news

Jagga Chopra

Articles by this Author

ਸੂਰਤ ਦੀ ਅਦਾਲਤ ਨੇ ਦਿੱਤਾ ਝਟਕਾ, ਸਜ਼ਾ 'ਤੇ ਨਹੀਂ ਲੱਗੀ ਰੋਕ, ਰਾਹੁਲ ਗਾਂਧੀ ਜਾਣਗੇ ਹਾਈ ਕੋਰਟ

ਸੂਰਤ, 20 ਅਪ੍ਰੈਲ : ਮੋਦੀ ਸਰਨੇਮ ਕੇਸ ਸੂਰਤ ਦੀ ਇੱਕ ਅਦਾਲਤ 'ਮੋਦੀ ਸਰਨੇਮ' ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਵਿਰੁੱਧ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਅੱਜ ਆਪਣਾ ਫੈਸਲਾ ਸੁਣਾਏਗੀ। ਪਟੀਸ਼ਨ 'ਚ 'ਮੋਦੀ ਸਰਨੇਮ' 'ਤੇ ਉਸ ਦੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਰਾਹੁਲ ਗਾਂਧੀ ਦੀ

ਪੁਣਛ 'ਚ ਫੌਜ ਦੀ ਗੱਡੀ ਨੂੰ ਅੱਗ ਲੱਗਣ ਕਾਰਨ ਚਾਰ ਜਵਾਨ ਸ਼ਹੀਦ

ਪੁਣਛ, 20 ਅਪ੍ਰੈਲ : ਜੰਮੂ-ਕਸ਼ਮੀਰ ਦੇ ਜਿਲ੍ਹਾ ਪੁਣਛ ਦੇ ਭਿੰਬਰ ਤੋਂ ਸੰਗਤੋਤ ਜਾ ਰਹੀ ਫੌਜ ਦੀ ਗੱਡੀ ਨੁੰ ਅੱਗ ਲੱਗ ਗਈ, ਜਿਸ ਕਾਰਨ ਪੰਜ ਜਵਾਨਾਂ ਦੀ ਮੌਤ ਹੋਣ ਜਾ ਦੀ ਦੁੱਖਦਾਈ ਖ਼ਬਰ ਹੈ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾਂ ਦੁਪਿਹਰ 3 ਵਜੇ ਦੇ ਕਰੀਬ ਵਾਪਰੀ ਜਦੋਂ ਫੌਜ ਦੀ ਗੱਡੀ ਪੁਣਛ ਜਿਲ੍ਹੇ ਦੇ ਭਿੰਬਰ ਗਲੀ ਤੋਂ ਸੰਗਤੋਤ ਵੱਲ ਜਾ ਰਹੀ ਸੀ, ਇਸ ਘਟਨਾਂ ਵਿੱਚ ਫੌਜ

ਜੱਸਾ ਸਿੰਘ ਰਾਮਗੜ੍ਹੀਆ ਸਬੰਧੀ ਖ਼ਾਲਸਾ ਫ਼ਤਿਹ ਮਾਰਚ ਅਗਲੇ ਪੜਾਅ ਲਈ ਰਵਾਨਾ

ਅੰਮ੍ਰਿਤਸਰ, 20 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਫ਼ਤਹ ਮਾਰਚ ਜੋ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਆਰੰਭ ਕੀਤਾ ਗਿਆ ਸੀ, ਅੱਜ ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਤੋਂ ਅਗਲੇ ਪੜਾਅ ਲਈ ਖਾਲਸਈ ਜਾਹੋ-ਜਲਾਲ ਨਾਲ ਰਵਾਨਾ ਹੋਇਆ।

ਪੀ.ਏ.ਯੂ. ਵਿੱਚ 56ਵੀਂ ਐਥਲੈਟਿਕ ਮੀਟ ਜੋਸ਼-ਖਰੋਸ਼ ਨਾਲ ਸ਼ੁਰੂ ਹੋਈ 
  • ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਨੇ ਕੀਤਾ ਉਦਘਾਟਨ

ਲੁਧਿਆਣਾ, 20 ਅਪ੍ਰੈਲ : ਪੀ.ਏ.ਯੂ. ਦੇ ਖੇਡ ਸਟੇਡੀਅਮ ਵਿੱਚ ਅੱਜ 56ਵੀਂ ਐਥਲੈਟਿਕ ਮੀਟ ਸ਼ੁਰੂ ਹੋਈ | ਇਸ ਮੀਟ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਸ਼ਾਮਿਲ ਹੋਏ | ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ

ਗੈਂਗਸਟਰ ਮੁਖਤਾਰ ਅੰਸਾਰੀ ਦੀ ਪੰਜਾਬ ਚ ਕੀਤੀ ਗਈ ਸ਼ਾਹੀ ਮਹਿਮਾਨਦਾਰੀ ਦੇ ਸਾਰੇ ਖਰਚੇ ਕੈਪਟਨ ਅਮਰਿੰਦਰ ਅਤੇ ਉਸਦੇ ਪੁੱਤਰ ਰਣਇੰਦਰ ਸਿੰਘ ਤੋਂ ਵਸੂਲ ਕੀਤੇ ਜਾਣ : ਬੀਰ ਦਵਿੰਦਰ ਸਿੰਘ

ਪਟਿਆਲਾ 20 ਅਪ੍ਰੈਲ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਮੀਡੀਏ ਵਿੱਚ ਸੁਰਖੀਆਂ ਹਨ ਕਿ ਸੁਪਰੀਮ ਕੋਰਟ ਦੇ ਇੱਕ ਬੜੇ ਹੀ ਮਹਿੰਗੇ ਵਕੀਲ ਨੇ, ਯੂ.ਪੀ ਦੇ ਨਾਮੀ ਗੈਂਗਸਟਰ  ਮੁਖਤਾਰ ਅੰਸਾਰੀ ਨੂੰ ਲਗਾਤਾਰ ਪੰਜਾਬ ਦੀ ਜੇਲ੍ਹ ਅੰਦਰ ਰੱਖਣ ਲਈ, ਸੁਪਰੀਮ ਕੋਰਟ ਵਿੱਚ ਕੀਤੀ ਗਈ ਚਾਰਾਜੋਈ ਤੇ ਪੈਰਵੀ ਲਈ 55 ਲੱਖ ਰਪਏ

23806 ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਰਾਹੀਂ ਕਰਵਾਇਆ ਇਲਾਜ: ਸਪੀਕਰ ਸੰਧਵਾਂ

ਫਰੀਦਕੋਟ, 20 ਅਪ੍ਰੈਲ : ਜ਼ਿਲ੍ਹੇ ਦੇ ਵਿੱਚ ਚਲਾਏ ਜਾ ਰਹੇ 09 ਆਮ ਆਦਮੀ ਕਲੀਨਿਕਾਂ ਰਾਹੀਂ ਹੁਣ ਤੱਕ 23806  ਮਰੀਜ਼ਾਂ ਨੇ ਓ.ਪੀ.ਡੀ ਵਿੱਚ ਪਰਚੀ ਕਟਾ ਕੇ ਸਿਹਤ ਸਹੂਲਤਾਂ ਹਾਸਲ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ  ਦੇ ਵਿੱਚ 09 ਆਮ ਆਦਮੀ ਕਲੀਨਿਕ ਜੋ ਕਿ ਫਰੀਦਕੋਟ ਦੀ ਬਾਜੀਗਰ

