ਸ੍ਰੀ ਮੁਕਤਸਰ ਸਾਹਿਬ 14 ਨਵੰਬਰ 2024 : ਰਾਜ ਚੋਣ ਕਮਿਸ਼ਨ, ਪੰਜਾਬ ਵਲੋ ਨਗਰ ਕੌਸਲ/ਨਗਰ ਪੰਚਾਇਤ ਦੀਆਂ ਚੋਣਾਂ ਦੇ ਸਬੰਧ ਵਿੱਚ ਵੋਟਰ ਸੂਚੀਆਂ ਦੀ ਰਵਿਜਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਯੋਗਤਾ ਮਿਤੀ 01.11.2024 ਨਿਰਧਾਰਿਤ ਕੀਤੀ ਗਈ ਹੈ। ਇਹ ਜਾਣਕਾਰੀ ਗੁਰਦਰਸ਼ਨ ਲਾਲ ਕੁੰਡਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) -ਕਮ-ਵਧੀਕ ਜਿਲ੍ਹਾ ਚੋਣਕਾਰ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਗਰ ਪੰਚਾਇਤ ਬਰੀਵਾਲਾ ਵਿਖੇ ਜਨਰਲ ਚੋਣਾਂ ਅਤੇ ਨਗਰ ਕੌਸਲ ਮਲੋਟ ਅਧੀਨ ਵਾਰਡ ਨੰਬਰ 12 ਵਿਖੇ ਉਪ ਚੋਣਾਂ ਕਰਵਾਈਆਂ ਜਾਣੀਆਂ ਹਨ ਅਤੇ ਆਮ ਜਨਤਾ ਲਈ ਮੋਜੂਦਾ ਵੋਟਰ ਸੂਚੀਆਂ ਸਬੰਧਤ ਈ.ਆਰ.ਓ. ਦਫਤਰ,ਨਗਰ ਕੌਸਲ ਮਲੋਟ , ਨਗਰ ਪੰਚਾਇਤ ਬਰੀਵਾਲਾ ਦੇ ਦਫਤਰਾਂ ਆਦਿ ਵਿਖੇ ਉਪਲਬਧ ਹੋਣਗੀਆਂ, ਰਾਜ ਚੋਣ ਕਮਿਸ਼ਨ, ਪੰਜਾਬ ਵਲੋ ਜਾਰੀ ਹਦਾਇਤਾਂ ਅਨੁਸਾਰ ਡਰਾਫਟ ਵੋਟਰ ਸੂਚੀਆਂ ਦੀ ਪਬਲੀਕੇਸ਼ਨ ਮਿਤੀ 14.11.2024 ਕਰ ਦਿੱਤੀ ਹੈ ਅਤੇ ਇਹਨਾਂ ਸੂਚੀਆਂ ਲਈ ਦਾਅਵੇ/ਇਤਰਾਜ ਪ੍ਰਾਪਤ ਕਰਨ ਦੀ 18.11.2024 ਤੋ 25.11.2024, ਪ੍ਰਾਪਤ ਕੀਤੇ ਜਾਣਗੇ ਅਤੇ ਦਾਅਵਿਆਂ/ਇਤਰਾਜਾਂ ਦਾ ਨਿਪਟਾਰਾ 03 ਦਸੰਬਰ 2024 ਤੱਕ ਕਰਨ ਅਤੇ ਵੋਟਰ ਸੂਚੀਆਂ ਦੀ ਫਾਈਨਲ ਪਬਲੀਕੇਸ਼ਨ ਦੀ ਮਿਤੀ 07.12.2024 (ਸ਼ਨੀਵਾਰ) ਨਿਰਧਾਰਿਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 20.11.2024 ਅਤੇ 21.11.2024 ਨੂੰ ਸਪੈਸ਼ਲ ਕੰਪੇਨ ਚਲਾਕੇ ਆਮ ਜਨਤਾ ਤੋ ਫਾਰਮ 7, 8 ਅਤੇ 9 ਰਾਹੀਂ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾਣੇ ਹਨ।