ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਿਲ

ਗੁਰਦਾਸਪੁਰ, 24 ਅਕਤੂਬਰ 2024 : ਡੇਰਾ ਬਾਬਾ ਨਾਨਕ ਜ਼ਿਮਨੀ ਚੋਣਾ ਦੇ ਮੱਦੇਨਜ਼ਰ ਆਪ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਨਾਮਜ਼ਦਗੀ ਪੱਤਰ ਐਸ ਡੀ ਐਮ ਡੇਰਾ ਬਾਬਾ ਨਾਨਕ ਦੇ ਦਫਤਰ ਵਿਖੇ ਦਾਖਿਲ ਕੀਤੇ ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬਟਾਲਾ ਵਿਚਾਇਕ ਅਮਨ ਸ਼ੇਰ ਸਿੰਘ ਕਲਸੀ ਪੰਜਾਬ ਪਨਸਪ ਚੇਅਰਮੈਨ ਬਲਬੀਰ ਸਿੰਘ ਪੰਨੂ  ਪੰਜਾਬ ਜਨਰਲ ਸੈਕਟਰੀ ਆਪ ਪਾਰਟੀ ਜਗਰੂਪ ਸਿੰਘ ਸੇਖਵਾਂ ਵੀ ਰਹੇ ਮਜੂਦ ਰਹੇ ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਨੇ ਚਾਰਾਂ ਸੀਟਾਂ ਤੇ ਜਿੱਤ ਦਾ ਠੋਕਿਆ ਦਾਵਾ,,,ਸ਼ਿਰੋਮਣੀ ਅਕਾਲੀ ਦਲ ਦੇ ਵਲੋਂ ਚੋਣਾਂ ਦੇ ਬਾਈਕਾਟ ਨੂੰ ਲੈਕੇ ਸਾਧੇ ਤਿੱਖੇ ਨਿਸ਼ਾਨੇ ਕਿਹਾ ਸੁਖਬੀਰ ਬਾਦਲ ਨੇ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀਤਾ ਬਰਬਾਦ ਕਿਹਾ ਸ਼ਿਰੋਮਣੀ ਅਕਾਲੀ ਦਲ ਪੰਜਾਬ ਵਿਚ ਖਤਮ ਹੋ ਰਿਹਾ ਹੈ ਓਥੇ ਹੀ ਭਾਜਪਾ ਨੂੰ ਕਿਸਾਨ ਤੇ ਪੰਜਾਬ ਵਿਰੋਧੀ ਕਰਾਰ ਦਿੱਤਾ। 
ਇਸ ਮੌਕੇ ਆਪ ਦੇ ਉਮੀਦਵਾਰ ਗੁਰਦੀਪ ਰੰਧਾਵਾ ਨੇ ਵੀ ਵੱਡੀ ਲੀਡ ਨਾਲ ਜਿੱਤ ਦਾ ਦਾਵਾ ਠੋਕਦੇ ਹੋਏ ਮੰਤਰੀ ਧਾਲੀਵਾਲ ਅਤੇ ਬਟਾਲਾ ਵਿਧਾਇਕ ਨੂੰ ਲੈਕੇ ਕਿਹਾ ਕਿ ਉਹਨਾਂ ਦੇ ਨਾਲ ਦੋ ਸ਼ੇਰ ਖੜੇ ਹਨ ਜਿੱਤ ਤਾਂ ਯਕੀਨੀ ਹੋਵੇਗੀ। ਓਥੇ ਹੀ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਜਨਰਲ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ ਜਗਰੂਪ ਸੇਖਵਾਂ ਨੇ ਵੀ ਵੱਡੀ ਲੀਡ ਨਾਲ ਜਿੱਤ ਦਾ ਦਾਵਾ ਠੋਕਦੇ ਹੋਏ ਸ਼ਿਰੋਮਣੀ ਅਕਾਲੀ ਦੇ ਵਲੋਂ ਬਾਈਕਾਟ ਬਾਰੇ ਤਿੱਖੇ ਨਿਸ਼ਾਨੇ ਸਾਧੇ।