ਅੰਤਰ-ਰਾਸ਼ਟਰੀ

ਸਿੱਖ ਕੌਸ਼ਲ ਆਫ ਸੈਂਟਰਲ ਕੈਲੀਫੋਰਨੀਆਂ ਵਲੋਂ 7 ਜਨਵਰੀ 2023 ਨੂੰ ਵਿਸ਼ੇਸ਼ ਪ੍ਰੋਗਰਾਮ ਕਰਵਾਉਣ ਦਾ ਫੈਸਲਾ
ਫਰਿਜ਼ਨੋ : ਸਿੱਖ ਕੌਸ਼ਲ ਆਫ ਸੈਂਟਰਲ ਕੈਲੀਫੋਰਨੀਆਂ ਦੇ ਸਮੂੰਹ ਮੈਂਬਰਾਂ ਦੀ ਮਹੀਨੇਵਾਰ ਵਿਸ਼ੇਸ਼ ਮੀਟਿੰਗ “ਗੁਰੂ ਨਾਨਕ ਸਿੰਘ ਟੈਂਪਲ ਸਨਵਾਕੀਨ” ਵਿਖੇ ਹੋਈ। ਮੀਟਿੰਗ ਦੀ ਸੁਰੂਆਤ ਨਿਯਤ ਮਰਿਯਾਦਾ ਅਨੁਸਾਰ ਮੂਲ ਮੰਤਰ ਦੇ ਜਾਪ ਨਾਲ ਕੀਤੀ ਗਈ। ਇਸ ੳਪਰੰਤ ਦਿੱਲੀ ਅਤੇ ਭਾਰਤ ਦੇ ਹੋਰ ਵੱਖ-ਵੱਖ ਹਿੱਸਿਆਂ ਵਿੱਚ ਨਵੰਬਰ 1984 ਦੇ ਸਿੱਖ ਨਸਲਕੁਸ਼ੀ ਦੇ ਨਿਰਦੋਸ਼ ਪੀੜਤਾਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਤਰਾਂ ਹਾਜ਼ਰੀਨ ਵੱਲੋਂ ਬਹੁ-ਪੱਖੀ ਸ਼ਖ਼ਸੀਅਤ ਫਰਿਜ਼ਨੋ ਨਿਵਾਸੀ ਸਾਇੰਸਦਾਨ ਡਾ. ਗੁਰਮੇਲ ਸਿੰਘ....
ਐਲਨ ਮਸਕ ਨੇ ਆਪਣੇ ਨਾਂ ਇਕ ਅਨੋਖਾ ਰਿਕਾਰਡ ਦਰਜ, 8.59 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ
ਅਮਰੀਕਾ : ਦੁਨੀਆ ਦੇ ਸਭ ਤੋਂ ਅਮੀਰ ਬੰਦੇ ਤੇ ਟਵਿੱਟਰ ਦੇ ਨਵੇਂ ਅਰਬਪਤੀ ਮਾਲਕ ਐਲਨ ਮਸਕ ਨੇ ਆਪਣੇ ਨਾਂ ਇਕ ਅਨੋਖਾ ਰਿਕਾਰਡ ਦਰਜ ਕਰ ਲਿਆ ਹੈ। ਇਸ ਸਾਲ ਹੁਣ ਤੱਕ 101 ਬਿਲੀਅਨ ਡਾਲਰ ਦਾ ਨੁਕਸਾਨ ਕਰਕੇ ਉਹ ਇੰਨਾ ਨੁਕਸਾਨ ਕਰਨ ਵਾਲੇ ਪਹਿਲੇ ਅਰਬਪਤੀ ਬਣ ਗਏ ਹਨ। ਟੌਪ-10 ਅਰਬਪਤੀਆਂ ਵਿੱਚ ਚਾਰ ਅਜਿਹੇ ਅਰਬਪਤੀ ਹਨ, ਜਿਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ 100 ਬਿਲੀਅਨ ਡਾਲਰ ਵੀ ਨਹੀਂ ਹੈ। ਐਲਨ ਮਸਕ ਨੂੰ ਸੋਮਵਾਰ ਨੂੰ 8.59 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਉਨ੍ਹਾਂ ਦੀ ਕੁੱਲ ਜਾਇਦਾਦ ਹੁਣ ਸਿਰਫ 170....
