ਤੀਆਂ

ਵੇ ਨੱਚਦੀ ਮੈਂ ਡਿੱਗ ਪਈ
ਤੇਰੀ ਯਾਦ ਸੋਹਣਿਆ ਆਈ
ਵੇ ਕਿੰਨਾਂ ਸੋਹਣਾ ਰੰਗ ਬੰਨਿਆਂ
ਵੇ ਬੋਲੀ ਨਾਂ ਤੇਰੇ ਤੇ ਜਦ ਪਾਈ

ਕੱਲਰਾਂ ਦੇ ਵਿਚ ਪਿੜ 
ਤੀਆਂ ਦਾ ਸੀ ਲੱਗਿਆ
ਨੱਚਦੀਆਂ ਸੀ ਕੁੜੀਆਂ 
ਗਿੱਧਾ ਬਹੁਤ ਸੋਹਣਾ ਸੱਜਿਆ
ਵੇ ਵਾ ਵਰੋਲੇ ਵਾਂਗ ਘੁੰਮਦੀ
ਵੇ ਫੜ ਕੁੜੀਆਂ ਨੇਂ ਮਸਾਂ ਉਠਾਈ
ਵੇ ਨੱਚਦੀ ਮੈਂ ਡਿੱਗ ਪਈ
ਤੇਰੀ ਯਾਦ ਸੋਹਣਿਆਂ ਆਈ
ਵੇ ਕਿੰਨਾਂ ਸੋਹਣਾ ਰੰਗ ਬੰਨਿਆ
ਬੋਲੀ ਨਾਂ ਤੇਰੇ ਤੇ ਜਦ ਪਾਈ

ਸੋਹਣੇ ਸੋਹਣੇ ਸੂਟ ਪਾ ਕੇ
ਆਉਣ ਮੁਟਿਆਰਾਂ ਵੇ
ਤੀਆਂ ਵੱਲ ਜਾਣ ਜਦੋ 
ਕੂੰਜਾਂ ਦੀਆਂ ਡਾਰਾਂ ਵੇ
ਗਿੱਧੇ ਵਿੱਚ ਧੂੜ ਪੱਟਤੀ
ਅੱਡੀ ਮਾਰ ਝਾਂਜਰ ਛਣਕਾਈ
ਵੇ ਨੱਚਦੀ ਮੈਂ ਡਿੱਗ ਪਈ
ਤੇਰੀ ਯਾਦ ਸੋਹਣਿਆ ਆਈ
ਵੇ ਕਿੰਨਾਂ ਸੋਹਣਾ ਰੰਗ ਬੰਨਿਆਂ
ਵੇ ਬੋਲੀ ਨਾਂ ਤੇਰੇ ਤੇ ਜਦ ਪਾਈ

ਸਾਉਣ ਦਾ ਮਹੀਨਾਂ ਚੰਨਾਂ
ਆਪਣਾ ਸੱਜਰਾ ਵਿਆਹ ਵੇ
ਪਹਿਲੀਆਂ ਤੀਆਂ ਦੇ ਉਤੇ
ਪੇਕੀ ਗਈ ਮੈਂ ਆ ਵੇ
ਵੇ ਇੱਕ ਅੱਧਾ ਗੇੜਾ ਮਾਰ ਜਾ 
ਸੋਹਣੀ ਸਾਉਣ ਨੇਂ ਝੜੀ ਆ ਲਾਈ
ਵੇ ਨੱਚਦੀ ਮੈਂ ਡਿੱਗ ਪਈ
ਤੇਰੀ ਯਾਦ ਸੋਹਣਿਆ ਆਈ
ਵੇ ਕਿੰਨਾਂ ਸੋਹਣਾ ਰੰਗ ਬੰਨਿਆ
ਬੋਲੀ ਨਾਂ ਤੇਰੇ ਤੇ ਜਦ ਪਾਈ