ਮਾਲਵਾ

ਪੀ ਏ ਯੂ ਵਿਚ ਜਾਰੀ ਰਾਸ਼ਟਰੀ ਯੁਵਕ ਮੇਲੇ ਵਿਚ ਅੱਜ ਕਲਾਸੀਕਲ ਨਾਚਾਂ ਨੇ ਰੰਗ ਬੰਨ੍ਹਿਆ
ਲੁਧਿਆਣਾ 29 ਮਾਰਚ : ਪੀ ਏ ਯੂ ਵਿਚ ਜਾਰੀ 37 ਵੇ ਰਾਸ਼ਟਰੀ ਯੁਵਕ ਮੇਲੇ ਦੇ ਦੂਸਰੇ ਦਿਨ ਅੱਜ ਇਕਾਂਗੀ ਨਾਟਕ, ਕਲਾਸੀਕਲ ਨਾਚ, ਸਮੂਹ ਗਾਣ (ਭਾਰਤੀ), ਕਲਾਸੀਕਲ ਸਾਜ਼ ਵਾਦਨ ਅਤੇ ਕਲਾਤਮਕ ਵੰਨਗੀਆਂ ਵਿਚ ਕੋਲਾਜ ਬਣਾਉਣ, ਪੋਸਟਰ ਬਣਾਉਣ, ਮਿੱਟੀ ਦੀ ਮਾਡਲਿੰਗ ਅਤੇ ਕੁਇਜ਼ ਦੇ ਮੁਕਾਬਲੇ ਵੱਖ ਵੱਖ ਥਾਵਾਂ ਤੇ ਹੋਏ। ਅੱਜ ਦੇ ਮੁਕਾਬਲਿਆਂ ਲਈ ਹੋਏ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਮਿਲਕਫ਼ੈਡ ਦੇ ਨਿਰਦੇਸ਼ਕ ਅਤੇ ਪੀ ਏ ਯੂ ਦੇ ਸਾਬਕਾ ਵਿਦਿਆਰਥੀ ਸ਼੍ਰੀ ਕਮਲ ਕੁਮਾਰ ਗਰਗ, ਆਈ ਏ ਐੱਸ ,ਸਨ। ਅੱਜ ਦੇ....
ਕਸ਼ਮੀਰੀ ਪ੍ਰਵਾਸੀ ਵੋਟਰਾਂ ਲਈ ਫਾਰਮ-ਐਮ ਅਤੇ ਫਾਰਮ-12-ਸੀ ਜਮ੍ਹਾਂ ਕਰਾਉਣ ਦੀ ਵਿਵਸਥਾ : ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ
ਲੁਧਿਆਣਾ, 29 ਮਾਰਚ : ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਸ਼ਮੀਰੀ ਪ੍ਰਵਾਸੀ ਵੋਟਰ ਪੋਸਟਲ ਬੈਲਟ ਰਾਹੀਂ ਜਾਂ ਦਿੱਲੀ, ਊਧਮਪੁਰ ਅਤੇ ਜੰਮੂ ਵਿੱਚ ਸਥਾਪਤ ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਜਾ ਕੇ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਪ੍ਰਵਾਸੀ ਵੋਟਰ ਉਹ ਹਨ ਜੋ ਰਾਹਤ ਅਤੇ ਮੁੜ ਵਸੇਬਾ ਕਮਿਸ਼ਨਰ ਦੁਆਰਾ ਜਾਰੀ ਸਰਟੀਫਿਕੇਟ ਦੇ ਅਨੁਸਾਰ ਅਸਲ ਵਿੱਚ ਕਸ਼ਮੀਰ ਡਿਵੀਜ਼ਨ (ਜੰਮੂ ਅਤੇ ਕਸ਼ਮੀਰ ਯੂ.ਟੀ.) ਦੇ ਵਸਨੀਕ ਹਨ ਪਰ ਹੁਣ ਦੇਸ਼ ਦੇ....