ਸੋਲੋਮਨ ਟਾਪੂ ‘ਚ ਆਇਆ ਜ਼ਬਰਦਸਤ ਭੂਚਾਲ, ਤੀਬਰਤਾ ਰਿਕਟਰ ਪੈਮਾਨੇ ‘ਤੇ 7.0 ਮਾਪੀ ਗਈ
ਸੋਲੋਮਨ ਟਾਪੂ : ਇੰਡੋਨੇਸ਼ੀਆ ਤੋਂ ਬਾਅਦ ਹੁਣ ਸੋਲੋਮਨ ਟਾਪੂ ‘ਚ ਵੀ ਜ਼ਬਰਦਸਤ ਭੂਚਾਲ ਆਇਆ ਹੈ। ਸੋਲੋਮਨ ਟਾਪੂ ਦੇ ਮਲਾਂਗੋ ਵਿੱਚ ਅੱਜ ਸਵੇਰੇ ਧਰਤੀ ਹਿੱਲ ਗਈ। ਦੱਸਿਆ ਗਿਆ ਹੈ ਕਿ ਇਹ ਭੂਚਾਲ ਬਹੁਤ ਜ਼ਬਰਦਸਤ ਸੀ, ਕਿਉਂਕਿ ਇਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.0 ਮਾਪੀ ਗਈ ਸੀ। ਸਵੇਰੇ 7.33 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕ ਘਰਾਂ ‘ਚੋਂ ਬਾਹਰ ਨਿਕਲਦੇ ਦਿਖਾਈ ਦਿੱਤੇ। ਫਿਲਹਾਲ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਮਰੀਕੀ ਭੂ-ਵਿਗਿਆਨ....
ਜਹਾਜ ਹੋਇਆ ਹਾਦਸੇ ਦਾ ਸ਼ਿਕਾਰ, ਰਿਹਾਇਸ਼ੀ ਇਲਾਕੇ ’ਚ ਡਿੱਗਿਆ, 8 ਲੋਕਾਂ ਦੀ ਮੌਤ
ਕੋਲੰਬੀਆ : ਕੋਲੰਬੀਆ ‘ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋ ਗਿਆ। ਜਹਾਜ਼ ਵਿਚ ਸਵਾਰ ਸਾਰੇ ਅੱਠ ਲੋਕ ਮਾਰੇ ਗਏ। ਜਹਾਜ਼ ਹਾਦਸਾ ਕੋਲੰਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੇਡੇਲਿਨ ਵਿੱਚ ਹੋਇਆ। ਜਹਾਜ਼ ਨੇ ਸੋਮਵਾਰ ਸਵੇਰੇ ਓਲਯਾ ਹੇਰੇਰਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਪਾਇਲਟ ਨੇ ਇੱਕ ਘਰ ਵਿੱਚ ਕਰੈਸ਼ ਹੋਣ ਤੋਂ ਪਹਿਲਾਂ ਨਜ਼ਦੀਕੀ ਏਟੀਸੀ ਨੂੰ ਇੰਜਣ ਦੀ ਖਰਾਬੀ ਬਾਰੇ ਸੂਚਿਤ ਕੀਤਾ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਕਰੈਸ਼ ਹੋ ਗਿਆ। ਘਟਨਾ....
ਕੀਵੀ ਟੀਮ ਸਾਹਮਣੇ ਸੀਰੀਜ਼ ਬਚਾਉਣ ਦੀ ਚੁਣੌਤੀ, ਨਹੀਂ ਖੇਡਣਗੇ ਵਿਲੀਅਮਸਨ
ਨੇਪੀਅਰ (ਪੀਟੀਆਈ) : ਭਾਰਤੀ ਟੀਮ ਨੇ ਦੂਜੇ ਟੀ-20 ਮੈਚ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਚਾਹੇ ਸੀਰੀਜ਼ ਵਿਚ ਬੜ੍ਹਤ ਹਾਸਲ ਕਰ ਲਈ ਹੋਵੇ ਪਰ ਉਸ ਨੂੰ ਆਪਣੇ ਵਤੀਰੇ ਵਿਚ ਤਬਦੀਲੀ ਕਰਨ ਦੀ ਲੋੜ ਹੈ। ਇਕ ਵਾਰ ਮੁੜ ਸਵਾਲ ਇਹੀ ਉੱਠਦਾ ਹੈ ਕਿ ਕੀ ਟੀਮ ਮੰਗਲਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਤੀਜੇ ਤੇ ਆਖ਼ਰੀ ਟੀ-20 ਮੈਚ ਵਿਚ ਉਮਰਾਨ ਮਲਿਕ ਤੇ ਸੰਜੂ ਸੈਮਸਨ ਵਰਗੇ ਖਿਡਾਰੀਆਂ ਨੂੰ ਮੌਕਾ ਦੇਵੇਗੀ ਜਾਂ ਨਹੀਂ। ਟੀ-20 ਵਿਸ਼ਵ ਕੱਪ ਵਿਚ ਇਕ ਵਾਰ ਮੁੜ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਤੋਂ ਬਾਅਦ....
ਪਾਕਿਸਤਾਨ ਨੇ ਅਫ਼ਗਾਨਿਸਤਾਨ ਨਾਲ ਲੱਗਦੇ ਆਪਣੇ ਖੇਤਰ ਦੀ ਸਰਹੱਦ ਖੋਲ੍ਹੀ
ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਨੇ ਇੱਕ ਵਾਰ ਫਿਰ ਅਫ਼ਗਾਨਿਸਤਾਨ ਨਾਲ ਲੱਗਦੇ ਆਪਣੇ ਚਮਨ ਖੇਤਰ ਦੀ ਸਰਹੱਦ ਖੋਲ੍ਹ ਦਿੱਤੀ ਹੈ। ਕਰੀਬ ਇੱਕ ਹਫ਼ਤਾ ਪਹਿਲਾਂ ਇੱਕ ਅਫ਼ਗਾਨ ਬੰਦੂਕਧਾਰੀ ਵੱਲੋਂ ਇੱਕ ਪਾਕਿਸਤਾਨੀ ਫ਼ੌਜੀ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਸਰਹੱਦ ਬੰਦ ਕਰ ਦਿੱਤੀ ਸੀ। ਇਸ ਘਟਨਾ 'ਚ ਦੋ ਨਾਗਰਿਕ ਵੀ ਜ਼ਖਮੀ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਚਮਨ ਖੇਤਰ ਤੋਂ ਦੋਵਾਂ ਦੇਸ਼ਾਂ ਵਿਚਾਲੇ ਪੈਦਲ ਲੋਕਾਂ ਦੀ ਆਵਾਜਾਈ ਯਕੀਨੀ ਹੈ। ਇਸ ਤੋਂ ਇਲਾਵਾ ਇਹ ਸਰਹੱਦ ਦੋਵਾਂ ਦੇਸ਼ਾਂ ਵਿਚਾਲੇ ਵਪਾਰ....
