ਨਵਾਂਸ਼ਹਿਰ, 9 ਜਨਵਰੀ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਦੱਸਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਪ੍ਰਾਰਥੀ ਸ਼੍ਰੀ ਪ੍ਰਸ਼ੋਤਮ ਸਿੰਘ ਪੁੱਤਰ ਸ਼੍ਰੀ ਜੋਗਿੰਦਰ ਸਿੰਘ ਵਾਸੀ ਮੁੱਸਾਪੁਰ, ਤਹਿਸੀਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 14/ਐਮ.ਏ./ਐਮ.ਸੀ.2 ਮਿਤੀ 28-08-2015 ਫਰਮ M/S “JAY PEE TRVELS” ਸਾਹਮਣੇ ਅਨਮੋਲ ਪੈਲਸ, ਜੀ.ਟੀ. ਰੋਡ, ਬੰਗਾ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕੀਤਾ ਜਾਂਦਾ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਅਨੁਸਾਰ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਸਮੇਤ ਸਬੰਧਤ ਦਸਤਾਵੇਜ਼ ਅਪਲਾਈ ਕੀਤਾ ਜਾਂਦਾ ਹੈ ਪ੍ਰੰਤੂ ਲਾਇਸੰਸ ਧਾਰਕ ਵੱਲੋਂ ਲਾਇਸੰਸ ਰੀਨਿਊ ਕਰਨ ਸਬੰਧੀ ਦਰਖਾਸਤ ਦਫ਼ਤਰ ਵਿੱਚ ਪੇਸ਼ ਨਹੀਂ ਕੀਤੀ ਗਈ। ਇਸ ਸਬੰਧੀ ਲਾਇਸੰਸ ਧਾਰਕ ਸ਼੍ਰੀ ਪ੍ਰਸ਼ੋਤਮ ਸਿੰਘ ਨੂੰ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ। ਜਿਸ ਸਬੰਧੀ ਸ਼੍ਰੀ ਪ੍ਰਸ਼ੋਤਮ ਸਿੰਘ ਪੁੱਤਰ ਸ਼੍ਰੀ ਜੋਗਿੰਦਰ ਸਿੰਘ ਵਾਸੀ ਮੁੱਸਾਪੁਰ, ਤਹਿਸੀਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੱਸਿਆ ਕਿ ਉਹ ਟ੍ਰੈਵਲ ਏਜੰਸੀ ਦੇ ਕੰਮ ਖਤਮ ਕਰਨਾ ਚਹੁੰਦਾ ਹੈ ਅਤੇ ਕਰੋਨਾ ਦੌਰਾਨ ਉਸਨੇ ਏਜੰਸੀ ਦਾ ਕੰਮ ਬੰਦ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਸਨੇ ਟ੍ਰੈਵਲ ਏਜੰਸੀ ਰਾਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਹੈ। ਇਸ ਲਈ ਉਸਦਾ ਉਕਤ ਟ੍ਰੈਵਲ ਲਾਇਸੰਸ ਕੈਂਸਲ ਕਰ ਦਿੱਤਾ ਜਾਵੇ। ਜਿਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਉਕਤ ਲਾਇਸੰਸ ਨੂੰ ਰੱਦ ਕੀਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਦੱਸਿਆ ਹੈ ਕਿ ਉਕਤ ਤੋਂ ਇਲਾਵਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਤਹਿਤ ਨਿਯਮ 2013 ਅਧੀਨ ਸੈਕਸ਼ਨ 6(1)(g) ਤਹਿਤ ਪ੍ਰਾਰਥੀ ਸ਼੍ਰੀ ਹਰਦੀਪ ਸਿੰਘ ਪੁੱਤਰ ਸ਼੍ਰੀ ਗੁਰਮੀਤ ਸਿੰਘ ਵਾਸੀ 55, ਈਸ਼ਰ ਪੁਰੀ, ਕਲੋਨੀ, 66 ਫੁੱਟ ਰੋਡ, ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਜਲੰਧਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 96/ਐਮ.ਏ./ਐਮ.ਸੀ.2 ਮਿਤੀ 17-07-2018 ਫਰਮ “Loyal wise study” ਜੇ.ਕੇ ਪਲਾਜਾ, ਉੱਤੇ Yes Bank, ਮੇਨ ਫਗਵਾੜਾ ਰੋਡ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕੀਤਾ ਜਾਂਦਾ ਹੈ।
ਇਸ ਸਬੰਧੀ ਸਬੰਧਤ ਪ੍ਰਾਰਥੀ ਸ਼੍ਰੀ ਹਰਦੀਪ ਸਿੰਘ ਨੇ ਆਪਣਾ ਬਿਆਨ ਕਲਮਬੰਦ ਕਰਵਾਇਆ ਹੈ ਕਿ ਉਸਨੇ ਆਪਣਾ ਟਰੈਵਲ ਏਜੰਸੀ ਦਾ ਕੰਮ ਬੰਦ ਕਰ ਦਿੱਤਾ ਹੈ ਅਤੇ ਨਾ ਹੀ ਇਸ ਨੂੰ ਅੱਗੇ ਰੀਨਿਊ ਕਰਵਾਇਆ ਹੈ। ਜਿਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਉਕਤ ਲਾਇਸੰਸ ਨੂੰ ਰੱਦ ਕੀਤਾ ਗਿਆ ਹੈ।