ਡਿਪਟੀ ਕਮਿਸ਼ਨਰ ਵੱਲੋਂ ਕਿਤਾਬਾਂ ਅਤੇ ਵਰਦੀਆਂ ਸਬੰਧੀ ਸ਼ਿਕਾਇਤਾਂ 'ਤੇ ਸਕੂਲਾਂ ਦੀ ਚੈਕਿੰਗ ਦੇ ਹੁਕਮ ਜਾਰੀ
ਲੁਧਿਆਣਾ, 29 ਮਾਰਚ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਿੱਖਿਆ ਵਿਭਾਗ ਨੂੰ ਵਿੱਦਿਅਕ ਸੰਸਥਾਵਾਂ ਵਿਰੁੱਧ ਕਿਤਾਬਾਂ ਅਤੇ ਵਰਦੀਆਂ ਨਾਲ ਸਬੰਧਤ ਕਈ ਸ਼ਿਕਾਇਤਾਂ ਦੇ ਜਵਾਬ ਵਿੱਚ ਜ਼ਿਲ੍ਹੇ ਦੇ ਹਰ ਸਕੂਲ ਵਿੱਚ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਪ੍ਰਾਇਮਰੀ ਅਤੇ ਸੈਕੰਡਰੀ) ਨੂੰ ਲਿਖੇ ਇੱਕ ਪੱਤਰ ਵਿੱਚ ਡਿਪਟੀ ਕਮਿਸ਼ਨਰ ਸਾਹਨੀ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਸਕੂਲ ਦੀ ਜਾਂਚ ਕਰਨ ਲਈ ਵਿਸ਼ੇਸ਼ ਫਲਾਇੰਗ ਸਕੁਐਡ/ਕਮੇਟੀਆਂ ਬਣਾਉਣ ਅਤੇ ਇਹ ਯਕੀਨੀ ਬਣਾਉਣ ਕਿ ਸਾਰੇ....
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦਾ ਮਾਣ ਵਧਾਉਣ ਲਈ ਪੈਰਾ ਟੀਟੀ ਅੰਤਰਰਾਸ਼ਟਰੀ ਖਿਡਾਰੀ ਸ਼ੁਭਮ ਦੀ ਸ਼ਲਾਘਾ
ਪੈਰਾਲੰਪਿਕ 'ਚ ਯੋਗਤਾ ਦੀ ਤਿਆਰੀ ਲਈ ਹਰ ਸੰਭਵ ਸਹਿਯੋਗ ਦਾ ਵੀ ਦਿੱਤਾ ਭਰੋਸਾ ਲੁਧਿਆਣਾ, 29 ਮਾਰਚ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਥਾਨਕ ਸ਼ਾਮ ਨਗਰ ਦੇ ਪੈਰਾ ਟੇਬਲ ਟੈਨਿਸ ਅੰਤਰਰਾਸ਼ਟਰੀ ਖਿਡਾਰੀ ਸ਼ੁਭਮ ਵਧਵਾ ਦੀ ਖੇਡ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਦੇਸ਼ ਅਤੇ ਪੰਜਾਬ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਸ਼ਲਾਘਾ ਕੀਤੀ। ਸ਼ੁਭਮ ਵਧਵਾ ਨੇ ਅਲਟੀਮੇਟ ਟੇਬਲ ਟੈਨਿਸ (ਯੂ.ਟੀ.ਟੀ.) ਪੈਰਾ ਟੇਬਲ ਟੈਨਿਸ ਨੈਸ਼ਨਲ ਚੈਂਪੀਅਨਸ਼ਿਪ 2023-24 ਵਿੱਚ ਮਿਕਸਡ ਡਬਲਜ਼, ਪੁਰਸ਼ ਡਬਲਜ਼ ਅਤੇ ਪੁਰਸ਼ ਸਿੰਗਲ ਕਲਾਸ-3 ਵਰਗ....
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੁਝ ਖੇਤਰਾਂ 'ਚ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਨੂੰ ਬਦਲਣ ਦੀਆਂ ਤਜਵੀਜ਼ਾਂ ਬਾਰੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਲੁਧਿਆਣਾ, 29 ਮਾਰਚ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਸਰੀਨ ਵੱਲੋਂ ਜ਼ਿਲ੍ਹੇ ਦੇ ਕੁਝ ਖੇਤਰਾਂ ਵਿੱਚ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਨੂੰ ਬਦਲਣ ਦੀਆਂ ਤਜਵੀਜ਼ਾਂ ਸਬੰਧੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਲੁਧਿਆਣਾ ਕੇਂਦਰੀ ਹਲਕੇ....
ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ
ਪੈਰਾ-ਕਰਾਟੇ ਅਥਲੀਟ ਨੇ ਡਿਪਟੀ ਕਮਿਸ਼ਨਰ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਦਾ ਕੀਤਾ ਵਿਸ਼ੇਸ਼ ਧੰਨਵਾਦ ਲੁਧਿਆਣਾ, 28 ਮਾਰਚ : ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਤਰੁਣ ਸ਼ਰਮਾ ਦੀ ਮਦਦ ਲਈ ਅੱਗੇ ਆਈ ਹੈ ਅਤੇ ਉਸ ਦੇ ਪਰਿਵਾਰ ਨੂੰ 1.2 ਲੱਖ ਰੁਪਏ ਦਾ ਚੈੱਕ ਸੌਂਪਿਆ। ਚਾਰ ਸਾਲਾਂ ਲਈ ਇੰਨੀ ਹੀ ਰਾਸ਼ੀ ਤਰੁਣ ਸ਼ਰਮਾ ਨੂੰ ਸਰਕਾਰੀ ਸਕੂਲ ਖੰਨਾ ਦੀਆਂ ਲੜਕੀਆਂ ਵਿੱਚ ਕਰਾਟੇ ਖੇਡ ਨੂੰ ਉਤਸ਼ਾਹਿਤ ਕਰਨ ਲਈ ਵੀ ਦਿੱਤੀ ਜਾਵੇਗੀ। ਵੀ.ਐਸ.ਐਸ.ਐਲ. ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਮਿਤ....
ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ -ਡਿਪਟੀ ਕਮਿਸ਼ਨਰ ਸਾਹਨੀ
ਆੜ੍ਹਤੀਆ ਐਸੋਸੀਏਸ਼ਨ ਦੇ ਮੈਂਬਰਾਂ, ਐਫ.ਸੀ.ਆਈ. ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਖਰੀਦ ਲੁਧਿਆਣਾ, 28 ਮਾਰਚ : ਕਣਕ ਦੀ ਸੁਚਾਰੂ, ਨਿਰਵਿਘਨ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵੱਖ-ਵੱਖ ਆੜ੍ਹਤੀਆਂ ਐਸੋਸੀਏਸ਼ਨਾਂ, ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ.ਸੀ.ਆਈ.) ਅਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ....
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਸੱਤ ਨੋਟਿਸ ਜਾਰੀ
ਆਪ' ਨੂੰ ਤਿੰਨ, ਕਾਂਗਰਸ ਤੇ ਭਾਜਪਾ ਨੂੰ ਦੋ-ਦੋ ਨੋਟਿਸ ਦਿੱਤੇ ਲੁਧਿਆਣਾ, 28 ਮਾਰਚ : ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ਾਂ 'ਤੇ ਲੁਧਿਆਣਾ ਵਿੱਚ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਸੱਤ ਨੋਟਿਸ ਜਾਰੀ ਕੀਤੇ ਗਏ। ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ, ਆਮ ਆਦਮੀ ਪਾਰਟੀ (ਆਪ) ਨੂੰ ਤਿੰਨ ਨੋਟਿਸ ਜਾਰੀ ਕੀਤੇ ਗਏ ਜਦਕਿ ਕਾਂਗਰਸ ਅਤੇ ਭਾਜਪਾ ਨੂੰ ਦੋ-ਦੋ ਨੋਟਿਸ ਦਿੱਤੇ....
ਪ੍ਰਸ਼ਾਸਨ ਵੱਲੋਂ ਲੁਧਿਆਣਾ 'ਚ ਪੈਰਾ ਇੰਟਰਨੈਸ਼ਨਲ ਬੈਡਮਿੰਟਨ ਖਿਡਾਰੀ ਅਸ਼ਵਨੀ, ਸ਼ਬਾਨਾ, ਪੈਰਾ ਟੀਟੀ ਖਿਡਾਰੀ ਸ਼ੁਭਮ ਨੂੰ ਦਿਵਿਆਂਗ ਆਈਕਨ ਵਜੋਂ ਕੀਤਾ ਨਿਯੁਕਤ
ਲੁਧਿਆਣਾ, 28 ਮਾਰਚ : ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਪੈਰਾ ਇੰਟਰਨੈਸ਼ਨਲ ਬੈਡਮਿੰਟਨ ਖਿਡਾਰੀ ਅਸ਼ਵਨੀ ਕੁਮਾਰ, ਉਨ੍ਹਾਂ ਦੀ ਪਤਨੀ ਸ਼ਬਾਨਾ ਅਤੇ ਅੰਤਰਰਾਸ਼ਟਰੀ ਪੈਰਾ ਟੇਬਲ ਟੈਨਿਸ ਖਿਡਾਰੀ ਸ਼ੁਭਮ ਵਧਵਾ ਨੂੰ ਲੁਧਿਆਣਾ ਵਿੱਚ ਦਿਵਿਆਂਗ ਵੋਟਰਾਂ ਲਈ ਜ਼ਿਲ੍ਹਾ ਆਈਕਨ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਵੋਟਿੰਗ ਵਾਲੇ ਦਿਨ (1 ਜੂਨ) ਨੂੰ ਦਿਵਿਆਂਗ ਵੋਟਰਾਂ ਨੂੰ ਸਬੰਧਤ ਬੂਥਾਂ 'ਤੇ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ....
ਅਮਲੋਹ ਵਿੱਚ ਭਰਾ ਦਾ ਕਤਲ ਕਰਨ ਵਾਲੇ ਭਰਾ ਤੇ ਪਤਨੀ ਗ੍ਰਿਫ਼ਤਾਰ
ਅਮਲੋਹ, 28 ਮਾਰਚ : ਫ਼ਤਹਿਗੜ੍ਹ ਸਾਹਿਬ ਦੀ ਅਮਲੋਹ ਤਹਿਸੀਲ ਦੇ ਪਿੰਡ ਬੁੱਗਾ ਕਲਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਪਤਨੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਤਨੀ ਨੇ ਵੀ ਇਸ ਕਤਲ ਵਿੱਚ ਉਸ ਦਾ ਸਾਥ ਦਿੱਤਾ। ਇਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਜਸਵੀਰ ਕੌਰ ਵਾਸੀ ਗਰੀਨ ਪਾਰਕ ਨੇੜੇ ਸਪਰਿੰਗ ਡੇਲ ਸਕੂਲ ਖੰਨਾ ਵਜੋਂ ਹੋਈ ਹੈ। ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਕੁਲਦੀਪ ਸਿੰਘ ਖੰਨਾ ’ਚ ਰਹਿੰਦਾ ਹੈ ਅਤੇ ਉਸਦਾ....
ਪੰਜਾਬ ਅਤੇ ਦਿੱਲੀ ਵਿਚ ਡਿੱਗੇਗੀ ਸਰਕਾਰ : ਰਵਨੀਤ ਬਿੱਟੂ
ਲੁਧਿਆਣਾ, 28 ਮਾਰਚ : ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ ’ਚ ਸ਼ਾਮਲ ਹੁੰਦੇ ਹੀ ਰੰਗ ਬਦਲ ਲਿਆ ਹੈ। ਉਨ੍ਹਾਂ ਸੰਕੇਤ ਦਿੱਤਾ ਹੈ ਕਿ ਕਈ ਕਾਂਗਰਸੀ ਕੌਂਸਲਰ ਅਤੇ ਸਾਬਕਾ ਅਤੇ ਮੌਜੂਦਾ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਜਲਦੀ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ। ਬਿੱਟੂ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ....
ਸਾਂਸਦ ਚੋਣਾਂ ਸਬੰਧੀ ਪਿੰਡ ਦਾਖਾ ’ਚ ਹੋਇਆ ਲੋਕਾਂ ਦਾ ਇਕੱਠ 
ਹਲਕਾ ਇੰਚਾਰਜ ਡਾ ਕੰਗ, ਬਲਾਕ ਪ੍ਰਧਾਨ ਸੇਖੋਂ ਅਤੇ ਧਾਲੀਵਾਲ ਨੇ ਕੀਤਾ ਸੰਬੋਧਨ ਮੁੱਲਾਂਪੁਰ ਦਾਖਾ 28 ਮਾਰਚ (ਸਤਵਿੰਦਰ ਸਿੰਘ ਗਿੱਲ) : 17ਵੀਂ ਲੋਕ ਸਭਾ ਚੋਣਾਂ ਲਈ ਆਖਰੀ ਪੜਾਅ ਦੀਆਂ ਵੋਟਾ 1 ਜੂਨ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਹਨ। ਜਿਸਨੂੰ ਲੈ ਕੇ ਚੋਣ ਮੈਦਾਨ ਅਜੇ ਪੂਰੀ ਤਰ੍ਹਾਂ ਭਖਿਆ ਨਹੀਂ, ਪਰ ਫਿਰ ਹਲਕਾ ਦਾਖਾ ਅੰਦਰ ਚੋਣ ਮੁਹਿੰਮ ਨੂੰ ਮੱਠਾ ਜਿਹਾ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਵੱਲੋਂ ਚੋਣ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸਦੇ....