ਸਰਕਾਰ ਜਾਂਚ ਕਰ ਰਹੀ ਹੈ ਕਿ ਮਸਕ ਦੇ ਵਿਦੇਸ਼ੀ ਨਿਵੇਸ਼ ਭਾਈਵਾਲਾਂ ਕੋਲ ਪਲੇਟਫਾਰਮ 'ਤੇ ਉਪਭੋਗਤਾਵਾਂ ਦੇ ਨਿੱਜੀ ਡੇਟਾ ਤਕ ਪਹੁੰਚ ਸੀ ਜਾਂ ਨਹੀਂ।
ਸੈਨ ਫਰਾਂਸਿਸਕੋ : ਯੂਐਸ ਸਰਕਾਰ ਹੁਣ ਇਹ ਦੇਖ ਰਹੀ ਹੈ ਕਿ ਕੀ ਐਲਨ ਮਸਕ ਦੇ ਵਿਦੇਸ਼ੀ ਨਿਵੇਸ਼ ਭਾਈਵਾਲਾਂ ਨੂੰ ਮਾਈਕ੍ਰੋ-ਬਲੌਗਿੰਗ ਪਲੇਟਫਾਰਮ 'ਤੇ ਉਪਭੋਗਤਾਵਾਂ ਦੇ ਨਿੱਜੀ ਡੇਟਾ ਤਕ ਪਹੁੰਚ ਸੀ ਜਾਂ ਨਹੀਂ ਕਿਉਂਕਿ ਇਹ ਛਾਂਟੀ ਦੇ ਦੂਜੇ ਦੌਰ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਬਲੂਮਬਰਗ ਨੇ ਰਿਪੋਰਟ ਦਿੱਤੀ ਕਿ ਸਰਕਾਰ ਕੰਪਨੀ ਵਿੱਚ ਹਿੱਸੇਦਾਰੀ ਰੱਖਣ ਵਾਲੇ ਗਲੋਬਲ ਨਿਵੇਸ਼ਕਾਂ ਨਾਲ ਮਸਕ ਦੇ ਨਿੱਜੀ ਸਮਝੌਤਿਆਂ ਬਾਰੇ ਹੋਰ ਜਾਣਕਾਰੀ ਮੰਗ ਰਹੀ ਹੈ। ਇਨ੍ਹਾਂ ਨਿਵੇਸ਼ਕਾਂ ਵਿੱਚ....
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ‘ਚ ਭੂਚਾਲ ਦੇ ਝਟਕੇ
ਜਕਾਰਤਾ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਦੇ ਸਮੇਂ ਮੁਤਾਬਕ ਇਹ ਭੂਚਾਲ ਸੋਮਵਾਰ 21 ਨਵੰਬਰ ਨੂੰ ਸਵੇਰੇ ਕਰੀਬ 11:51 ਵਜੇ ਆਇਆ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.6 ਦਰਜ ਕੀਤੀ ਗਈ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ BMKG ਦੀ ਅਧਿਕਾਰਤ ਰਿਪੋਰਟ ਮੁਤਾਬਕ, ਪੱਛਮੀ ਜਾਵਾ ਦਾ Cianjur ਭੂਚਾਲ ਦਾ ਕੇਂਦਰ ਸੀ। ਜਾਣਕਾਰੀ ਮੁਤਾਬਕ ਇਸ ਭੂਚਾਲ ਦੀ ਡੂੰਘਾਈ ਕਰੀਬ 10 ਕਿਲੋਮੀਟਰ ਦੱਸੀ ਜਾ ਰਹੀ ਹੈ।
ਸਟੂਡੈਂਟ ਵੀਜ਼ੇ ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਕੈਨੇਡਾ : ਕੈਨੇਡਾ ਵਿਚ ਨੌਜਵਾਨਾਂ ਨਾਲ ਮੌਤ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀਆਂ ਹੀ ਇਕ ਮਾਮਲਾ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਵਾਪਰਿਆ ਜਿਥੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਖੋਸਾ ਵਜੋਂ ਹੋਈ ਹੈ।ਉਹ 22 ਸਾਲਾਂ ਦਾ ਸੀ ਤੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਕਲਾਂ ਦਾ ਰਹਿਣ ਵਾਲਾ ਸੀ। ਅਰਸ਼ਦੀਪ ਸਿੰਘ ਪੰਜਾਬ ਤੋਂ ਕੈਨੇਡਾ ਸਟੂਡੈਂਟ ਵੀਜ਼ੇ ਉਤੇ ਆਇਆ ਹੋਇਆ ਸੀ ਤੇ ਬੀਤੀ 18 ਨਵੰਬਰ ਨੂੰ ਦਿਲ ਦਾ ਦੌਰਾ....
