ਵਾਰ ਸ਼ਹੀਦ ਉਧਮ ਸਿੰਘ

     
ਯਾਰੋ ਸ਼ਹਿਰ ਸੁਨਾਮ ਚ ਜੰਮਿਆ
ਇੱਕ ਉਧਮ ਸਿੰਘ ਸਰਦਾਰ

ਓਹਨੇਂ ਬਦਲਾ ਲਿਆ ਜਲਿਆਂ ਵਾਲੇ ਬਾਗ ਦਾ
ਓਹਦੋਂ ਗੋਰੀ ਸੀ ਸਰਕਾਰ

ਜਾਲਮ ਵਰਤਾਇਆ ਕਹਿਰ ਉਨੀਂ ਸੌ ਉਨੀਂ ਨੂੰ
ਉਡਵਾਇਰ ਚ ਹੈ ਸੀ ਬਹੁਤ ਹੰਕਾਰ

ਜਾਲਮ ਤਿੰਨ ਸੌ ਉਨਾਸੀ ਨਿਹੱਥੇ ਮਾਰ ਤੇ
ਬੈਠੇ ਜਲਿਆਂ ਵਾਲੇ ਬਾਗ ਦੇ ਵਿੱਚਕਾਰ

ਸੂਰਮੇ ਮਿਟੀ ਚੁੱਕ ਕਸਮ ਖਾ ਲਈ
ਬਦਲਾ ਲਵੂੰ ਨਾਲ ਕਿਹਾ ਵੰਗਾਰ

ਯੋਧਾ ਪੈੜ ਦਬਦਾ ਪਹੁੰਚਿਆ ਲੰਡਨ ਚ
ਹੁਣ ਹੱਥ ਸਿਰ ਤੇ ਰੱਖੇ ਕਰਤਾਰ

ਓਹਨੇ ਲੱਭ ਲਿਆ ਟਿਕਾਣਾ ਵੈਰੀ ਦਾ
ਲਿਆ ਡੱਬ ਵਿੱਚ ਪਿਸਟਲ ਸ਼ਿੰਗਾਰ

ਕਾਕਸਟਨ ਹਾਲ ਚ ਭਾਸ਼ਨ ਸੀ ਕਰ ਰਿਹਾ
ਗੱਲਾਂ ਕਰਦਾ ਸੀ ਬੇਕਾਰ

ਘੋੜਾ ਦੱਬਤਾ ਨਿਕਲੀਆਂ ਛੇ ਗੋਲੀਆਂ
ਨਿਕਲੀਆਂ ਛਾਤੀ ਨੂੰ ਕਰ ਪਾਰ

ਰੱਸਾ ਚੁੰਮ ਲਿਆ ਫਾਸੀਂ ਚੜ ਗਿਆ
ਸ਼ਹੀਦ ਉਧਮ ਸਿੰਘ ਸਰਦਾਰ

ਨਾਮ ਲਿਖਾ ਦਿੱਤਾ ਸ਼ਹੀਦਾਂ ਦੀ ਲਿਸਟ ਚ
ਓ ਕਰ ਗਿਆ ਬਹੁਤ ਵੱਡਾ ਉਪਕਾਰ