ਪਠਾਨਕੋਟ, 19 ਜਨਵਰੀ : ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਦਾ ਪੰਜਾਬ ਦੇ ਸਿੱਖ ਇਤਿਹਾਸ ਅੰਦਰ ਬਹੁਤ ਹੀ ਵੱਡਾ ਨਾਮ ਹੈ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਨੂੰ ਸਮਰਪਿਤ ਅੱਜ ਸਮਾਰੋਹ ਵਿੱਚ ਉਨ੍ਹਾਂ ਨੂੰ ਪਹੁੰਚਣ ਦਾ ਮੋਕਾ ਮਿਲਿਆ ਇਹ ਉਨ੍ਹਾ ਦੇ ਲਈ ਬਹੁਤ ਹੀ ਵੱਡੀ ਗੱਲ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਨਜਦੀਕ ਸਬਜੀ ਮੰਡੀ ਸਥਿਤ ਮੰਦਿਰ ਵਿਖੇ ਰਾਜਪੁਤ ਕਸਿਅਪ ਸਭਾ ਵੱਲੋਂ ਆਯੋਜਿਤ ਸਮਾਰੋਹ ਨੂੰ ਸੰਬੋਧਤ ਕਰਦਿਆਂ ਕੀਤਾ। ਸਮਾਰੋਹ ਦੀ ਪ੍ਰਧਾਨਗੀ ਪ੍ਰਧਾਨ ਰਾਜੇਸ ਬਿੱਟਾ ਵੱਲੋਂ ਕੀਤੀ ਗਈ । ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਨੀਲ ਗੁਪਤਾ ਚੇਅਰਮੈਨ ਪੈਸਕੋ, ਵਿਭੂਤੀ ਸਰਮਾ ਚੇਅਰਮੈਨ ਪੀ.ਟੀ.ਡੀ.ਸੀ. ਪੰਜਾਬ, ਸਤੀਸ ਮਹਿੰਦਰੂ ਚੇਅਰਮੈਨ ਦਾਂ ਹਿੰਦੂ ਕੋਪਰੇਟਿਵ ਬੈਂਕ ਪਠਾਨਕੋਟ, ਵਿਕਾਸ ਸੈਣੀ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਸੋਰਭ ਬਹਿਲ ਜਰਨਲ ਸਕੱਤਰ, ਸਾਹਿਬ ਸਿੰਘ ਸਾਬਾ, ਭਾਣੂ ਪ੍ਰਤਾਪ, ਐਡਵੋਕੇਟ ਰਮੇਸ ਕੁਮਾਰ, ਨਰੇਸ ਸੈਣੀ ਬੀ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ, ਬਲਜਿੰਦਰ ਕੌਰ ਬਲਾਕ ਪ੍ਰਧਾਨ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਖੁਸਬੀਰ ਕਾਟਲ ਸੀਨੀਅਰ ਆਪ ਨੇਤਾ, ਸੰਦੀਪ ਕੁਮਾਰ ਬਲਾਕ ਪ੍ਰਧਾਨ , ਨਰਿੰਦਰ ਕਾਲਾ ਆਦਿ ਹਾਜਰ ਸਨ। ਇਸ ਮੋਕੇ ਤੇ ਕਸਿਅਪ ਰਾਜਪੁਤ ਸਭਾ ਵੱਲੋਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਦਾ ਵਿਸੇਸ ਤੋਰ ਤੇ ਸਵਾਗਤ ਕੀਤਾ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਦੇ ਸਮਾਰੋਹ ਵਿੱਚ ਪਹੁੰਚਣ ਦਾ ਮੋਕਾ ਮਿਲਿਆ ਇਹ ਉਨ੍ਹਾਂ ਦੇ ਵੱਡਭਾਗ ਹਨ। ਉਨ੍ਹਾਂ ਕਿਹਾ ਕਿ ਸਭਾ ਵੱਲੋਂ ਜੋ ਹਾਲ ਦੇ ਨਵ ਨਿਰਮਾਣ ਲਈ ਗ੍ਰਾਂਟ ਦੀ ਮੰਗ ਕੀਤੀ ਸੀ ਅੱਜ ਉਨ੍ਹਾਂ ਵੱਲੋਂ ਹਾਲ ਦੇ ਨਿਰਮਾਣ ਦੇ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਅਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੀ ਗਈ ਹੈ। ਇਸ ਮੋਕੇ ਤੇ ਸਭਾ ਦੇ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ।