ਅਗਨੀਵੀਰ ਫੌਜ਼ ਦੀ ਭਰਤੀ ਰੈਲੀ ਦੀ ਰਜਿਸਟਰੇਸ਼ਨ ਮਿਤੀ 08 ਫਰਵਰੀ 2024 ਤੋਂ 20 ਮਾਰਚ 2024 ਤੱਕ ਹੋਵੇਗੀ

ਫਰੀਦਕੋਟ 25 ਜਨਵਰੀ : ਸਾਲ 2024-25 ਦੌਰਾਨ ਆਉਣ ਵਾਲੀ ਅਗਨੀਵੀਰ ਫੌਜ਼ ਦੀ ਭਰਤੀ ਰੈਲੀ ਦੀ ਰਜਿਸਟਰੇਸ਼ਨ ਮਿਤੀ 08 ਫਰਵਰੀ 2024 ਤੋਂ 20 ਮਾਰਚ 2024 ਤੱਕ ਹੋ ਰਹੀ ਹੈ । ਜਿਸ ਦੇ ਸਬੰਧ ਵਿੱਚ ਏ.ਆਰ.ਓ. ਫਿਰੋਜ਼ਪੁਰ ਦੇ ਡਾਇਰੈਕਟਰ ਰਿਕਰੂਟਮੈਂਟ ਕਰਨਲ ਸੌਰਵ ਚਰਨ ਵੱਲੋਂ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ( ਫਿਰੋਜ਼ਪੁਰ ) ਵਿਖੇ ਇੱਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਅਗਨੀਵੀਰ ਭਰਤੀ ਪ੍ਰੀਕਿਰਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਜਿਸ ਵਿੱਚ ਸੀ-ਪਾਈਟ ਕੈਂਪ ਅਤੇ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੇ 10+2 ਦੇ 135 ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਅੰਤ ਵਿੱਚ ਟ੍ਰੇਨਿੰਗ ਅਫਸਰ ਰਿਟਾਇਡ ਕੈਪਟਨ ਸ.ਗੁਰਦਰਸ਼ਨ ਸਿੰਘ ਵੱਲੋਂ ਕਰਨਲ ਸੌਰਵ ਚਰਨ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ।