ਗੀਤ


ਰੋਵਾਂ ਵੇਖ ਕੇ ਮੈਂ ਬਾਂਹੀ ਚੂੜਾ ਲਾਲ ਵੇ
ਤੈਰੇ ਬਾਝੋ ਹੋਇਆ ਮੰਦਾਂ ਮੇਰਾ ਹਾਲ ਵੇ
ਦਿਨ ਹੋਏ ਨੇ ਵਿਆਹ ਨੂੰ ਅਜੇ ਥੋੜੇ
ਵੇ ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ

ਸੱਜਰਾ ਹੁਸਨ ਮੇਰਾ ਡੁੱਲ ਡੁੱਲ ਪੈਦਾਂ ਸੀ
ਜਾਵਾਂ ਗੇ ਦੋਵੇਂ ਮੈਨੂੰ ਕਹਿੰਦਾ ਰਹਿੰਦਾ ਸੀ
ਬਣੇ ਕਾਗਜ ਰਾਹਾਂ ਵਿਚ ਰੋੜੇ
ਹਾਉਕਿਆਂ ਚ ਰਾਤ  ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਹਾਉਕਿਆ ਚ----------

ਕੀਹਦੇ ਲਈ ਦਸ ਕਰਾਂ ਹਾਰ ਤੇ ਸ਼ਿੰਗਾਰ ਵੇ
ਫਿਕਾ ਪੈ ਗਿਆ ਮੇਰਾ ਗੋਰੇ ਰੰਗ ਦਾ ਨਿਖਾਰ ਵੇ
ਲਾਲੀ ਬੁੱਲਾਂ ਦੀ ਚੂਸ ਗਏ ਹਿਟਕੋਰੇ
ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਹੌਉਕਿਆ ---

ਸੱਸ ਕੋਲੇ ਮੰਜੀ ਔਖੀ ਲੰਘਦੀ ਆ ਰਾਤ ਵੇ
ਸੁਪਨੇ ਚ ਆਵੇਂ ਜਦੋ  ਹੋ ਜਾਵੇ ਪਰਭਾਤ ਵੇ
ਹਿਜਰ ਬਣ ਗਏ ਬਿਰਹੋਂ ਦੇ ਨੇਂ ਫੋੜੇ
ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਹਉਕਿਆ ਚ ਰਾਤ ਲੰਘਦੀਂ

ਗੁਰਚਰਨ ਸਿੰਘ ਧੰਜੂ