- ਕੈਬਨਿਟ ਮੰਤਰੀ ਨੇ ਧਨਵੰਤਰੀ ਵੈਦਿਆ ਮੰਡਲ ਵੱਲੋਂ ਆਯੋਜਿਤ ਰਾਜ ਪੱਧਰੀ ਆਯੁਰਵੈਦਿਕ ਸੰਮੇਲਨ ਵਿਚ ਕੀਤੀ ਸ਼ਿਰਕਤ
- ਕਿਹਾ, ਆਯੁਰਵੇਦ ਵਿਚ ਲੋਕਾਂ ਦਾ ਭਰੋਸਾ ਵਧਿਆ, ਖੋਜ ਕਾਰਜ ਜ਼ਰੂਰੀ
ਹੁਸ਼ਿਆਰਪੁਰ, 3 ਦਸੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਧਨਵੰਤਰੀ ਵੈਦਿਆ ਮੰਡਲ ਵੱਲੋਂ ਕਰਵਾਏ ਰਾਜ ਪੱਧਰੀ ਆਯੁਰਵੈਦਿਕ ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਆਯੁਰਵੇਦ ਸਾਡੀ ਵਡਮੁੱਲੀ ਵਿਰਾਸਤ ਹੈ ਅਤੇ ਇਸ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਇਲਾਜ ਲਈ ਸ ਪ੍ਰਣਾਲੀ ਹੈ ਅਤੇ ਇਸ ਵਿਚ ਲੋਕਾਂ ਦਾ ਵਿਸ਼ਵਾਸ ਵੀ ਵਧਿਆ ਹੈ, ਇਸ ਲਈ ਇਸ ਖੇਤਰ ਵਿਚ ਵੱਧ ਤੋਂ ਵੱਧ ਖੋਜ ਕਾਰਜ ਬਹੁਤ ਜ਼ਰੂਰੀ ਹਨ। ਸਭ ਤੋਂ ਪਹਿਲਾਂ ਉਨ੍ਹਾਂ ਭਗਵਾਨ ਧਨਵੰਤਰੀ ਜੀ ਦੀ ਤਸਵੀਰ ਅੱਗੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰ ਰਣਜੀਤਾ ਚੌਧਰੀ, ਧਨਵੰਤਰੀ ਵੈਦਿਆ ਮੰਡਲ ਦੇ ਪ੍ਰਧਾਨ ਵੈਦਿਆ ਸੁਮਨ ਸੂਦ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਮੌਕੇ ਸੂਬੇ ਭਰ ਤੋਂ ਆਏ ਵੈਦਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਸਾਰਾ ਸੰਸਾਰ ਆਯੁਰਵੈਦ ਪ੍ਰਣਾਲੀ ਦੀ ਤਾਰੀਫ਼ ਕਰ ਰਿਹਾ ਹੈ, ਸਾਨੂੰ ਮਾਣ ਹੈ ਕਿ ਆਯੁਰਵੇਦ ਸਾਡੀ ਸੰਸਕ੍ਰਿਤੀ ਦੀ ਇਕ ਅਨਮੋਲ ਵਿਰਾਸਤ ਹੈ ਅਤੇ ਵੈਦਾਂ ਨੇ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਇਸ ਆਯੁਰਵੈਦ ਪ੍ਰਣਾਲੀ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਦੇ ਹੋਰ ਪ੍ਰਚਾਰ ਅਤੇ ਪ੍ਰਸਾਰ ਦੀ ਲੋੜ ਹੈ ਕਿਉਂਕਿ ਆਯੁਰਵੈਦਿਕ ਇਲਾਜ ਨਾ ਸਿਰਫ਼ ਸਸਤਾ ਹੈ ਸਗੋਂ ਆਮ ਆਦਮੀ ਦੀ ਪਹੁੰਚ ਵਿਚ ਵੀ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਆਯੁਰਵੇਦ ਪ੍ਰਣਾਲੀ ਵਿਸ਼ਵ ਦੇ ਵਿਕਸਤ ਦੇਸ਼ਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਫੁੱਲਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਧਨਵੰਤਰੀ ਵੈਦਿਆ ਮੰਡਲ ਦੇ ਮੈਂਬਰ ਆਯੁਰਵੈਦਿਕ ਤਰੀਕੇ ਨਾਲ ਲੋਕਾਂ ਦਾ ਇਲਾਜ ਕਰ ਰਹੇ ਹਨ, ਉੱਥੇ ਹੀ ਵੱਖ-ਵੱਖ ਥਾਵਾਂ 'ਤੇ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਦੌਰਾਨ ਬੋਰਡ ਵੱਲੋਂ ਪ੍ਰਕਾਸ਼ਿਤ ਸਾਲਾਨਾ ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ। ਇਕੱਤਰਤਾ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵੈਦਾਂ ਨੇ ਆਪਣੀਆਂ ਤਾਜ਼ਾ ਖੋਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਧਨਵੰਤਰੀ ਵੈਦਿਆ ਮੰਡਲ ਵੱਲੋਂ ਮੁੱਖ ਮਹਿਮਾਨ, ਹੋਰ ਮਹਿਮਾਨਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵੈਦਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵੈਦਾਂ ਵੱਲੋਂ ਹਰਬਲ ਦਵਾਈਆਂ ਅਤੇ ਜੜੀਆਂ- ਬੂਟੀਆਂ ਸਬੰਧੀ ਜਾਣਕਾਰੀ ਦੇਣ ਲਈ ਲਗਾਈ ਗਈ ਪ੍ਰਦਰਸ਼ਨੀ ਨੂੰ ਦੇਖਿਆ ਅਤੇ ਪ੍ਰਸੰਸਾ ਕੀਤੀ। ਵੈਦਿਆ ਸੁਮਨ ਕੁਮਾਰ ਸੂਦ ਨੇ ਕਿਹਾ ਕਿ ਧਨਵੰਤਰੀ ਵੈਦਿਆ ਮੰਡਲ ਦਾ ਇਕੋ ਇਕ ਉਦੇਸ਼ ਆਯੁਰਵੇਦ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਇਸ ਮੰਤਵ ਲਈ ਬੋਰਡ ਵੱਲੋਂ ਸਾਲ ਭਰ ਵਿਚ 2 ਦਰਜਨ ਦੇ ਕਰੀਬ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਸੂਬੇ ਭਰ ਤੋਂ ਆਏ ਡਾਕਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਮ ਵਾਲੇ ਮਾਤਾ ਵਿਨੋਦ ਭੈਣ ਜੀ, ਵਰਿੰਦਰ ਸ਼ਰਮਾ ਬਿੰਦੂ, ਵਰਿੰਦਰ ਵੈਦ, ਸੰਦੀਪ ਸੂਦ, ਮੋਨਿਕਾ, ਕੁਲਵਿੰਦਰ ਕੌਰ, ਪਰਸ਼ੋਤਮ ਦਾਸ, ਰਣਜੀਤ ਸਿੰਘ, ਗੁਰਮੇਜ ਰਾਮ, ਪਰਮਜੀਤ, ਹਰਮਿੰਦਰ ਸਿੰਘ, ਰਾਮ ਜੀ, ਦੀਪਕ ਕੁਮਾਰ, ਸ਼ਮਸ਼ੇਰ ਸਿੰਘ, ਰਾਕੇਸ਼ ਭਾਰਗਵ। , ਬਲਵੀਰ ਸਿੰਘ, ਮੋਹਨ ਸਿੰਘ, ਇੰਦਰਜੀਤ ਕੌਰ, ਚਮਨ ਲਾਲ, ਚਾਰੂ ਵਾਲੀਆ, ਹਰਦਿਆਲ ਸਿੰਘ, ਅਜਮੇਰ ਸਿੰਘ, ਸੁਖਵਿੰਦਰ ਸਮਰਾ, ਮਨਪ੍ਰੀਤ ਕੌਰ, ਹਰਭਜਨ ਸਿੰਘ, ਰਾਜੇਸ਼ ਕੁਮਾਰ, ਕੰਚਨ ਕੁੰਦਰਾ, ਨਮਰਤਾ ਖੰਨਾ, ਹਰਜਿੰਦਰ ਵਿਰਕ, ਅਜੈ ਬੱਧਣ, ਸੁਖਵੀਰ ਲਾਲ, ਡਾ. ਬਲਵਿੰਦਰ ਵਾਲੀਆ, ਹਰੀਸ਼ ਕਪੂਰ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।