ਕਤਰ ਦੇ ਸੁਲਤਾਨ ਨੇ ਭਾਰਤ ਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਵੀ ਸੱਦਾ
ਨਵੀਂ ਦਿੱਲੀ : ਕਤਰ ਅਤੇ ਭਾਰਤ ਦੀ ਸਾਂਝੇਦਾਰੀ 5 ਦਹਾਕਿਆਂ ਤੋਂ ਵੱਧ ਪੁਰਾਣੀ ਹੈ। ਇਸ ਮਜ਼ਬੂਤ ​​ਸਬੰਧਾਂ ਦੀ ਇੱਕ ਉਦਾਹਰਣ ਇਹ ਹੈ ਕਿ ਜਿੱਥੇ ਕਤਰ ਭਾਰਤ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ, ਉੱਥੇ ਭਾਰਤ ਆਪਣੀ ਖੁਰਾਕ ਸੁਰੱਖਿਆ ਲਈ ਕਤਰ ਲਈ ਬਹੁਤ ਮਹੱਤਵਪੂਰਨ ਹੈ। ਦੋਵੇਂ ਦੇਸ਼ ਸਾਲ 2024 ਵਿੱਚ ਆਪਣੇ ਮਜ਼ਬੂਤ ​​ਕੂਟਨੀਤਕ ਸਬੰਧਾਂ ਦੇ 5 ਦਹਾਕੇ ਪੂਰੇ ਕਰਨ ਜਾ ਰਹੇ ਹਨ। ਅਜਿਹੇ 'ਚ ਕਤਰ 'ਚ ਹੋਣ ਵਾਲਾ ਫੀਫਾ ਫੁੱਟਬਾਲ ਵਿਸ਼ਵ ਕੱਪ 2022 ਵੀ ਦੋਹਾਂ ਦੇਸ਼ਾਂ....
ਅਮਰੀਕਾ ਵਿੱਚ ਐਜੂਕੇਸ਼ ਇੰਸਟੀਚਿਊਟ ਵਿੱਚ ਕਿਰਪਾਨ ਪਹਿਨ ਸਕਣਗੇ, ਯੂਨੀਵਰਸਿਟੀ ਨੇ ਆਪਣੀ ਵੈਪਨਸ ਆਨ ਕੈਂਪਸ ਪਾਲਿਸੀ ਨੂੰ ਕੀਤਾ ਅਪਡੇਟ
ਅਮਰੀਕਾ : ਅਮਰੀਕਾ ਵਿੱਚ ਪੜ੍ਹ ਰਹੇ ਸਿੱਖ ਸਟੂਡੈਂਟਸ ਹੁਣ ਐਜੂਕੇਸ਼ ਇੰਸਟੀਚਿਊਟ ਵਿੱਚ ਕਿਰਪਾਨ (ਸਿਰੀ ਸਾਹਿਬ-ਧਰਮ ਦੀ ਇੱਕ ਨਿਸ਼ਾਨੀ) ਪਹਿਨ ਸਕਣਗੇ। ਯੂਨੀਵਰਸਿਟੀ ਨੇ ਆਪਣੀ ਵੈਪਨਸ ਆਨ ਕੈਂਪਸ ਪਾਲਿਸੀ ਨੂੰ ਅਪਡੇਟ ਕੀਤੀ ਹੈ। ਇਹ ਫੈਸਲਾ ਦੋ ਮਹੀਨੇ ਪਹਿਲਾਂ ਹੋਈ ਇੱਕ ਸਿੱਖ ਸਟੂਡੈਂਟ ਦੀ ਗ੍ਰਿਫਤਾਰੀ ਮਗਰੋਂ ਲਿਆ ਗਿਆ ਹੈ। ਸਤੰਬਰ ‘ਚ ਨਾਰਥ ਕੈਰੋਲਿਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਸਿਰੀ ਸਾਹਿਬ ਪਾ ਕੇ ਪਹੁੰਚਿਆ ਸੀ, ਪਰ ਉਥੇ ਉਸ ਨੂੰ ਸਿਰੀ ਸਾਹਿਬ ਲਾਹੁਣ ਲਈ ਕਿਹਾ ਗਿਆ। ਅਜਿਹਾ ਨਹੀਂ....
