- ਕਰੀਬ 2 ਕਰੋੜ ਰੁਪਏ ਖਰਚ ਕਰਕੇ ਜਿਲ੍ਹਾ ਪਠਾਨਕੋਟ ਵਿੱਚ ਹੀ ਬਣਾਇਆ ਜਾ ਰਿਹਾ ਡੇਅਰੀ ਟ੍ਰੇਨਿੰਗ ਸੈਂਟਰ
ਪਠਾਨਕੋਟ 19 ਜਨਵਰੀ : ਪੰਜਾਬ ਸਰਕਾਰ ਲੋਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਵਿਕਾਸ ਕਾਰਜ ਕਰਤੀ ਆ ਰਹੀ ਹੈ ਅਤੇ ਅੱਜ ਮੈਨੂੰ ਇਹ ਦੱਸਦਿਆਂ ਹੋਰ ਵੀ ਖੁਸੀ ਹੋ ਰਹੀ ਹੈ ਕਿ ਜਿਲ੍ਹਾਂ ਪਠਾਨਕੋਟ ਵਿੱਚ 2 ਕਰੋੜ ਰੁਪੲੈ ਖਰਚ ਕਰਕੇ ਡੇਅਰੀ ਟ੍ਰੇਨਿੰਗ ਸੈਂਟਰ ਪਰਮਾਨੰਦ ਪਠਾਨਕੋਟ ਵਿਖੇ ਬਣਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਖੁਸੀਨਗਰ ਵਿਖੇ ਆਯੋਜਿਤ ਦੁੱਧ ਉਤਪਾਦਕ ਸੈਮੀਨਾਰ ਦੋਰਾਨ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਠਾਕੁਰ ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਸੁਰਿੰਦਰ ਸ਼ਾਹ , ਰਵਿੰਦਰ ਕੌਰ (ਡੀ ਡੀ ਆਈ 2) , ਜਗਦੀਸ਼ ਸਿੰਘ (ਡੀ ਡੀ ਆਈ 2), ਕੇ ਪੀ ਸਿੰਘ (ਡ.ਫ.ਸ ), ਰਣਜੀਤ ਸਿੰਘ( ਜੂ.ਸ) ਅਤੇ ਹੋਰ ਪਾਰਟੀ ਕਾਰਜਕਰਤਾ ਹਾਜਰ ਸਨ। ਇਸ ਸੈਮੀਨਾਰ ਦੌਰਾਨ ਮਾਨਯੋਗ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਜੀ ਨੇ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਵਿਕਾਸ ਕਾਰਜ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਖੁਸੀ ਦੀ ਗੱਲ ਹੈ ਕਿ ਜਿਲ੍ਹਾ ਪਠਾਨਕੋਟ ਦੇ ਪਰਮਾਨੰਦ ਖੇਤਰ ਅੰਦਰ ਕਰੀਬ 2 ਕਰੋੜ ਰੁਪਏ ਖਰਚ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੇਅਰੀ ਟੇ੍ਰਨਿੰਗ ਸੈਂਟਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਸਿੱਧੇ ਤੋਰ ਤੇ ਲਾਭ ਹੋਵੇਗਾ। ਜਿਕਰਯੋਗ ਹੈ ਕਿ ਅੱਜ ਜ਼ਿਲਾ ਪਠਾਨਕੋਟ ਵਿਖੇ ਡੇਅਰੀ ਵਿਕਾਸ ਵਿਭਾਗ, ਪੰਜਾਬ ਅਤੇ ਨੈਸ਼ਨਲ ਲਾਈਵਸਟੋਕ ਮਿਸ਼ਨ ਦੀਆਂ ਸਕੀਮਾਂ ਸਬੰਧੀ ਪਿੰਡ ਖੁਸ਼ੀਨਗਰ ਬਲੋਕ ਨਰੋਟ ਜੈਮਲ ਸਿੰਘ ਵਿਖੇ ਬਲਾਕ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਜਿਸ ਵਿੱਚ ਸ: ਹਰਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸਮੇਤ ਹੋਰ ਮਾਹਿਰਾਂ ਨੇ ਡੇਅਰੀ ਦੇ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਮਿਸ਼ਨ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਸੈਮੀਨਾਰ ਵਿਚ 200 ਤੂੰ ਵੱਧ ਦੁੱਧ ਉਤਪਾਦਕਾਂ ਦੁਆਰਾ ਭਾਗ ਲਿਆ ਗਿਆ। ਇਸ ਸੈਮੀਨਾਰ ਵਿੱਚ ਡਾ: ਸੁਰਿੰਦਰ ਸਿੰਘ ਕੇ.ਵੀ.ਕੇ ਘੋਹ, ਸ: ਬਲਵਿੰਦਰ ਜੀਤ ਸਿੰਘ ਰਿਟਾਇਰਡ ਡਿਪਟੀ ਡਾਇਰੈਕਟਰ ਸ: ਬਲਕਾਰ ਸਿੰਘ (ਵੇਰਕਾ) ਡਾ: ਮਿਨੂ (ਵੈਟਰਨਰੀ ਅਫਸਰ) ਨੇ ਵਿਭਾਗ ਦੀਆਂ ਵੱਖ ਵੱਖ ਸਕੀਮਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਜਾਗਰੂਕ ਕੀਤਾ ਇਸ ਸੈਮੀਨਾਰ ਵਿਚ ਪਿੰਡ ਖ਼ੁਸ਼ੀਨਗਰ ਦੇ ਸਰਪੰਚ ,ਮੈਂਬਰ ਪੰਚਾਇਤ ਆਦਿ ਹਾਜਰ ਸਨ।