ਚੰਡੀਗੜ੍ਹ

ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਨੂੰ ਕੈਨੇਡਾ 'ਚ 700 ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ, 23 ਮਾਰਚ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਨੇਡਾ ਸਰਕਾਰ ਵੱਲੋ 700 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਤੋਂ ਰੋਕਣ ਲਈ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ। ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਨੂੰ ਲਿਖੇ ਮੰਗ ਪੱਤਰ ਵਿਚ ਉਹਨਾਂ ਕਿਹਾ ਕਿ ਇਹਨਾਂ 700 ਪੰਜਾਬੀ ਵਿਦਿਆਰਥੀਆਂ ਨੇ ਲੱਖਾਂ ਰੁਪੈ ਫੀਸ ਦੇ ਰੂਪ ਵਿਚ ਕੈਨੇਡਾ ਸਰਕਾਰ ਨੂੰ ਦਿੱਤੇ ਹਨ ਉਹਨਾਂ ਦਾ ਕੋਈ ਕਸੂਰ ਨਹੀ ਹੈ। ਉਹਨਾਂ ਨਾਲ ਤਾਂ ਧੋਖਾ ਟਰੈਵਲ ਏਜੰਟਾਂ ਵੱਲੋਂ....
ਚੰਡੀਗੜ੍ਹ ਅਤੇ ਹਰਿਆਣਾ ਪੱਤਰਕਾਰ ਸੰਘ ਨੇ ਪੱਤਰਕਾਰ ਬਚਾਓ ਦਿਵਸ ਮਨਾਇਆ 
ਆਈ.ਜੇ.ਯੂ. ਦੇ ਸੱਦੇ 'ਤੇ ਸੀ.ਐਚ.ਜੇ.ਯੂ ਨੇ ਮੀਟਿੰਗ ਕੀਤੀ ਅਤੇ ਪੱਤਰਕਾਰੀ ਅਤੇ ਪੱਤਰਕਾਰਾਂ 'ਤੇ ਹੋ ਰਹੇ ਹਮਲਿਆਂ 'ਤੇ ਚਿੰਤਾ ਪ੍ਰਗਟਾਈ। ਕੋਰੋਨਾ 'ਚ ਬੰਦ ਪੱਤਰਕਾਰਾਂ ਨੇ ਰੇਲਵੇ ਰਿਆਇਤੀ ਸਹੂਲਤ ਬਹਾਲ ਕਰਨ ਅਤੇ ਹੋਰ ਮੰਗਾਂ ਮੰਨਣ ਦੀ ਕੀਤੀ ਮੰਗ ਚੰਡੀਗੜ੍ਹ, 23 ਮਾਰਚ : ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ ਯੂਨੀਅਨ (ਰਜਿ.) ਨੇ ਭਾਰਤੀ ਪੱਤਰਕਾਰ ਸੰਘ ਦੇ ਸੱਦੇ ‘ਤੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਵਸ ਮੌਕੇ ਪੱਤਰਕਾਰੀ ਬਚਾਓ ਦਿਵਸ ਮਨਾਇਆ ਅਤੇ ਪਲਾਜ਼ਾ ਵਿਖੇ ਪੱਤਰਕਾਰ ਦਿਵਸ ਮਨਾਇਆ।....
ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਧਿਆਨ ਦਿਵਾਓ ਨੋਟਿਸ ਉਤੇ ਦਿੱਤਾ ਗਿਆ ਜਵਾਬ
ਪੰਜਾਬ ਸਰਕਾਰ ਨੇ ਪਹਿਲਾਂ ਹੀ 1/2/2016 ਵਰਜਿਨ ਜਾਂ ਰੀਸਾਈਕਲ ਪਲਾਸਟਿਕ ਦੇ ਕੈਰੀ ਬੈਗਾਂ ਦੇ ਨਿਰਮਾਣ, ਸਟਾਕ, ਵੰਡ, ਰੀਸਾਈਕਲ, ਵਿਕਰੀ ਜਾਂ ਵਰਤੋਂ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਰਾਜ ਵਿੱਚ ਪਲਾਸਟਿਕ ਕੈਰੀ ਬੈਗ ਬਣਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਹੈ। ਚੰਡੀਗੜ੍ਹ, 22 ਮਾਰਚ : ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਮਿਤੀ 16.02.2022 ਰਾਹੀਂ ਉਤਪਾਦਕਾਂ, ਆਯਾਤਕਾਂ, ਬਰਾਂਡ-ਮਾਲਕਾਂ (ਸ਼ਜ਼ਨਤ)....
ਆਰਬੀਆਈ ਦੇ ਆਦੇਸ਼ ‘ਤੇ 31 ਮਾਰਚ ਤੱਕ ਖੁੱਲ੍ਹੇ ਰਹਿਣਗੇ ਸਾਰੇ ਬੈਂਕ
ਚੰਡੀਗੜ੍ਹ, 22 ਮਾਰਚ : ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ 31 ਮਾਰਚ ਤੱਕ ਖੁੱਲ੍ਹੀਆਂ ਰਹਿਣਗੀਆਂ। ਆਰਬੀਆਈ ਨੇ ਬੈਂਕਾਂ ਨੂੰ 31 ਮਾਰਚ ਤੱਕ ਆਪਣੀਆਂ ਸ਼ਾਖਾਵਾਂ ਖੁੱਲ੍ਹੀਆਂ ਰੱਖਣ ਦਾ ਹੁਕਮ ਦਿੱਤਾ ਹੈ। ਇਸ ਦਾ ਕਾਰਨ ਸਾਲਾਨਾ ਬੰਦ (ਐਨੁਅਲ ਕਲੋਜ਼ਿੰਗ) ਹੋਣਾ ਹੈ। ਦਰਅਸਲ, ਵਿੱਤੀ ਸਾਲ 2022-23 ਇਸ ਮਹੀਨੇ ਦੀ 31 ਤਾਰੀਖ ਨੂੰ ਖਤਮ ਹੋਵੇਗਾ। ਇਸੇ ਲਈ ਆਰਬੀਆਈ ਨੇ ਬੈਂਕਾਂ ਨੂੰ ਕਿਹਾ ਹੈ ਕਿ ਇਸ ਮਹੀਨੇ ਦੇ ਸਰਕਾਰ ਨਾਲ ਸਬੰਧਤ ਸਾਰੇ ਲੈਣ-ਦੇਣ 31 ਮਾਰਚ ਤੱਕ ਨਿਪਟਾਏ ਜਾਣ। ਉਨ੍ਹਾਂ ਨੇ ਬੈਂਕਾਂ ਨੂੰ ਇਸ....
ਅੰਮ੍ਰਿਤਪਾਲ ਸਿੰਘ ਖਿਲਾਫ ਲੁੱਕ ਆਊਟ ਸਰਕੁਲਰ ਜਾਰੀ
ਚੰਡੀਗੜ੍ਹ, 22 ਮਾਰਚ : ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਲੁੱਕ ਆਊਟ ਸਰਕੁਲਰ (ਐਲ ਓ ਸੀ) ਅਤੇ ਗੈਰ ਜ਼ਮਾਨਤ ਵਾਰੰਟ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਖਿਲਾਫ ਕੀਤੀ ਗਈ ਕਾਰਵਾਈ ਤੋਂ ਬਾਅਦ ਅੰਮ੍ਰਿਤਪਾਲ ਭਗੌੜਾ ਚਲ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ ਉਸਦੀ ਭਾਲ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਖਿਲਾਫ ਐਨਐਸਏ ਲਗਾਇਆ ਗਿਆ ਹੈ।
ਪੰਜਾਬ `ਚੋਂ ਕੇਂਦਰੀ ਸੁਰੱਖਿਆ ਬਲ ਵਾਪਸ ਭੇਜਣ ਤੇ ਐਨ.ਆਈ.ਏ. ਨੂੰ ਸੂਬੇ ਤੋਂ ਦੂਰ ਰੱਖਣ ਦੀ ਮੰਗ
ਚੰਡੀਗੜ੍ਹ, 22 ਮਾਰਚ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਮੰਗ ਕੀਤੀ ਹੈ ਕਿ ਪੰਜਾਬ `ਚੋਂ ਕੇਂਦਰੀ ਸੁਰੱਖਿਆ ਬਲ ਫੌਰੀ ਵਾਪਸ ਸੱਦੇ ਜਾਣ, ਐਨ.ਆਈ.ਏ. ਨੂੰ ਸੂਬੇ ਤੋਂ ਦੂਰ ਰੱਖਿਆ ਜਾਵੇ ਤੇ ਪੰਜਾਬ ਦੇ ਮਾਹੌਲ ਨੂੰ ਖੌਫ਼ਜ਼ਦਾ ਬਣਾ ਕੇ ਪੇਸ਼ ਕਰਨ ਦੇ ਸਾਰੇ ਕਦਮ ਫੌਰੀ ਰੋਕੇ ਜਾਣ। ਜਥੇਬੰਦੀ ਨੇ ਕਿਹਾ ਕਿ ਕੱਲ੍ਹ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੇ ਇਕੱਠਾਂ `ਚ ਵੀ ਇਹ ਮੁੱਦੇ ਜੋਰ ਨਾਲ ਉਭਾਰੇ ਜਾਣਗੇ। ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਜਥੇਬੰਦੀ ਦੇ ਸੂਬਾ....
ਮੁੱਖ ਮੰਤਰੀ ਮਾਨ ਨੇ ਪੀ.ਏ.ਯੂ. ਅਤੇ ਗਡਵਾਸੂ ਦੇ ਟੀਚਿੰਗ ਸਟਾਫ਼ ਲਈ ਯੂ.ਜੀ.ਸੀ. ਸਕੇਲ ਲਾਗੂ ਕਰਨ ਦੀ ਦਿੱਤੀ ਮਨਜ਼ੂਰੀ
ਦੋਵਾਂ ਯੂਨੀਵਰਸਿਟੀਆਂ ਦੇ ਨਾਨ-ਟੀਚਿੰਗ ਸਟਾਫ਼ ਲਈ ਵੀ ਸੋਧੇ ਤਨਖਾਹ ਸਕੇਲ ਲਾਗੂ ਕਰਨ ਲਈ ਸਹਿਮਤੀ ਕਿਸਾਨਾਂ ਦੀ ਭਲਾਈ ਲਈ ਖੋਜ ਕਾਰਜ ਅੱਗੇ ਵਧਾਉਣ ਲਈ ਦੋਵਾਂ ਯੂਨੀਵਰਸਿਟੀਆਂ ਵਿੱਚ ਵਿਆਪਕ ਸੁਧਾਰਾਂ ਦਾ ਅਹਿਦ ਦੁਹਰਾਇਆ ਚੰਡੀਗੜ੍ਹ, 22 ਮਾਰਚ : ਇਕ ਇਤਿਹਾਸਕ ਫੈਸਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਦੇ ਟੀਚਿੰਗ ਸਟਾਫ਼ ਲਈ ਯੂ.ਜੀ.ਸੀ. ਸਕੇਲ ਲਾਗੂ ਕਰਨ ਦੀ ਪ੍ਰਵਾਨਗੀ ਦੇ....
ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਸਰਕਾਰੀ/ਪ੍ਰਾਈਵੇਟ ਗਊਸ਼ਾਲਾਵਾਂ ਨੂੰ ਲਗਭਗ 85.92 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ: ਡਾ. ਨਿੱਜਰ
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਨਿੱਜਰ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਲ ਅਟੈਂਸਨ ਦਾ ਦਿੱਤਾ ਜਵਾਬ ਚੰਡੀਗੜ੍ਹ, 22 ਮਾਰਚ : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸ਼ਹਿਰੀ ਸਥਾਨਕ ਸੰਸਥਾਵਾਂ (ਯੂ.ਐਲ.ਬੀਜ) ਨੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਲਗਭਗ 85.92 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕੀਤੀ ਗਈ ਹੈ। ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਵਿਧਾਇਕ ਸ....
ਅੰਮ੍ਰਿਤਪਾਲ ਖਿਲਾਫ ਹੁਣ ਗ੍ਰੰਥੀ ਸਿੰਘ ਨੂੰ ਬੰਦੀ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ
ਚੰਡੀਗੜ੍ਹ, 22 ਮਾਰਚ : ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਖਿਲਾਫ ਇਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਤੋਂ ਫਰਾਰ ਚਲ ਰਹੇ ਅੰਮ੍ਰਿਤਪਾਲ ਖਿਲਾਫ ਹੁਣ ਗ੍ਰੰਥੀ ਸਿੰਘ ਨੂੰ ਬੰਦੀ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਦੇ ਘਰ ਬੰਦੂਕ ਦਿਖਾ ਕੇ ਧਮਕਾਇਆ ਅਤੇ ਤਕਰੀਬਨ ਇਕ ਘੰਟਾ ਉਥੇ ਰੁਕਿਆ ਰਿਹਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਥੇ ਹੀ ਗ੍ਰੰਥੀ ਸਿੰਘ ਦੇ ਬੇਟੇ ਦੇ ਕੱਪੜੇ ਪਾ....
ਸਬ-ਇੰਸਪੈਕਟਰ ਭਰਤੀ ਦੀਆਂ ਅਸਾਮੀਆਂ ਲਈ ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ਕੀਤੀ ਜਾਵੇਗੀ ਜਾਰੀ
ਚੰਡੀਗੜ੍ਹ, 22 ਮਾਰਚ : ਵੱਖ-ਵੱਖ ਕਾਡਰਾਂ/ਵਿੰਗਾਂ ਵਿੱਚ ਸਬ-ਇੰਸਪੈਕਟਰਾਂ (ਐਸ.ਆਈਜ਼.) ਦੀਆਂ ਅਸਾਮੀਆਂ ਲਈ ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫ਼ਤੇ ਵਿੱਚ ਜਾਰੀ ਹੋਣ ਦੀ ਆਸ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਪੰਜਾਬ ਪੁਲਿਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੇ ਚਾਰ ਕਾਡਰਾਂ/ਵਿੰਗਾਂ (ਇਨਵੈਸਟੀਗੇਸ਼ਨ, ਜ਼ਿਲ੍ਹਾ, ਆਰਮਡ ਪੁਲਿਸ ਅਤੇ ਇੰਟੈਲੀਜੈਂਸ) ਵਿੱਚ ਐਸ.ਆਈ. ਦੀ ਭਰਤੀ ਲਈ ਓ.ਐਮ.ਆਰ. ਅਧਾਰਤ ਟੈਸਟ 16 ਅਕਤੂਬਰ, 2022 ਨੂੰ ਸੂਬੇ ਦੇ ਵੱਖ-ਵੱਖ ਕੇਂਦਰਾਂ ਵਿੱਚ....
