- ਵਿਧਾਇਕ ਸ਼ੈਰੀ ਕਲਸੀ ਨੇ ਇਕੱਲੇ -ਇਕੱਲੇ ਵਿਕਾਸ ਕਾਰਜਾਂ ਤੋਂ ਕਰਵਾਇਆ ਜਾਣੂੰ
- ਕਿਹਾ-ਇਹ ਤਾਂ ਅਜੇ ਸ਼ੁਰੂਆਤ ਹੈ, ਵਿਕਾਸ ਪੱਖੋ ਬਟਾਲਾ ਸ਼ਹਿਰ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ
ਬਟਾਲਾ, 23 ਦਸੰਬਰ : ਬਟਾਲਾ ਦੇ ਨੋਜਵਾਨ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਅੰਦਰ ਰਿਕਾਰਡ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਅਤੇ ਸ਼ਹਿਰ ਵਾਸੀ ਕਰਵਾਏ ਜਾ ਰਹੇ ਕੰਮਾਂ ਦੀ ਹਾਮੀ ਭਰ ਰਹੇ ਹਨ। ਉਨਾਂ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ‘ ਅਜੇ ਤਾਂ ਸੁਰੂਆਤਾਂ ਹਨ’ ਪਰਮਾਤਮਾ ਦੇ ਆਸ਼ੀਰਵਾਦ ਅਤੇ ਲੋਕਾਂ ਦੇ ਸਹਿਯੋਗ ਨਾਲ ਬਟਾਲਾ ਸ਼ਹਿਰ ਨੂੰ ਵਿਕਾਸ ਪੱਖੋਂ ਸੂਬੇ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਮਹਿਜ ਕਰੀਬ 18 ਮਹਿਨਿਆਂ ਦੇ ਵਿਕਾਸ ਕੰਮ ਆਪਣੀ ਛਾਪ ਛੱਡਣ ਵਿੱਚ ਸਫਲ ਹੋਏ ਹਨ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀਆਂ ਚਿਰੋਕਣੀਆਂ ਮੰਗਾਂ ਤੇ ਮੁਸ਼ਕਿਲਾਂ ਹੱਲ ਕੀਤੀਆਂ ਗਈਆਂ ਹਨ ਅਤੇ ਕਰਵਾਏ ਜਾ ਰਹੇ ਵਿਕਾਸ ਕੰਮ, ਸ਼ਹਿਰ ਵਾਸੀਆਂ ਦੇ ਮੂੰਹੋਂ ਬੋਲ ਰਹੇ ਹਨ। ਪਿਛਲੇ ਕਰੀਬ 18 ਮਹਿਨਿਆਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਉਲੰਪੀਅਨ ਸੁਰਜੀਤ ਸਿੰਘ ਚੌਂਕ (ਬਾਟਾ ਚੌਕ) ਬਟਾਲਾ ਤੋਂ ਬਾਈਪਾਸ ਬਟਾਲਾ-ਜਲੰਧਰ ਨੇੜੇ ਬੱਲ ਮੋਟਰਜ ਤੱਕ 02 ਮਾਰਗੀ ਸੜਕ ਨਿਰਮਾਣ ਕਰਨ ਦੇ ਨਾਲ ਗੁਰੂਦੁਆਰਾ ਸ੍ਰੀ ਅੱਚਲ ਸਾਹਿਬ ਤੱਕ ਰਿਪੇਆਰ ਕਾਰਪੇਟਿੰਗ ਦਾ ਕੰਮ 13 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਕਾਹਨੂੰਵਾਨ ਚੌਂਕ ਬਟਾਲਾ ਤੋਂ ਪਿੰਡ ਮਲਕਪੁਰ ਤੱਕ 23 ਫੁੱਟ ਤੋਂ 33 ਫੁੱਟ ਸੜਕ ਕਰਨ ’ਤੇ 21 ਕਰੋੜ 54 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਟੈਂਡਰ ਪ੍ਰਾਪਤ ਕੀਤਾ ਜਾ ਚੁੱਕਾ ਹੈ ਜਲਦੀ ਕੰਮ ਸ਼ੁਰੂ ਹੋ ਰਿਹਾ ਹੈ। ਬਾਈਪਾਸ ਅੰਮ੍ਰਿਤਸਰ ਸਾਈਡ ਤੋਂ ਉਸਮਾਨਪੁਰ ਸਿਟੀ ਚੌਂਕ (ਸ਼ਹਿਰ ਵਿਚਲੀ ਸੜਕ) ਦੋ ਮਾਰਗੀ ’ਤੇ 15 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ ਕੰਮ ਕੰਮ ਸ਼ੁਰੂ ਹੋ ਚੁੱਕਾ ਹੈ। ਇਸੇ ਤਰਾਂ ਗਾਂਧੀ ਚੌਂਕ ਤੋਂ ਡੇਰਾ ਬਾਬਾ ਨਾਨਕ ਬਾਈਪਾਸ ਤੱਕ ਸੜਕ ਦੀ ਚੌੜਾਈ 33 ਫੁੱਟ ਕਰਨ ਤੇ ਮੁਰੰਮਤ ਉੱਪਰ 2 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਕੰਮ ਪ੍ਰਗਤੀ ਅਧੀਨ ਹੈ। ਕਾਦੀਆਂ ਚੁੰਗੀ ਬਟਾਲਾ ਤੋਂ ਗੁਰੂਦੁਆਰਾ ਸ੍ਰੀ ਫਲਾਹੀ ਸਾਹਿਬ ਤੱਕ ਸੜਕ 33 ਫੁੱਟ ਕੀਤੀ ਜਾ ਰਹੀ ਹੈ, ਲਾਗਤ 4 ਕਰੋੜ ਰੁਪਏ ਹੈ ਅਤੇ ਕੰਮ ਪ੍ਰਗਤੀ ਅਧੀਨ ਹੈ। ਉਨਾਂ ਅੱਗੇ ਦੱਸਿਆ ਕਿ ਸ਼ਹਿਰ ਵਾਸੀ ਗੰਦੇ ਪਾਣੀ ਦੀ ਨਿਕਾਸੀ ਲਈ ਜੂਝ ਰਹੇ ਸਨ। ਜਿਸ ਲਈ ਸ਼ਹਿਰ ਦੀਆਂ ਵੱਖ ਵੱਖ ਅਬਾਦੀਆਂ ਦੇ ਸੀਵਰੇਜ ਸਿਸਟਮ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਗਈ ਹੈ, 5 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਕੰਮ ਸ਼ੁਰੂ ਹੋਣ ਵਾਲਾ ਹੈ।