ਜਲੰਧਰ 'ਚ 'ਆਪ' ਦੀ ਹਾਲਤ ਸੰਗਰੂਰ ਵਰਗੀ ਹੋਵੇਗੀ, ਭਾਜਪਾ ਕਰੇਗੀ ਕਿਲ੍ਹਾ ਫਤਿਹ: ਡਾ: ਵੇਰਕਾ

ਜਲੰਧਰ 20 ਅਪ੍ਰੈਲ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ: ਰਾਜ ਕੁਮਾਰ ਵੇਰਕਾ ਨੇ ਭਾਜਪਾ ਦੇ ਚੋਣ ਦਫ਼ਤਰ ਲਾਜਪਤ ਨਗਰ ਵਿਖੇ ਉਲੀਕੀ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਲਤ ਸੰਗਰੂਰ ਲੋਕ ਸਭਾ ਚੋਣ ਵਿੱਚ ਜੋ ਹੋਈ ਸੀ, ਉਹੀ ਹਾਲ ਜਲੰਧਰ ਦੀ ਇਸ ਲੋਕ ਸਭਾ ਚੋਣ ਵਿੱਚ ਹੋਵੇਗੀ। ਇਸ ਮੌਕੇ ਉਹਨਾਂ ਦੇ ਨਾਲ

ਵਿਸ਼ਵ ਕਲਿਆਣ ਹੈ ਸਨਾਤਨ ਸਭਿਆਚਾਰ ਦਾ ਉਦੇਸ਼ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 20 ਅਪ੍ਰੈਲ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਨਾਤਨ ਸੰਸਕ੍ਰਿਤੀ ਦਾ ਉਦੇਸ਼ ਵਿਸ਼ਵ ਕਲਿਆਣ ਹੈ ਅਤੇ ਸਨਾਤਨ ਧਰਮ ਲਗਾਤਾਰ ਵਿਸ਼ਵ ਕਲਿਆਣ ਲਈ ਕੰਮ ਕਰ ਰਿਹਾ ਹੈ। ਉਹ ਅੱਜ ਭਗਵਾਨ ਪਰਸ਼ੂਰਾਮ ਸੈਨਾ ਵਲੋਂ ਆਯੋਜਿਤ ਗਾਇਤਰੀ ਮਹਾਯੱਗ ’ਚ ਪੂਜਾ ਅਰਚਨਾ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ

ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਜ਼ਿਲ੍ਹੇ 'ਚ ਇੰਡਸਟਰੀ ਨੂੰ ਉਤਸ਼ਾਹ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ

ਪਟਿਆਲਾ, 20 ਅਪ੍ਰੈਲ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਉਦਯੋਗ ਕੇਂਦਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਜ਼ਿਲ੍ਹੇ 'ਚ ਨਵੀਂ ਇੰਡਸਟਰੀ ਲਗਾਉਣ ਵਾਲਿਆਂ ਨੂੰ ਸਮਾਂਬੱਧ ਤਰੀਕੇ ਨਾਲ ਐਨ.ਓ.ਸੀ. ਜਾਰੀ ਕੀਤੀ ਜਾਵੇ। ਪੰਜਾਬ ਰੈਗੂਲੇਸ਼ਨ ਆਫ਼ ਵੂਡ ਬੇਸਿਡ ਇੰਡਸਟਰੀਜ਼ ਰੂਲਜ਼ 2019 ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ

ਪੁਲਿਸ ਕਮਿਸ਼ਨਰ ਵਲੋਂ 12 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬਿਜਲੀ ਇਨਵਰਟਰ ਵੰਡੇ

ਲੁਧਿਆਣਾ, 20 ਅਪ੍ਰੈਲ : ਵੱਧ ਰਹੇ ਤਾਪਮਾਨ ਅਤੇ ਬਿਜਲੀ ਦੇ ਕੱਟਾਂ ਦੌਰਾਨ ਸਕੂਲਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਜ਼ਿਲ੍ਹੇ ਦੇ 12 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬਿਜਲੀ ਦੇ ਇਨਵਰਟਰ ਸੌਂਪੇ ਗਏ। ਸਥਾਨਕ ਪੁਲਿਸ ਲਾਈਨਜ਼ ਵਿਖੇ ਆਯੋਜਿਤ ਸਮਾਗਮ ਦੌਰਾਨ ਕਮਿਸ਼ਨਰ ਸਿੱਧੂ ਦੇ ਨਾਲ ਜੁਆਇੰਟ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