ਕਪੂਰਥਲਾ, 31 ਅਕਤੂਬਰ : ਨੇੜੇ ਪਿੰਡ ਸੰਧੂ ਚੱਠਾ ‘ਚ ਪਤੀ ਵੱਲੋਂ ਆਪਣੀ ਪਤਨੀ ਨੂੰ ਕਤਲ ਕਰ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਹੀ ਵਿਦੇਸ਼ ਤੋਂ ਪਰਤਿਆ ਸੀ, ਜਿਸ ਨੇ ਮਾਮੂਲੀ ਵਿਵਾਦ ਤੋਂ ਬਾਅਦ ਆਪਣੀ ਪਤਨੀ ਦੇ ਗਲ ਵਿੱਚ ਚੁੰਨੀ ਪਾ ਕੇ ਜਮੀਨ ਤੇ ਪਟਕ ਪਟਕ ਕੇ ਮਾਰ ਦਿੱਤਾ। ਘਟਨਾਂ ਦੀ ਸੂਚਨਾਂ ਮਿਲਦੇ ਹੀ ਥਾਣਾ ਸਦਰ ਦੀ ਇੰਚਾਰਜ ਸੋਨਮਦੀਪ ਕੌਰ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੀ ਅਤੇ ਲਾਸ਼ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਐਸਐਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਮ੍ਰਿਤਕਾ ਹਰਪ੍ਰੀਤ ਕੌਰ ਤੇ ਪਤੀ ਸੁਖਦੇਵ ਸਿੰਘ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕੌਰ ਅਤੇ ਸੁਖਦੇਵ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰਬਾਜੀ ਹੋ ਗਈ ਤੇ ਜਿਸ ਤੋਂ ਬਾਅਦ ਉਸਦੇ ਪਤੀ ਸੁਖਦੇਵ ਸਿੰਘ ਨੇ ਗੁੱਸੇ ਵਿੱਚ ਹਰਪ੍ਰੀਤ ਕੌਰ ਤੇ ਗਲ ਵਿੱਚ ਚੁੰਨੀ ਪਾ ਕੇ ਘਸੀਟ ਕੇ ਕਮਰੇ ਦੇ ਅੰਦਰ ਲੈ ਗਿਆ ਅਤੇ ਫਿਰ ਜਮੀਨ ਤੇ ਉਸਦਾ ਸਿਰ ਫਰਸ ਤੇ ਮਾਰ ਮਾਰ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜਮ ਮੌਕੇ ਤੋਂ ਫਰਾਰ ਹੈ। ਇਸ ਘਟਨਾਂ ਸਬੰਧੀ ਪੁਲਿਸ ਵੱਲੋਂ ਮ੍ਰਿਤਕਾ ਦੇ ਭਰਾ ਲਖਵੀਰ ਸਿੰਘ ਦੇ ਬਿਆਨਾਂ ਤੇ ਕਥਿਤ ਦੋਸ਼ੀ ਸੁਖਦੇਵ ਸਿੰਘ ਤੇ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰਦਿੱਤੀ ਹੈ।