ਗੁਰਦਾਸਪੁਰ , 4 ਜੂਨ : ਘਲੂਘਾਰਾ ਹਫਤੇ ਨੂੰ ਲੈਕੇ ਪਹਿਲੀ ਜੂਨ ਤੋਂ ਲੈਕੇ 7 ਜੂਨ ਤਕ ਪੰਜਾਬ ਸੂਬੇ ਭਰ ਅਮਨ ਕਾਨੂੰਨ ਦੀ ਸਥਿਤ ਕਾਇਮ ਰਹੇ ਇਸ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਭਰ ਚ ਪੰਜਾਬ ਪੁਲਿਸ ਹਾਈ ਅਲਰਟ ਤੇ ਹੈ ਅਤੇ ਇਸੇ ਦੇ ਚਲਦੇ ਵੱਖ ਵੱਖ ਪੁਲਿਸ ਜਿਲਿਆਂ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਫ ਵਲੋਂ ਇਕੱਠੇ ਤੌਰ ਤੇ ਫਲੈਗ ਮਾਰਚ ਦੇ ਨਾਲ ਹੀ ਰਾਤ ਦੀ ਨਾਕਾਬੰਦੀ ਅਤੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਵਿਸ਼ੇਸ ਨਾਕਾਬੰਦੀ ਕਰ ਹਰ ਤਰ੍ਹਾਂ ਦੀ ਗਾਠੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ।ਇਹ ਕਹਿਣਾ ਸੀ ਪੰਜਾਬ ਪੁਲਿਸ ਦੇ ਏਡੀਜੀਪੀ ਐਮ ਐਫ ਫਾਰੂਕੀ ਦਾ ਜੋ ਅੱਜ ਗੁਰਦਾਸਪੁਰ ਪੁਲਿਸ ਵਲੋਂ ਸ਼ਹਿਰ ਵਿੱਚ ਕੱਢੇ ਗਏ ਫਲੈਗ ਮਾਰਚ ਦੀ ਅਗਵਾਈ ਕਰਨ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਪਹੁੰਚੇ ਸਨ। ਪੰਜਾਬ ਪੁਲਿਸ ਏਡੀਜੀਪੀ ਨੇ ਐਮ ਐਫ ਫਾਰੂਕੀ ਨੇ ਦੱਸਿਆ ਕਿ ਘਲੂਘਾਰਾ ਹਫਤੇ ਨੂੰ ਲੈਕੇ ਪੰਜਾਬ ਭਰ ਚ ਪੁਲਿਸ ਹਾਈ ਅਲਰਟ ਤੇ ਹੈ ਜਿਸ ਦੇ ਚਲਦੇ ਪੰਜਾਬ ਭਰ ਚ ਪੰਜਾਬ ਪੁਲਿਸ ਅਤੇ ਬੀਐਸਐਫ ਜਵਾਨਾਂ ਨਾਲ ਵਿਸ਼ੇਸ ਨਾਕਾਬੰਦੀ ਕੀਤੀ ਗਈ ਹੈ ।ਮੁਖ ਤੌਰ ਤੇ ਜਨਤੱਕ ਥਾਵਾਂ ਤੇ ਵਿਸ਼ੇਸ ਚੈਕਿੰਗ ਕੀਤੀ ਜਾ ਰਹੀ ਹੈ ,ਇਸਦੇ ਨਾਲ ਹੀ ਰਾਤ ਦੇ ਨਾਕੇ ਅਤੇ ਸ਼ਹਿਰਾਂ ਅਤੇ ਕਸਬਿਆਂ ਚ ਸੀਲਬੰਦ ਨਾਕੇ ਲਗਾਏ ਗਏ ਹਨ,ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ।ਇਹ ਸਭ ਇਸ ਮਕਸਦ ਨਾਲ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਰਹੇ। ਏਡੀਜੀਪੀ ਐਮ ਐਫ ਫਾਰੂਕੀ ਨੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕੋਈ ਸਮਾਗਮ ਕਰ ਰਹੇ ਹਨ ਤਾਂ ਉਹ ਵੀ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਕੋਈ ਵੀ ਇਤਰਾਜ਼ਯੋਗ ਜਾ ਭੜਕਾਊ ਭਾਸ਼ਣ ਨਾ ਦੇਣ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਲਗਦਾ ਹਰ ਤਰ੍ਹਾਂ ਦੇ ਹਾਲਾਤਾਂ ਅਤੇ ਸ਼ਰਾਰਤੀ ਅਨਸਰਾਂ ਤੇ ਪੈਣੀ ਨਜ਼ਰ ਬਣਾਏ ਹੋਏ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੋਸ਼ਲ ਮੀਡਿਆ ਤੇ ਕਿਸੇ ਤਰ੍ਹਾਂ ਦੀ ਗ਼ਲਤ ਪੋਸਟ ਪਵੇਗਾ ਤਾਂ ਉਸ ਖਿਲਾਫ ਪੰਜਾਬ ਪੁਲਿਸ ਵਲੋਂ ਕਾਨੂੰਨ ਅਨੁਸਾਰ ਉਸ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਏਡੀਜੀਪੀ ਨੇ ਐਮ ਐਫ ਫਾਰੂਕੀ ਨੇ ਦੱਸਿਆ ਕਿ ਘਲੂਘਾਰਾ ਹਫਤੇ ਨੂੰ ਲੈਕੇ ਪੰਜਾਬ ਭਰ ਚ ਪੁਲਿਸ ਹਾਈ ਅਲਰਟ ਤੇ ਹੈ ਜਿਸ ਦੇ ਚਲਦੇ ਪੰਜਾਬ ਭਰ ਚ ਪੰਜਾਬ ਪੁਲਿਸ ਅਤੇ ਬੀਐਸਐਫ ਜਵਾਨਾਂ ਨਾਲ ਵਿਸ਼ੇਸ ਨਾਕਾਬੰਦੀ ਕੀਤੀ ਗਈ ਹੈ ।ਮੁਖ ਤੌਰ ਤੇ ਜਨਤੱਕ ਥਾਵਾਂ ਤੇ ਵਿਸ਼ੇਸ ਚੈਕਿੰਗ ਕੀਤੀ ਜਾ ਰਹੀ ਹੈ ,ਇਸਦੇ ਨਾਲ ਹੀ ਰਾਤ ਦੇ ਨਾਕੇ ਅਤੇ ਸ਼ਹਿਰਾਂ ਅਤੇ ਕਸਬਿਆਂ ਚ ਸੀਲਬੰਦ ਨਾਕੇ ਲਗਾਏ ਗਏ ਹਨ,ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ।ਇਹ ਸਭ ਇਸ ਮਕਸਦ ਨਾਲ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਰਹੇ। ਏਡੀਜੀਪੀ ਐਮ ਐਫ ਫਾਰੂਕੀ ਨੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕੋਈ ਸਮਾਗਮ ਕਰ ਰਹੇ ਹਨ ਤਾਂ ਉਹ ਵੀ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਕੋਈ ਵੀ ਇਤਰਾਜ਼ਯੋਗ ਜਾ ਭੜਕਾਊ ਭਾਸ਼ਣ ਨਾ ਦੇਣ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਲਗਦਾ ਹਰ ਤਰ੍ਹਾਂ ਦੇ ਹਾਲਾਤਾਂ ਅਤੇ ਸ਼ਰਾਰਤੀ ਅਨਸਰਾਂ ਤੇ ਪੈਣੀ ਨਜ਼ਰ ਬਣਾਏ ਹੋਏ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੋਸ਼ਲ ਮੀਡਿਆ ਤੇ ਕਿਸੇ ਤਰ੍ਹਾਂ ਦੀ ਗ਼ਲਤ ਪੋਸਟ ਪਵੇਗਾ ਤਾਂ ਉਸ ਖਿਲਾਫ ਪੰਜਾਬ ਪੁਲਿਸ ਵਲੋਂ ਕਾਨੂੰਨ ਅਨੁਸਾਰ ਉਸ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ।