ਗਾਇਕ ਰਵ ਤੱਤਲਾ ਦਾ ਗੀਤ ਬਰੌਨ ਰੰਗ ਅੱਜ ਹੋਵੇਗਾ ਰਿਲੀਜ

ਰਾਏਕੋਟ, 24 ਜੁਲਾਈ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਲੰਮੇ ਦੇ ਜੰਮਪਲ ਅਤੇ ਉੱਭਰਦੇ ਗਾਇਕ ਰਵ ਤਤਲਾ ਆਪਣਾ ਪਲੇਠਾ ਗੀਤ ਬਰੌਨ ਰੰਗ ਲੈ ਕੇ ਹਾਜ਼ਰ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਗੀਤਕਾਰ ਇੰਦਰ ਲੰਮੇ ਨੇ ਦੱਸਿਆ ਕਿ ਇਹ ਗੀਤ ਬਰੌਨ ਰੰਗ ਉਨ੍ਹਾਂ ਖੁਦ ਲਿਖਿਆ ਹੈ ਅਤੇ ਮਿਊਜਿਕ ਅਤੇ ਅਵਾਜ਼ ਰਵ ਤੱਤਲਾ ਦੀ ਹੈ। ਇਸ ਗੀਤ ਦੇ ਪ੍ਰੋਡਿਊਸਰ ਰਵੀ ਜਸਰਾਜ ਹਨ। ਗੀਤਕਾਰ ਇੰਦਰ ਲੰਮੇ ਨੇ ਦੱਸਿਆ ਕਿ ਗੀਤ ਬਰੌਨ ਰੰਗ 27 ਜੁਲਾਈ ਨੂੰ ਯੂਟਿਊਬ ਤੇ ਰਿਲੀਜ ਜੋ ਰਿਹਾ ਹੈ।