ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਸੱਤਵਾਂ ਗੀਤ ਅੱਜ ਹੋਵੇਗਾ ਰਿਲੀਜ਼

ਚੰਡੀਗੜ੍ਹ, 24 ਜੂਨ 2024 : ਬ੍ਰਿਟਿਸ਼ ਗਾਇਕਾ ਸਟੀਫਲੋਨ ਡਾਨ ਦੇ ਯੂਟਿਊਬ ਚੈਨਲ ‘ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਮੌਤ ਤੋਂ ਬਾਅਦ ਸੱਤਵਾਂ ਗੀਤ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲੇ ਦੇ ਇਸ ਨਵੇਂ ਗੀਤ ਦਾ ਸਿਰਲੇਖ ਡਿਲੇਮਾ ਹੈ ਜੋ ਕਿ, ਬ੍ਰਿਟਿਸ਼ ਗਾਇਕਾ ਸਟੀਫਲ ਸਟੀਫਲੋਨ ਡਾਨ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਸਟੀਫਲਨ ਖੁਦ ਲੰਦਨ ਦੀਆਂ ਸੜਕਾਂ ਤੇ ਇਸ ਗੀਤ ਨੂੰ ਪ੍ਰਮੋਟ ਕਰਦੀ ਹੋਈ ਨਜ਼ਰ ਆਈ ਸੀ। ਸਟੀਫਲਨ ਵੱਲੋਂ ਸੋਸ਼ਲ ਮੀਡੀਆ ਤੇ ਵੀ ਇਸ ਗੀਤ ਦਾ ਖੂਬ ਪ੍ਰਚਾਰ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਗਾਇਕਾ ਵੱਲੋਂ ਸਿੱਧੂਮੂਸੇ ਵਾਲੇ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਵੀ ਇਸ ਗੀਤ ਦੇ ਪ੍ਰਚਾਰ ਦੇ ਲਈ ਲੰਦਨ ਦੇ ਵਿੱਚ ਵੰਡੀਆਂ ਗਈਆਂ ਸਨ। ਇਸ ਗੀਤ ਨੂੰ ਪ੍ਰਮੋਟ ਕਰਨ ਲਈ ਉਸ ਨੇ ਸਾਊਥਹਾਲ ਵਿਖੇ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਵੀ ਦਿੱਤਾ ਸੀ। ਸਟੀਫਲਨ ਦੇ ਇਸ ਸੱਦੇ ਤੇ ਹਜ਼ਾਰਾਂ ਲੋਕ ਸਾਊਥ ਹਾਲ ਵਿਖੇ ਪਹੁੰਚੇ ਸਨ। ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਨੂੰ ਉਸ ਦੇ ਇਸ ਗੀਤ ਦੀ ਬੇਸਬਰੀ ਦੇ ਨਾਲ ਉਡੀਕ ਹੈ।