'ਮੇਰਾ ਘਰ ਮੇਰੇ ਨਾਮ' ਸਕੀਮ ਦਾ ਵੱਧ ਤੋ ਵੱਧ ਲਾਭ ਆਮ ਲੋਕਾ ਤੱਕ ਪਹੁੰਚਾਇਆ ਜਾਵੇਗਾ : ਡਿਪਟੀ ਕਮਿਸ਼ਨਰ

  • ਗੜ੍ਹਦੀਵਾਲਾ ਵਿਖੇ ਐਤਵਾਰ ਨੂੰ ਲਾਲ ਲਕੀਰ ਦੀ ਹੱਦਬੰਦੀ ਦੇ ਕੰਮ ਲਈ ਚਲਾਈ ਗਈ ਵਿਸੇਸ਼ ਮੁਹਿੰਮ ਚਲਾਈ ਗਈ
  • ਉਚ ਆਧਿਕਾਰੀਆ ਵਲੋ ਕੰਮ ਦਾ ਲਿਆ ਗਿਆ ਜਾਇਜ਼ਾ

ਗੜ੍ਹਦੀਵਾਲਾ, 04 ਮਈ : ਜ਼ਿਲ੍ਹੇ ਅਧੀਨ ਪੈਂਦੇ ਪਿੰਡਾਂ ਦੇ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੰ ਮਾਲਕੀ ਹੱਕ (ਫਰਦ/ਨਕਸ਼ਾਂ ਆਦਿ) ਦੇਣ ਲਈ ਪੰਜਾਬ ਸਰਕਾਰ ਵਲੋਂ ਚਲਾਈ ਗਈ ਸਕੀਮ 'ਮੇਰਾ ਘਰ ਮੇਰੇ ਨਾਮ' ਬਾਬਤ ਡਿਪਟੀ ਕਮਿਸ਼ਨਰ ਕੌਮਲ ਮਿੱਤਲ ਦੇ ਦਿਸ਼ਾ ਨਿਰਦੇਸ਼ਾ 'ਤੇ ਹੱਦਬੰਦੀ ਦੇ ਕੰਮ ਲਈ ਵਿਸੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਗੜ੍ਹਦੀਵਾਲਾ ਵਿਖੇ ਅੱਜ ਮਿਤੀ 04.06.2023  ਦਿਨ ਐਤਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਲਾਲ ਲਕੀਰ ਦੀ ਹੱਦਬੰਦੀ ਦੇ ਕੰਮ ਦਾ ਉਚ ਅਧਿਕਾਰੀਆ ਵਲੋ ਜਾਇਜਾ ਲਿਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਰਕਾਰ ਦੀ 'ਮੇਰਾ ਘਰ ਮੇਰੇ ਨਾਮ' ਸਕੀਮ ਦਾ ਵੱਧ ਤੋ ਵੱਧ ਲਾਭ ਆਮ ਲੋਕਾ ਤੱਕ ਪਹੁੰਚਾਉਣ ਲਈ  ਫੀਲਡ ਅਮਲੇ ਨੂੰ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਹਨਾਂ ਵਲੋ ਆਮ ਲੋਕਾ ਨੂੰ ਮਾਲ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਪੇਂਡੂ ਇਲਾਕਿਆਂ ’ਚ ਲਾਲ ਲਕੀਰ/ਆਬਾਦੀ ਅੰਦਰ ਵਸਨੀਕਾਂ ਨੂੰ ਉਨ੍ਹਾਂ ਦੀ ਜਾਇਦਾਦ ਦਾ ਕਾਨੂੰਨੀ ਮਾਲਕਾਨਾ ਹੱਕ ਮਿਲੇਗਾ। ਇਸ ਸਬੰਧੀ ਸਰਕਾਰ ਵੱਲੋਂ ‘ਮੇਰਾ ਘਰ ਮੇਰੇ ਨਾਮ ਸਵਾਮੀਤਵ ਯੋਜਨਾ’ ਨੂੰ ਲਾਗੂ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਖੇਤਰੀ ਅਮਲੇ ਨੂੰ ਹੋਰ ਚੰਗਾ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਐਸ.ਡੀ.ਐਮ ਦਸੂਹਾ ਤੇ ਡਿਪਟੀ ਡਾਇਰੈਕਟਰ ਭੌਂ ਰਿਕਾਰਡ ਪੰਜਾਬ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ-ਕਮ- ਰਿਕਾਰਡ ਅਤੇ ਰੇਸੋਲੇਸ਼ਨ ਅਫਸਰਜ ਗੜਦੀਵਾਲਾ , ਬੀ.ਡੀ.ਪੀ.ੳ ਭੂੰਗਾ ਅਤੇ ਹੋਰ ਦਫਤਰੀ/ ਖੇਤਰੀ ਅਮਲੇ ਵਲੋਂ ਵਿਸ਼ੇਸ਼ ਮੁਹਿੰਮ ਤਹਿਤ ਕੰਮ ਨਿਪਟਾਇਆ ਗਿਆ।