ਲੁਧਿਆਣਾ 4 ਮਈ : ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਅਤੇ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਬੀਤੇ ਦਿਨੀਂ ਤਣਾਅ ਪ੍ਰਬੰਧਨ ਅਤੇ ਤੰਦਰੁਸਤੀ ਵਿਸ਼ੇ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ| ਡਾ. ਸਿਮਰਨ ਕੰਗ ਸਿੱਧੂ ਅਤੇ ਸ੍ਰੀਮਤੀ ਨੀਤਿਕਾ ਸੁਧਾ ਇਸ ਵਰਕਸਾਪ ਦੇ ਮੁੱਖ ਵਕਤਾ ਸਨ| ਇਸ ਵਰਕਸ਼ਾਪ ਵਿੱਚ ਡਾ. ਰਵਿੰਦਰ ਕੌਰ ਧਾਲੀਵਾਲ, ਡੀਨ ਕਾਲਜ ਆਫ ਐਗਰੀਕਲਚਰ, ਡਾ: ਨਿਰਮਲ ਸਿੰਘ ਜੌੜਾ, ਡਾਇਰੈਕਟਰ ਵਿਦਿਆਰਥੀ ਭਲਾਈ, ਡਾ: ਜਸਵਿੰਦਰ ਕੌਰ ਬਰਾੜ, ਕੋਆਰਡੀਨੇਟਰ ਸੱਭਿਆਚਾਰਕ ਗਤੀਵਿਧੀਆਂ ਸਮੇਤ ਪੀਏਯੂ ਦੇ ਵੱਖ-ਵੱਖ ਫੈਕਲਟੀ ਅਤੇ ਸਟਾਫ ਮੈਂਬਰ ਹਾਜ਼ਰ ਹੋਏ | ਡਾ. ਧਾਲੀਵਾਲ ਨੇ ਸਰੋਤਿਆਂ ਅਤੇ ਹਾਜਰੀਨ ਦਾ ਰਸਮੀ ਸਵਾਗਤ ਕੀਤਾ| ਆਪਣੇ ਸੰਬੋਧਨ ਵਿੱਚ ਡਾ: ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸਕਾਰਾਤਮਕ ਮਾਨਸਿਕਤਾ ਬਣਾਉਣ ਦੀ ਅਪੀਲ ਕੀਤੀ ਅਤੇ ਉਨ•ਾਂ ਨੂੰ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ| ਡਾ: ਜਸਵਿੰਦਰ ਕੌਰ ਬਰਾੜ ਨੇ ਬੁਲਾਰਿਆਂ ਦੀ ਹਾਜਰੀਨ ਨਾਲ ਜਾਣ-ਪਛਾਣ ਕਰਵਾਈ ਅਤੇ ਇਸ ਵਰਕਸਾਪ ਦੇ ਸੈਸਨਾਂ ਦਾ ਰਸਮੀ ਸੰਚਾਲਨ ਕੀਤਾ | ਪਹਿਲੇ ਸੈਸਨ ਵਿੱਚ ਡਾ. ਸਿਮਰਨ ਸਿੱਧੂ ਨੇ ਵਿਦਿਆਰਥੀਆਂ ਵਿੱਚ ਤਣਾਅ ਦੇ ਆਮ ਕਾਰਨਾਂ ਬਾਰੇ ਦੱਸਿਆ| ਉਸਨੇ ਉਹਨਾਂ ਤਰੀਕਿਆਂ ਬਾਰੇ ਵੀ ਗੱਲ ਕੀਤੀ ਗਈ ਜਿਸ ਨਾਲ ਵਿਦਿਆਰਥੀ ਨਕਾਰਾਤਮਕ ਤਣਾਅ ਨੂੰ ਘਟਾਉਣ ਅਤੇ ਆਪਣੇ ਲਈ ਇੱਕ ਸਕਾਰਾਤਮਕ ਮਾਹੌਲ ਬਣਾਉਣ ਲਈ ਕੰਮ ਕਰ ਸਕਦੇ ਹਨ| ਦੂਜੇ ਸੈਸਨ ਵਿੱਚ ਸ੍ਰੀਮਤੀ ਨੀਤਿਕਾ ਸੁਧਾ ਨੇ ਵਿਦਿਆਰਥੀਆਂ ਨੂੰ ਬੁਨਿਆਦੀ ਧਿਆਨ ਅਤੇ ਯੋਗ ਅਭਿਆਸਾਂ ਬਾਰੇ ਦੱਸਿਆ ਜੋ ਮਨ ਨੂੰ ਨਕਾਰਾਤਮਕਤਾ ਤੋਂ ਮੁਕਤ ਕਰਨ ਅਤੇ ਸਰੀਰ ਵਿੱਚ ਸਕਾਰਾਤਮਕ ਊਰਜਾ ਭਰਨ ਲਈ ਕੀਤੇ ਜਾ ਸਕਦੇ ਹਨ| ਵਰਕਸਾਪ ਵਿੱਚ ਇਨ•ਾਂ ਅਭਿਆਸਾਂ ਦਾ ਇੱਕ ਪ੍ਰੈਕਟੀਕਲ ਸੈਸਨ ਵੀ ਕਰਵਾਇਆ ਗਿਆ| ਡਾ: ਨਿਰਮਲ ਸਿੰਘ ਜੌੜਾ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਵਰਕਸਾਪ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸਲਾਘਾ ਕੀਤੀ| ਧੰਨਵਾਦ ਦੇ ਸ਼ਬਦ ਸ੍ਰੀ ਗੁਰਪ੍ਰੀਤ ਸਿੰਘ ਵਿਰਕ ਨੇ ਕਹੇ |