ਹੁਣ ਸਬ ਡਵੀਜਨ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਲੋਕ ਵੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲੈ ਸਕਣਗੇ ਲਾਭ

  • ਪੰਜਾਬ ਸਰਕਾਰ ਵੱਲੋਂ ਬਲਾਕ ਪੱਧਰ ’ਤੇ ‘ਸੀ.ਐਮ. ਦੀ ਯੋਗਸ਼ਾਲਾ’ ਦਾ ਵਿਸਥਾਰ ਕਰਨ ਦਾ ਲਿਆ ਫੈਸਲਾ- ਡਾ ਪੱਲਵੀ
  • ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਜਾਂ https://cmdiyogshala.punjab.gov.in ’ਤੇ  ਕਰ ਸਕਦੇ ਨੇ ਲੌਗਇਨ

ਮਾਲੇਰਕੋਟਲਾ 15 ਮਾਰਚ : ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦਾ ਮਹੱਤਵਪੂਰਨ ਤੇ ਅਭਿਲਾਸ਼ੀ ਪ੍ਰਾਜੈਕਟ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ, ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਦੇ ਉਦੇਸ਼ ਨਾਲ ਬਲਾਕ ਪੱਧਰ ’ਤੇ ਵੀ ਆਪਣੇ ਖੰਭ ਪਸਾਰਣ ਲਈ ਤਿਆਰ ਹੈ।  ਹੁਣ ਸਬ ਡਵੀਜਨ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਲੋਕ ਵੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲਾਭ ਲੈ ਸਕਣਗੇ । ਇਸ  ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਸਾਂਝੀ ਕਰਦਿਆ ਦੱਸਿਆ ਕਿ ਪਹਿਲਾ ਮਾਲੇਰਕੋਟਲਾ ਸ਼ਹਿਰ ਵਿਖੇ ਕਰੀਬ 08 ਯੋਗਾ ਟਰੇਨਰ ਸਫਲਤਾ ਪੂਰਵਕ ਰੋਜਾਨਾਂ ਯੋਗ ਦੀ 40 ਕਲਾਸਾ ਲਗਾ ਰਹੇ ਹਨ । ਉਨ੍ਹਾਂ ਹੋਰ ਦੱਸਿਆ ਕਿ ਸਬ ਡਵੀਜਨ ਅਮਰਗੜ੍ਹ ਅਤੇ ਅਹਿਮਦਗੜ੍ਹ ਲਈ 05 ਨਵੇਂ ਯੋਗਾ ਟਰੇਨਰਾਂ ਦੀ ਭਰਤੀ ਕੀਤੀ ਹੈ ਜੋ ਕਿ ਇਨ੍ਹਾਂ ਦੋਵੇ ਸਬ ਡਵੀਜਨਾਂ ਵਿਖੇ ਮੁਫ਼ਤ ਯੋਗ ਕਲਾਸਾਂ ਲਗਾਉਣਗੇ । ਉਨ੍ਹਾਂ ਹੋਰ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ, ਮਾਲੇਰਕੋਟਲਾ ਵਿਖੇ  ਰੋਜ਼ਾਨਾ ਸਵੇਰੇ 25 ਤੋਂ ਵੱਧ ‘ਸੀਐਮ ਦੀ ਯੋਗਸ਼ਾਲਾਵਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਨ੍ਹਾਂ ਯੋਗ ਕਲਾਸਾ ਤੋਂ 1500 ਤੋਂ ਵੱਧ ਲੋਕ ਰੋਜਾਨਾ ਲਾਭ ਲੈ ਰਹੇ ਹਨ।ਉਨ੍ਹਾਂ ਹੋਰ ਦੱਸਿਆ ਕਿ ਜਲਦੀ ਹੀ ਯੋਗ ਕਲਾਸਾਂ ਪਿੰਡ ਅਤੇ ਬਲਾਕ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ । ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਪੜਾਵਾਂ ਤਹਿਤ 24 ਸ਼ਹਿਰਾਂ ਵਿੱਚ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਨ੍ਹਾਂ 24 ਸ਼ਹਿਰਾਂ ਵਿੱਚ ਮਲੇਰਕੋਟਲਾ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਐਸ.ਏ.ਐਸ.ਨਗਰ, ਸੰਗਰੂਰ, ਬਠਿੰਡਾ, ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਰੂਪਨਗਰ, ਨਵਾਂ ਸ਼ਹਿਰ  ਅਤੇ ਤਰਨਤਾਰਨ  ਸ਼ਾਮਲ ਹਨ। ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ ਨੇ ਇਹ ਜਨ- ਮੁਹਿੰਮ ਨਾ ਸਿਰਫ਼ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਸੀ, ਸਗੋਂ ਉਨ੍ਹਾਂ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਨ ਲਈ ਵੀ ਸ਼ੁਰੂ ਕੀਤੀ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਹਰ ਰੋਜ਼ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵਿੱਚ ਵਧ ਰਹੇ ਤਣਾਅ ਦਾ ਪੱਧਰ ਹਰ ਕਿਸੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਯੋਗ ਲੋਕਾਂ ਨੂੰ ਇਸ ਤੋਂ ਬਚਾਉ