦੇ ਪਸਾਰ ਵਾਸਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ : ਬਾਦਲ 
ਪੰਜਾਬ ਬਚਾਓ ਯਾਤਰਾ ਲੁਟੇਰਿਆਂ ਤੋਂ ਸੂਬੇ ਨੂੰ ਬਚਾਉਣ ਵਿਚ ਅਹਿਮ ਆਧਾਰ ਤਿਆਰ ਕਰ ਰਹੀ ਹੈ : ਸੁਖਬੀਰ ਸਿੰਘ ਬਾਦਲ ਮਲੋਟ, 15 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਬਚਾਓ ਯਾਤਰਾ ਪੰਜਾਬ ਨੂੰ ਆਮ ਆਦਮੀ ਪਾਰਟੀ (ਆਪ) ਦੇ ਨਾਂ ’ਤੇ ਲੁੱਟਣ ਵਾਲੇ ਲੁਟੇਰਿਆਂ ਤੋਂ ਸੂਬੇ ਨੂੰ ਬਚਾਉਣ ਵਿਚ ਅਹਿਮ ਆਧਾਰ ਤਿਆਰ ਕਰ ਰਹੀ ਹੈ ਅਤੇ ਕਿਹਾ ਕਿ ਦੇਸ਼ ਭਰ ਵਿਚ ਆਪ ਦੇ ਪਸਾਰ ਵਾਸਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਇਸ....
ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤੇ ਬਦਮਾਸ਼ 
ਪਟਿਆਲਾ, 15 ਮਾਰਚ : ਪੰਜਾਬ ਵਿੱਚ ਗੈਂਗਸਟਰ ਗਰੁੱਪ ਚਲਾਉਣ ਵਾਲੇ ਗੁਰਵਿੰਦਰ ਸਿੰਘ ਸਿੱਧੂ ਨੇ ਅਮਰੀਕਾ ਵਿੱਚ ਬੈਠ ਕੇ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਸ ਹਮਲੇ ਨੂੰ ਅੰਜਾਮ ਦੇਣ ਲਈ ਰਾਜਪੁਰਾ ਪਹੁੰਚੇ ਤਿੰਨ ਗੈਂਗਸਟਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਬਦਮਾਸ਼ਾਂ ਦੀ ਪਛਾਣ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ, ਉਸ ਦੇ ਸਾਥੀ ਰੋਹਿਤ ਕੁਮਾਰ ਉਰਫ ਰੋਹਿਤ ਅਤੇ ਗੁਲਸ਼ਨ ਕੁਮਾਰ ਉਰਫ....
ਪਿੰਡ ਜਲਾਲਦੀਵਾਲ 'ਚ 1500 ਰੁਪਏ ਦੇ ਲੈਣ ਦੇਣ ਕਾਰਨ ਹੋਏ ਝਗੜੇ ਵਿੱਚ ਵਿਅਕਤੀ ਦਾ ਕਤਲ
ਰਾਏਕੋਟ, 15 ਮਾਰਚ : ਬੀਤੀ ਰਾਤ ਪਿੰਡ ਜਲਾਲਦੀਵਾਲ ਵਿਚ ਇਕ ਵਿਅਕਤੀ ਨੇ ਉਧਾਰ ਦਿਤੇ 1500 ਰੁਪਇਆ ਦੇ ਲੈਣ ਦੇਣ ਦੇ ਕਾਰਨ ਹੋਏ ਝਗੜੇ ਵਿੱਚ ਦੂਸਰੇ ਵਿਅਕਤੀ ਦੇ ਸਿਰ ਤੇ ਕੋਈ ਚੀਜ਼ ਮਾਰ ਕੇ ਉਸ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਰਾਏਕੋਟ ਵਿੱਚ ਮੁਕਦਮਾ ਨੰਬਰ 13 ਧਾਰਾ 302 ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਮੁਖੀ ਸਦਰ ਅੰਮ੍ਰਿਤਪਾਲ ਸਿੰਘ ਅਤੇ ਸਬੰਧਤ ਚੌਂਕੀ ਜਲਾਲਦੀਵਾਲ ਦੇ ਚਾਰਜ ਲਖਵੀਰ ਸਿੰਘ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 9....
ਅਨਮੋਲ ਗਗਨ ਮਾਨ ਵਲੋਂ 11.22 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਨਵਾਂ ਗਾਓਂ ਦੇ ਇਲਾਕੇ ਦੇ ਪੰਜ ਪੁੱਲਾਂ ਦਾ ਨੀਂਹ ਪੱਥਰ ਰੱਖਿਆ
ਇਕ ਸਾਲ ਵਿਚ ਪੰਜੇ ਪੁੱਲ ਬਣ ਕੇ ਤਿਆਰ ਹੋ ਜਾਣਗੇ ਮੋਬਾਈਲ ਟਾਵਰਾਂ ਲਗਵਾਉਣ ਸਬੰਧੀ ਨਿੱਜੀ ਕੰਪਨੀਆਂ ਨਾਲ ਕੀਤੀ ਜਾਵੇਗੀ ਗੱਲ ਨਵਾਂ ਗਾਓਂ, 15 ਮਾਰਚ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਪੰਜਾਬ ਅਤੇ ਹਿਮਾਚਲ ਨੂੰ ਆਪਸ ਵਿਚ ਜੋੜਨ ਵਾਲੇ ਪੰਜ ਪੁੱਲਾਂ ਅਤੇ ਅਪਰੋਚਾਂ ਦੀ ਉਸਾਰੀ ਸਬੰਧੀ ਨੀਂਹ ਪੱਥਰ ਰੱਖਿਆ ਗਿਆ। ਇਹ ਪੁੱਲ 11.22 ਕਰੋੜ ਦੀ ਲਾਗਤ ਨਾਲ ਨਵਾਂ ਗਾਓਂ -ਕਾਨ੍ਹੇ ਕਾ ਬਾੜਾ, ਟਾਂਡਾ-ਕਰੋਰਾ ਅਤੇ ਪਿੰਜੌਰ ਵਿਖੇ ਉਸਾਰੇ ਜਾਣਗੇ। ਇਨ੍ਹਾਂ ਪੁਲਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਨੂੰ....
ਵਿਧਾਇਕ ਗੋਗੀ ਨੇ ਲਈਯਰ ਵੈਲੀ ਵਿੱਚ 40-ਕੇ.ਐਲ.ਡੀ ਕੁਦਰਤ ਅਧਾਰਤ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਲਈ ਪ੍ਰੋਜੈਕਟ ਦਾ ਕੀਤਾ ਉਦਘਾਟਨ 
ਬਾਗਬਾਨੀ/ਸਿੰਚਾਈ ਦੇ ਮਕਸਦ ਲਈ ਟ੍ਰੀਟਿਡ ਸੀਵਰੇਜ ਦੇ ਪਾਣੀ ਦੀ ਮੁੜ ਵਰਤੋਂ ਕਰਨ ਲਈ ਆਪਣੀ ਕਿਸਮ ਦਾ ਇਹ ਪਹਿਲਾ ਪ੍ਰੋਜੈਕਟ ਸੀ.ਐਸ.ਆਰ ਗਤੀਵਿਧੀ ਦੇ ਤਹਿਤ ਕੋਟਕ ਮਹਿੰਦਰਾ ਬੈਂਕ ਲਿਮਟਿਡ ਦੁਆਰਾ ਜ਼ਮੀਨਦੋਜ਼ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ ਲੁਧਿਆਣਾ, 15 ਮਾਰਚ : ਬਾਗਬਾਨੀ / ਸਿੰਚਾਈ ਦੇ ਉਦੇਸ਼ਾਂ ਲਈ ਟ੍ਰੀਟ ਕੀਤੇ ਗਏ ਸੀਵਰੇਜ ਦੇ ਪਾਣੀ ਦੀ ਮੁੜ ਵਰਤੋਂ ਕਰਨ ਦੀ ਆਪਣੀ ਕਿਸਮ ਦੇ ਪਹਿਲੇ ਪ੍ਰੋਜੈਕਟ ਦੇ ਤਹਿਤ, ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ....
ਵਿਧਾਇਕ ਪਰਾਸ਼ਰ, ਨਗਰ ਨਿਗਮ ਕਮਿਸ਼ਨਰ ਨੇ ਬਾਜਵਾ ਨਗਰ ਵਿੱਚ ਸਥਿਤ ਸਟੈਟਿਕ ਕੰਪੈਕਟਰ ਸਾਈਟ ਦਾ ਕੀਤਾ ਉਦਘਾਟਨ 
ਕੰਪੈਕਟਰਾਂ ਦੀ ਸਥਾਪਨਾ ਨਾਲ ਖੁੱਲ੍ਹੇ ਕੂੜੇ ਦੇ ਡੰਪਾਂ ਨੂੰ ਹਟਾਉਣ ਵਿੱਚ ਮਦਦ ਮਿਲੇਗੀ ਜੋ ਦਹਾਕਿਆਂ ਤੋਂ ਵਸਨੀਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਲੁਧਿਆਣਾ, 15 ਮਾਰਚ : 'ਕੂੜਾ ਮੁਕਤ ਸ਼ਹਿਰ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅੱਗੇ ਵਧਦੇ ਹੋਏ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ੁੱਕਰਵਾਰ ਨੂੰ ਬਾਜਵਾ ਨਗਰ ਵਿੱਚ ਸਥਿਤ ਸਟੈਟਿਕ ਕੰਪੈਕਟਰ ਸਾਈਟ ਦਾ ਉਦਘਾਟਨ ਕੀਤਾ। ਇਸ ਜਗ੍ਹਾ 'ਤੇ ਕੰਪੈਕਟਰ ਲਗਾਉਣ ਤੋਂ ਬਾਅਦ ਬਾਜਵਾ ਨਗਰ (ਨੇੜੇ....
ਡੀ.ਆਈ.ਜੀ ਪਟਿਆਲਾ ਰੇਂਜ ਨੇ ਹਾਈ-ਟੈਕ ਨਿਗਰਾਨੀ ਪ੍ਰਣਾਲੀ ਅਤੇ ਜਿਮਨੇਜ਼ੀਅਮ ਕੀਤਾ ਉਦਘਾਟਨ
ਡੀ.ਆਈ.ਜੀ ਪਟਿਆਲਾ ਰੇਂਜ ਨੇ ਮਲੇਰਕੋਟਲਾ ਵਿੱਚ ਸਮਾਰਟ ਪੁਲਿਸਿੰਗ ਪਹਿਲਕਦਮੀ ਦਾ ਕੀਤਾ ਉਦਘਾਟਨ ਮਾਲੇਰਕੋਟਲਾ 15 ਮਾਰਚ : ਮਾਲੇਰਕੋਟਲਾ ਨੂੰ ਇੱਕ ਸਮਾਰਟ ਅਤੇ ਸੁਰੱਖਿਅਤ ਸ਼ਹਿਰ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਕਦਮ ਵਜੋਂ, ਜ਼ਿਲ੍ਹਾ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਉੱਨਤ ਵਾਇਰਲੈੱਸ ਨਿਗਰਾਨੀ ਪ੍ਰਣਾਲੀ ਅਤੇ ਕਰਮਚਾਰੀਆਂ ਲਈ ਇੱਕ ਨਵੇਂ ਜਿਮਨੇਜ਼ੀਅਮ ਦਾ ਉਦਘਾਟਨ ਕੀਤਾ । ਹਰਚਰਨ ਸਿੰਘ ਭੁੱਲਰ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਪਟਿਆਲਾ ਰੇਂਜ ਦੁਆਰਾ ਹਾਈ-ਡੈਫੀਨੇਸ਼ਨ ਕੈਮਰੇ, ਚਿਹਰੇ ਦੀ....