ਅਸੀਂ ਸੱਤਾ ਦੀ ਖੇਡ ਵਿਚ ਨਹੀਂ ਉਲਝੇ ਤੇ ਸਿਰਫ ਪੰਜਾਬੀਆਂ ਨਾਲ ਡੱਟਣ ਦਾ ਫੈਸਲਾ ਲਿਆ : ਸੁਖਬੀਰ ਸਿੰਘ ਬਾਦਲ
ਪੰਜਾਬ ਬਚਾਓ ਯਾਤਰਾ ਨੂੰ ਸਰਦੂਲਗੜ੍ਹ ਤੇ ਤਲਵੰਡੀ ਸਾਬੋ ਵਿਚ ਮਿਲਿਆ ਭਰਵਾਂ ਹੁੰਗਾਰਾ ਸਰਦੂਲਗੜ੍ਹ, 28 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬੀਆਂ ਕੋਲ ਚੁਣਨ ਦਾ ਮੌਕਾ ਹੈ ਕਿ ਉਹ ਉਹਨਾਂ ਨੂੰ ਚੁਣਨ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਹਨ ਤੇ ਉਹਨਾਂ ਲਈ ਕੰਮ ਕਰਦੇ ਹਨ ਜਾਂ ਫਿਰ ਬਾਹਰਲੇ ਜੋ ਪੰਜਾਬ ਆ ਕੇ ਲੁੱਟ ਖਸੁੱਟ ਮਚਾਉਂਦੇ ਹਨ। ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪੰਜਾਬ ਬਚਾਓ ਯਾਤਰਾ ਤਹਿਤ ਅੱਜ....
ਸ਼੍ਰੋਮਣੀ ਅਕਾਲੀ ਦਲ ਆਪਣੇ ਪੰਥ, ਪੰਜਾਬ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਿਧਾਂਤਾਂ ਦੀ ਕੀਮਤ ਉੱਪਰ ਕਿਸੇ ਵੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰੇਗਾ : ਢੀਂਡਸਾ 
ਮਲੇਰਕੋਟਲਾ, 28 ਮਾਰਚ : ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਗੱਠਜੋੜ ਸਬੰਧੀ ਚੱਲ ਰਹੀਆਂ ਖੁੰਡ ਚਰਚਾਵਾਂ ਦੌਰਾਨ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਲੇਰਕੋਟਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਥ, ਪੰਜਾਬ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਿਧਾਂਤਾਂ ਦੀ ਕੀਮਤ ਉੱਪਰ ਕਿਸੇ ਵੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਸੱਤ੍ਹਾ ਜਾਂ ਕੁਰਸੀ ਨਾਲੋਂ....
ਗੁਰਮਤਿ ਸਾਹਿੱਤ ਅਧਿਐਨ ਬਗੈਰ ਪੰਜਾਬੀ ਸਾਹਿੱਤ ਦੀ ਅੰਤਰ ਝਾਤ ਪੇਤਲੀ ਰਹੇਗੀਃ ਪ੍ਰਿੰਸੀਪਲ ਗੁਰਬਚਨ ਸਿੰਘ
ਲੁਧਿਆਣਾ 28 ਮਾਰਚ : ਗੁਰਬਾਣੀ ਦੇ ਅੰਤਰ ਰਾਸ਼ਟਰੀ ਵਿਆਖੱਆਕਾਰ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਆਪਣੇ ਬਾਲ ਸਖਾ ਮਿੱਤਰ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਮਿਲ ਕੇ ਆਪਣੀਆਂ ਪੁਸਤਕਾਂ “ਅਕਾਲ ਪੁਰਖ ਦਾ ਸੰਕਲਪ”, “ ਜੋ ਦਰਿ ਰਹੇ ਸੋ ਉਬਰੇ”, “ ਅਗਿਆਨ ਪੂਜਾ”,”ਕੀ ਅਸੀਂ ਨਿਆਰੇ ਖਾਲਸਾ ਹਾਂ”,”ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ”, ਤੇ “ ਵਿਰਲੈ ਕਿਨੈ ਵੀਚਾਰਿਆ” ਦਾ ਸੈੱਟ ਭੇਂਟ ਕਰਦਿਆਂ ਕਿਹਾ ਹੈ ਕਿ....