ਨਿਊਯਾਰਕ ਸਣੇ ਕਈ ਸੂਬਿਆਂ 'ਚ ਭਾਰੀ ਬਰਫਬਾਰੀ, 6 ਫੁੱਟ ਤੋਂ ਵਧ ਜੰਮੀ ਬਰਫ, 2 ਲੋਕਾਂ ਦੀ ਮੌਤ
ਅਮਰੀਕਾ : ਨਿਊਯਾਰਕ ਸਣੇ ਕਈ ਸੂਬਿਆਂ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦਾ ਸਭ ਤੋਂ ਵਧ ਅਸਰ ਪੱਛਮੀ ਨਿਊਯਾਰਕ ਵਿਚ ਦੇਖਿਆ ਜਾ ਰਿਹਾ ਹੈ। ਇਥੇ 2 ਲੋਕਾਂ ਦੀ ਮੌਤ ਹੋ ਗਈ ਹੈ। ਕੁਝ ਥਾਵਾਂ ‘ਤੇ 6 ਫੁੱਟ ਤੋਂ ਵਧ ਬਰਫ ਜੰਮੀ ਹੋਈ ਹੈ। ਆਉਣ ਵਾਲੇ 24 ਘੰਟਿਆਂ ਵਿਚ ਨਿਊਯਾਰਕ ਵਿਚ ਹੁਣ ਤੱਕ ਦੀ ਸਭ ਤੋਂ ਵਧ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਤੇਜ਼ ਬਰਫਬਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਅਮਰੀਕਾ ਦੀਆਂ ਕਈ ਸੜਕਾਂ ਨੂੰ....
ਤੁਰਕੀ ਨੇ ਉੱਤਰੀ ਸੀਰੀਆ ਅਤੇ ਉੱਤਰੀ ਇਰਾਕ ਵਿੱਚ ਪਾਬੰਦੀਸ਼ੁਦਾ ਕੁਰਦਿਸ਼ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਹਵਾਈ ਹਮਲੇ
ਇਸਤਾਂਬੁਲ (ਤੁਰਕੀ) : ਤੁਰਕੀ ਨੇ ਉੱਤਰੀ ਸੀਰੀਆ ਅਤੇ ਉੱਤਰੀ ਇਰਾਕ ਵਿੱਚ ਪਾਬੰਦੀਸ਼ੁਦਾ ਕੁਰਦਿਸ਼ ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਇਨ੍ਹਾਂ ਟਿਕਾਣਿਆਂ ਤੋਂ ਹੀ ਅੱਤਵਾਦੀਆਂ ਨੇ ਇਸਤਾਂਬੁਲ ‘ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ। ਹਮਲੇ ਦੀ ਜਾਣਕਾਰੀ ਤੁਰਕੀਏ ਦੇ ਰੱਖਿਆ ਮੰਤਰਾਲੇ ਨੇ ਦਿੱਤੀ ਹੈ। ਤੁਰਕੀਏ ਦੇ ਇਸਤਾਂਬੁਲ ‘ਚ 13 ਨਵੰਬਰ ਨੂੰ ਹੋਏ ਬੰਬ ਧਮਾਕੇ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ। 81 ਲੋਕ ਜ਼ਖਮੀ ਹੋ ਗਏ। ਸਰਕਾਰ ਨੇ ਹਮਲੇ ਲਈ ਕੁਰਦਿਸਤਾਨ ਵਰਕਰਜ਼ ਪਾਰਟੀ (ਪੀਕੇਕੇ) ਅਤੇ....