ਹੁਣ ਸਬ ਡਵੀਜਨ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਲੋਕ ਵੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲੈ ਸਕਣਗੇ ਲਾਭ
ਪੰਜਾਬ ਸਰਕਾਰ ਵੱਲੋਂ ਬਲਾਕ ਪੱਧਰ ’ਤੇ ‘ਸੀ.ਐਮ. ਦੀ ਯੋਗਸ਼ਾਲਾ’ ਦਾ ਵਿਸਥਾਰ ਕਰਨ ਦਾ ਲਿਆ ਫੈਸਲਾ- ਡਾ ਪੱਲਵੀ ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਜਾਂ https://cmdiyogshala.punjab.gov.in ’ਤੇ ਕਰ ਸਕਦੇ ਨੇ ਲੌਗਇਨ ਮਾਲੇਰਕੋਟਲਾ 15 ਮਾਰਚ : ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦਾ ਮਹੱਤਵਪੂਰਨ ਤੇ ਅਭਿਲਾਸ਼ੀ ਪ੍ਰਾਜੈਕਟ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ, ਪੰਜਾਬ ਦੇ ਲੋਕਾਂ ਨੂੰ....
ਡਾ. ਬਲਬੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ 'ਚ 7.5 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਅਲਟਰਾ ਮਾਡਰਨ ਆਪਰੇਸ਼ਨ ਥੀਏਟਰ ਮਰੀਜਾਂ ਨੂੰ ਸਮਰਪਿਤ ਕੀਤੇ
ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰਾਜ ਲੋਕਾਂ ਨੂੰ ਪ੍ਰਦਾਨ ਕੀਤੀਆਂ ਬਿਹਤਰ ਸਿਹਤ ਸੇਵਾਵਾਂ ਰਾਜਿੰਦਰਾ ਹਸਪਤਾਲ ਦੀ ਕਾਇਆਂ ਕਲਪ, ਪੈਲੀਏਟਿਵ ਕਲੀਨਿਕ ਦੀ ਵੀ ਸ਼ੁਰੂਆਤ-ਡਾ. ਬਲਬੀਰ ਸਿੰਘ ਪਟਿਆਲਾ, 15 ਮਾਰਚ : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕਰੀਬ 7.5 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਮਗਰੋਂ ਨਵੇਂ ਬਣਾਏ 4 ਅਲਟਰਾ ਮਾਡਰਨ, ਅਤਿਆਧੁਨਿਕ ਮੋਡੁਲਰ ਆਪਰੇਸ਼ਨ....
ਜਨਮ/ਮੌਤ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ-ਅੰਦਰ ਕਰਵਾਉਣੀ ਲਾਜ਼ਮੀ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਸਿਵਲ ਰਜਿਸਟ੍ਰੇਸ਼ਨ ਸੁਧਾਰ ਸਿਸਟਮ ਦੀ ਜ਼ਿਲ੍ਹਾ ਪੱਧਰੀ ਕਮੇਟੀ ਨਾਲ ਮੀਟਿੰਗ ਕਿਹਾ ! ਐਕਸੀਡੈਂਟਲ ਕੇਸਾਂ ਵਿੱਚ ਰਜਿਸਟ੍ਰੇਸ਼ਨ ਦੀ ਨਜ਼ਰਅੰਦਾਜੀ ਉੱਪਰ ਕੀਤਾ ਜਾਵੇ ਗੌਰ ਮੋਗਾ, 15 ਮਾਰਚ : ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ-ਅੰਦਰ ਕਰਵਾਉਣਾ ਜਰੂਰੀ ਹੈ ਤਾਂ ਕਿ ਸਕੂਲ ਵਿੱਚ ਦਾਖਲਾ ਲੈਣ, ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਕਿਸੇ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਿਵਲ ਰਜਿਸਟ੍ਰੇਸ਼ਨ....