ਹੁਣ ਵੀ ਕੂਲਰਾਂ ਵਿੱਚ ਮਿਲ ਰਿਹਾ ਹੈ ਖੜਾ ਪਾਣੀ :- ਡਾ ਗੁਰਪ੍ਰੀਤ ਕੌਰ

  • ਸਿਹਤ ਵਿਭਾਗ ਨੇ ਸਿਨੇਮਾ ਘਰਾਂ, ਫੈਕਟਰੀਆਂ ਅਤੇ ਇੰਡਸਟਰੀ ਏਰੀਏ ਵਿੱਚ ਕੀਤਾ ਜਾਗਰੂਕ

ਫ਼ਤਹਿਗੜ੍ਹ ਸਾਹਿਬ, 28 ਨਵੰਬਰ : ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ ਦਵਿੰਦਰਜੀਤ ਕੌਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਅੰਦਰ ਸਿਹਤ ਵਿਭਾਗ ਵੱਲੋਂ ਡੇਂਗੂ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਨਾ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਐਪੀਡਿਮੋਲੋਜਿਸਟ ਡਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਵਿਭਾਗ ਦੀਆਂ ਡੇਂਗੂ ਵਿਰੋਧੀ ਟੀਮਾਂ ਵੱਲੋਂ  ਜਿਲੇ ਅੰਦਰ ਪੈਂਦੇ ਸਿਨਮਾ ਘਰਾਂ, ਫੈਕਟਰੀਆਂ ਅਤੇ ਇੰਡਸਟਰੀ ਏਰੀਏ ਅੰਦਰ ਬ੍ਰੀਡ ਚੈਕਿੰਗ ਕੀਤੀ ਗਈ , ਚੈਕਿੰਗ ਦੌਰਾਨ ਮਿਲੇ ਮੱਛਰ ਦੇ ਲਾਰਵੇ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ ਅਤੇ  ਇਹਨਾਂ ਥਾਵਾਂ ਤੇ ਕੰਮ ਕਰਨ ਵਾਲੇ ਸਟਾਫ਼ ਨੂੰ ਡੇਂਗੂ ਦੀ ਜਾਂਚ,ਤੇ ਇਸ ਦੇ ਇਲਾਜ ਸੰਬੰਧੀ ਜਾਗਰੂਕ ਕੀਤਾ ਗਿਆ । ਡਾਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਹੁਣ ਵੀ ਕਾਫੀ ਥਾਵਾਂ ਤੇ ਚੈਕਿੰਗ ਦੌਰਾਨ ਕੂਲਰਾਂ ਵਿੱਚ ਖੜਾ ਪਾਣੀ ਮਿਲ ਰਿਹਾ ਹੈ ਜਿਸ ਵਿੱਚ ਮੱਛਰ ਦਾ ਲਾਰਵਾ ਵੀ ਹੁੰਦਾ ਹੈ । ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਅੱਜ-ਕੱਲ ਦੇ ਮੌਸਮ ਵਿੱਚ ਕੂਲਰ ਚਲਾਉਣ ਦੀ ਲੋੜ ਨਹੀਂ ਪੈਂਦੀ ਇਸ ਲਈ ਕੂਲਰਾਂ ਵਿੱਚੋਂ ਪਾਣੀ ਖਤਮ ਕੀਤਾ ਜਾਵੇ । ਉਹਨਾਂ ਕਿਹਾ ਕਿ ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਲਈ ਜਿਲੇ ਵਿਚ 55 ਟੀਮਾਂ ਵੱਲੋਂ ਰੋਜ਼ਾਨਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਸਰਕਾਰੀ, ਅਰਧ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ, ਸਿੱਖਿਆਂ ਸੰਸਥਾਵਾਂ , ਘਰਾਂ, ਦੁਕਾਨਾਂ, ਝੂਗੀਆਂ ਝੋਪੜੀਆਂ ਆਦਿ ਤੱਕ ਪੁਹੰਚ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਡੇਂਗੂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ, ਇਸ ਲਈ ਇਸ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਸੁਝਾਏ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਹਰ ਸ਼ੁਕਰਵਾਰ ਨੂੰ ਡੇਂਗੂ ਦਾ ਲਾਰਵਾ ਪੈਂਦਾ ਹੋਣ ਵਾਲੀਆ ਥਾਵਾਂ ਜਿਵੇਂ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟ੍ਰੇਆਂ ਆਦਿ ਨੂੰ ਸਾਫ ਕਰਨਾ ਤੇ ਸੁਕਾਉਣਾ ਚਾਹੀਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਲੋੜ ਪੈਣ ਤੇ ਸਾਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆਂ ਤੇ ਸੂਚਨਾ ਅਫਸਰ, ਬਲਜਿੰਦਰ ਸਿੰਘ, ਜਸਵਿੰਦਰ ਕੌਰ, ਐਸ.ਆਈ ਸੁਖਵਿੰਦਰ ਸਿੰਘ, ਹਰੀ ਸਿੰਘ ਅਤੇ ਬਰੀਡ ਚੈੱਕਰ ਆਦਿ ਹਾਜ਼ਰ ਸਨ।