ਵਿਤਕਰੇ ਦੀ ਤੱਕੜੀ

ਤੱਕੜੀ ਵਿਤਕਰੇ ਦੀ ਹੱਥ ਵਿੱਚ ਫੜਕੇ ਤੇ
ਲੀਡਰ ਝੂਠੇ ਲਾਰਿਆ ਦਾ ਸੌਦਾ ਤੋਲਦੇ ਨੇ
ਸਿਆਸਤ ਖੇਡਦੇ ਅੰਦਰੋਂ ਰਲ ਮਿਲ
ਨਾ ਭੇਦ ਦਿਲਾਂ ਦੇ ਖੋਲਦੇ ਨੇ

ਪੰਜਾਬ ਸੋਨੇ ਦੀ ਚਿੜੀ ਕਹਾਉਣ ਵਾਲਾ
ਨਸ਼ੇ ਰਿਸ਼ਵਤਾ ਵੱਡੀ ਨੇ ਖਾ ਲਿਆ ਏ
ਕੌਣ ਸਾਰ ਲਊ ਫੁੱਲ ਗੁਲਾਬ ਦੀ ਏ
ਜੋਰ ਤਿੰਨਾਂ ਧਿਰਾ ਨੇ ਲਾ ਲਿਆ

ਰਾਜ ਰਾਜੇ ਰਣਜੀਤ ਸਿੰਘ ਦਾ ਸੀ
ਝੰਡਾਂ ਕਾਬਲ ਕੰਧਾਰ ਤੀਕ ਝੁਲਦਾ ਸੀ
ਧਰਮੀ ਰਾਜੇ ਨੇ ਸੱਚ ਦਾ ਨਿਆਂ ਕੀਤਾ 
ਕੋਈ ਮੁੱਲ ਨਾਂ ਪਾ ਸਕਿਆ ਹੀਰਾ ਅਮੁੱਲ ਦਾ ਸੀ

ਵੋਟ ਨੋਟ ਦੀ ਕਰਨ ਸਿਆਸਤ ਸਾਰੇ
ਵਾਰੋ ਵਾਰੀ ਰੰਗ ਵਿਖਾਵਦੇ ਨੇ
ਜੰਤਾਂ ਦੁਖੀ ਹੋ ਜਦੋ ਨਕਾਰ ਦੇਦੀਂ
ਖਾਲੀ ਪੇਟੀਆਂ ਵੋਟਾ ਦੀਆਂ ਲੈਕੇ ਜਾਂਵਦੇ ਨੇ

ਕਾਣੀ ਵੰਡ ਨੇ ਮਾਰਿਆ ਲੀਡਰਾਂ ਨੂੰ
ਕਈ ਪਿੰਡਾਂ ਸ਼ਹਿਰਾਂ ਦੇ ਆਗੂ ਮਾਲਾ ਮਾਲ ਕਰਤੇ
ਅਮੀਰ ਹੋਰ ਉਚਾ ਹੋਵੇ, ਗਰੀਬ ਹੇਠਾਂ ਜਾਵੇ
ਵੱਡੇ ਵੱਡੇ ਝੋਲੀਆਂ ਭਰ ਭਰ ਨਿਹਾਲ ਕਰਤੇ।