ਨਵਾਂ ਦੋਗਾਣਾ ਗੀਤ ਲੈ ਕੇ ਜਲਦੀ ਹਾਜ਼ਰ ਹੋਵੇਗਾ ਗਾਇਕ ਅਮਨ ਜੀ

ਰਾਮਪੁਰਾ ਫੂਲ (ਅਮਨਦੀਪ ਗਿਰ) : ਪੰਜਾਬ ਦੀ ਉੱਭਰਦੇ ਗਾਇਕ ਅਮਨ ਜੀ, ਨਵਾਂ ਦੋਗਾਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਾਇਕ ਅਮਨ ਜੀ ਨੇ ਦੱਸਿਆ ਕਿ ਉਹ ਜਲਦੀ ਹੀ ਗਾਇਕਾ ਸੰਦੀਪ ਧਾਲੀਵਾਲ ਨਾਲ ਆਪਣਾ ਨਵਾਂ ਦੋਗਾਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਹਨ, ਜਿਸ ਵਿੱਚ ਪੰਜਾਬੀ ਵਿਰਸੇ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਸਦੇ ਪਹਿਲਾਂ ਆਏ ਗੀਤਾਂ ਦੀ ਤਰ੍ਹਾਂ ਉਸਦੇ ਨਵੇਂ ਗੀਤ ਨੂੰ ਵੀ ਸਰੋਤੇ ਪਸੰਦ ਕਰਨਗੇ।