ਵਿਜੀਲੈਂਸ ਨੇ ਸਹਾਇਕ ਟਾਊਨ ਪਲਾਨਰ ਸਮੇਤ ਉਸ ਦੇ ਦੋ ਸਾਥੀ ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਹੋਏ ਕੀਤਾ ਕਾਬੂ, ਚੌਥੇ ਦੋਸ਼ੀ ਦੀ ਭਾਲ ਜਾਰੀ
ਮੁਲਜ਼ਮ ਕੁਨਾਲ ਕੋਹਲੀ ਕੋਲੋਂ ਰਿਵਾਲਵਰ, ਜ਼ਿੰਦਾ ਕਾਰਤੂਸ ਅਤੇ ਫਰਜ਼ੀ ਸ਼ਿਕਾਇਤਾਂ ਵਾਲੀ ਫਾਈਲ ਵੀ ਹੋਈ ਬਰਾਮਦ ਅਦਾਲਤ ਵੱਲੋਂ ਤਿੰਨੇ ਮੁਲਜ਼ਮ ਪੰਜ ਦਿਨਾਂ ਰਿਮਾਂਡ ਉਤੇ ਵਿਜੀਲੈਂਸ ਹਵਾਲੇ ਚੰਡੀਗੜ, 22 ਮਾਰਚ : ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਜਲੰਧਰ ਰਵੀ ਪੰਕਜ ਸ਼ਰਮਾ ਅਤੇ ਉਸਦੇ ਦੋ ਸਾਥੀਆਂ, ਕੁਨਾਲ ਕੋਹਲੀ ਅਤੇ ਅਰਵਿੰਦ ਸ਼ਰਮਾ, ਦੋਵੇਂ ਨਿੱਜੀ ਵਿਅਕਤੀ, ਨੂੰ 8 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ....
ਭਾਜਪਾ ਸਰਕਾਰ ਨੇ ਜਾਣਬੁੱਝ ਕੇ ਇੰਟਰਪੋਲ ਨੂੰ ਸਬੂਤ ਨਹੀਂ ਸੌਂਪੇ, ਜਿਸ ਕਾਰਨ ਮੇਹੁਲ ਚੋਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ ਰੱਦ ਕੀਤਾ ਗਿਆ : ਰਾਘਵ ਚੱਢਾ
ਭਾਜਪਾ ਸਰਕਾਰ ਨੇ ਭਗੌੜੇ ਮੇਹੁਲ ਚੋਕਸੀ ਨੂੰ ਐਂਟੀਗੁਆ ਦੀ ਨਾਗਰਿਕਤਾ ਦਿਵਾਉਣ 'ਚ ਕੀਤੀ ਮਦਦ - ਰਾਘਵ ਚੱਢਾ ਪ੍ਰਧਾਨ ਮੰਤਰੀ ਦਫ਼ਤਰ ਨੇ 2016 ਵਿੱਚ ਦੋਵਾਂ ਖ਼ਿਲਾਫ਼ ਚਿੱਠੀਆਂ ਮਿਲਣ ਦੇ ਬਾਵਜੂਦ ਜਾਂਚ ਕਿਉਂ ਨਹੀਂ ਕੀਤੀ? - ਰਾਘਵ ਚੱਢਾ ED-CBI ਜਿਹੜੀ ਕਾਰਵਾਈ ਵਿਰੋਧੀ ਨੇਤਾਵਾਂ ਖਿਲਾਫ ਕਰਦੀ ਹੈ, ਉਹ ਹਜ਼ਾਰਾਂ ਕਰੋੜਾਂ ਦੀ ਠੱਗੀ ਮਾਰਨ ਵਾਲੇ ਅਪਰਾਧੀਆਂ ਖਿਲਾਫ ਕਿਉਂ ਨਹੀਂ ਹੁੰਦੀ? - ਰਾਘਵ ਚੱਢਾ ਚੰਡੀਗੜ੍ਹ, 21 ਮਾਰਚ : ਆਮ ਆਦਮੀ ਪਾਰਟੀ ਨੇ ਭਗੌੜੇ ਮੇਹੁਲ ਚੋਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ....
ਵਿੱਤੀ ਸਾਲ 22 ਵਿੱਚ ਰਜਿਸਟਰਡ 8.59 ਲੱਖ ਮਹਿਲਾਵਾਂ ਦੀ ਅਗਵਾਈ ਵਾਲੇ ਐੱਮਐੱਸਐੱਮਈਜ਼
ਵਿੱਤੀ ਸਾਲ 22 ਵਿੱਚ ਰਜਿਸਟਰਡ 8.59 ਲੱਖ ਮਹਿਲਾਵਾਂ ਦੀ ਅਗਵਾਈ ਵਾਲੇ ਐੱਮਐੱਸਐੱਮਈਜ਼ ਸੋਮ ਪ੍ਰਕਾਸ਼, ਰਾਜ ਮੰਤਰੀ, ਵਣਜ ਅਤੇ ਉਦਯੋਗ ਸੀਆਈਆਈ ਪੰਜਾਬ ਸਲਾਨਾ ਸੈਸ਼ਨ 2022-23 ਵਿਖੇ ਡਾਕਟਰ ਪੀ ਜੇ ਸਿੰਘ ਨੇ ਸੀਆਈਆਈ ਪੰਜਾਬ ਦੇ ਚੇਅਰਮੈਨ ਅਤੇ ਸ਼੍ਰੀ ਅਭਿਸ਼ੇਕ ਗੁਪਤਾ ਨੇ ਸੀਆਈਆਈ ਪੰਜਾਬ ਦੇ ਉਪ-ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਚੰਡੀਗੜ੍ਹ, 21 ਮਾਰਚ : ਚੰਡੀਗੜ੍ਹ ਵਿੱਚ 2022-2023 ਲਈ ਆਪਣੇ ਸਲਾਨਾ ਸੈਸ਼ਨ ਵਿੱਚ, ਸੀਆਈਆਈ ਪੰਜਾਬ ਨੇ ਡਾ. ਪੀ ਜੇ ਸਿੰਘ, ਸੀਐੱਮਡੀ, ਟਾਈਨੋਰ ਓਰਥੋਟਿਕਸ ਲਿਮਿਟਿਡ ਨੂੰ....
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ  ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਜ਼ਿਲ੍ਹਾ ਪੱਧਰ ਤੇ ਮਨਾਉਣ ਦਾ ਫੈਸਲਾ
ਚੰਡੀਗੜ੍ਹ, 21 ਮਾਰਚ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਜ਼ਿਲ੍ਹਾ ਪੱਧਰਾਂ ‘ਤੇ ਜੋਸ਼ ਭਰਪੂਰ ਸ਼ਰਧਾਂਜਲੀ ਸਮਾਗਮਾਂ ਰਾਹੀਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਹਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਤੇ ਔਰਤਾਂ ਸਮੇਤ ਕਿਸਾਨਾਂ....
ਸੌਦਾ ਸਾਧ ਨੂੰ ਭਵਿੱਖ ਵਿਚ ਪੈਰੋਲ ਨਾ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲੋਕਹਿਤ ਪਟੀਸ਼ਨ ਦਾਖ਼ਲ
ਚੰਡੀਗੜ੍ਹ, 21 ਮਾਰਚ : ਡੇਰਾ ਮੁਖੀ ਸੌਦਾ ਸਾਧ ਨੂੰ ਭਵਿੱਖ ਵਿਚ ਪੈਰੋਲ ਨਾ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਸੰਸਥਾ ਨੇ ਪਟੀਸ਼ਨ ਵਿਚ ਦੋਸ਼ ਲਗਾਇਆ ਹੈ ਕਿ ਹਾਲ ਹੀ ਵਿਚ ਹਰਿਆਣਾ ਸਰਕਾਰ ਨੇ ਸੌਦਾ ਸਾਧ ਨੂੰ ਪੈਰੋਲ ਦਿਤੀ ਸੀ, ਜਿਸ ਦੀ ਉਸ ਨੇ ਦੁਰਵਰਤੋਂ ਕਰ ਕੇ ਪੈਰੋਲ ਦੇ ਨਿਯਮਾਂ ਦੀ ਉਲੰਘਣਾ ਕੀਤੀ ਤੇ....