ਪ੍ਰਧਾਨ ਮੰਤਰੀ ਸੁਨਕ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ, ਯੂਕਰੇਨ ਦੀ ਮਦਦ ਲਈ 50 ਮਿਲੀਅਨ ਪੌਂਡ ਦੇ ਪੈਕੇਜ ਦਾ ਐਲਾਨ
ਯੂਕਰੇਨ : ਰੂਸ-ਯੂਕਰੇਨ ਜੰਗ ਦੇ ਵਿਚਕਾਰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਯੂਕਰੇਨ ਪਹੁੰਚੇ। ਇਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੀ ਮਦਦ ਲਈ 50 ਮਿਲੀਅਨ ਪੌਂਡ ਦੇ ਰੱਖਿਆ ਪੈਕੇਜ ਦਾ ਐਲਾਨ ਕੀਤਾ। ਜ਼ੇਲੇਂਸਕੀ ਨੂੰ ਬ੍ਰਿਟੇਨ ਦਾ ਸਮਰਥਨ ਜਾਰੀ ਰਖਣ ਦਾ ਭਰੋਸਾ ਵੀ ਦਿੱਤਾ। ਬ੍ਰਿਟਿਸ਼ PM ਸੁਨਕ ਨੇ ਕਿਹਾ ਕਿ ਬ੍ਰਿਟੇਨ ਜਾਣਦਾ ਹੈ ਕਿ ਆਜ਼ਾਦੀ ਲਈ ਲੜਨ ਦਾ ਕੀ ਮਤਲਬ ਹੁੰਦਾ ਹੈ। ਅਸੀਂ ਹਰ ਤਰ੍ਹਾਂ ਤੋਂ....
ਪੁਸਤਕ ‘ਡਬੋਲੀਆ’ ਨੂੰ ਮਿਲਿਆ 25,000 ਡਾਲਰ ਦਾ ‘ਢਾਹਾਂ ਐਵਾਰਡ’
ਸਰੀ : ਬਲਵਿੰਦਰ ਸਿੰਘ ਗਰੇਵਾਲ ਦੇ ਕਹਾਣੀ ਸੰਗ੍ਰਹਿ ‘ਡਬੋਲੀਆ’ ਨੂੰ ਇਸ ਸਾਲ ਦਾ 25,000 ਡਾਲਰ ਦੀ ਰਾਸ਼ੀ ਵਾਲਾ ‘ਢਾਹਾਂ ਐਵਾਰਡ’ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਐਲਾਨ ਬੀਤੀ ਰਾਤ ਸਰੀ ਵਿਖੇ ਇਕ ਸਮਾਗਮ ਦੌਰਾਨ ਕੀਤਾ ਗਿਆ। ਅਰਵਿੰਦਰ ਕੌਰ ਧਾਲੀਵਾਲ ਦੇ ਕਹਾਣੀ ਸੰਗ੍ਰਿਹ ਝਾਂਜਰ ਵਾਲੇ ਪੈਰ ਅਤੇ ਜਾਵੇਦ ਬੂਟਾ ਦੇ ਚੌਲਾਂ ਦੀ ਬੁਰਕੀ ਨੂੰ 10-10 ਹਜਾਰ ਦੇ ਇਨਾਮ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਗਰੇਵਾਲ ਅਤੇ ਅਰਵਿੰਦਰ ਕੌਰ ਧਾਲੀਵਾਲ ਭਾਰਤ ਦੇ ਵਸਨੀਕ ਹਨ ਅਤੇ ਜਾਵੇਦ....