ਕਵਿਤਾ

ਦੇਸ਼ ਮੇਰੇ ਦੇ ਬੱਚਿਓ !.
ਗੱਲ ਸਭ ਨੂ ਇਹੋ ਦੱਸਿਓ,
ਜ਼ਰਾ ਸੁਣ ਲਓਂ ਨਾਲ ਧਿਆਲ,
ਜੀਵਨ ਨੂੰ ਜੇ ਸਫ਼ਲ ਬਣਾਉਣਾ,
ਹਾਸਿਲ ਕਰੋ ਗਿਆਨ,
ਜਿੰਦਗੀ ਨੂੰ ਜੇ ਹੈ ਚਮਕਾਉਣਾ,
ਹਾਸਿਲ ਕਰੋ ਗਿਆਨ।


ਅਨਪੜ੍ਹ ਰਹਿ ਕੇ ਕੋਈ ਵੀ ਹੁਣ ਨ੍ਹੇਰਾ ਨਾ ਢੋਵੇ,
ਵਿਚ ਹਨ੍ਹੇਰੇ ਬੈਠ ਕਦੇ ਵੀ ਕੋਈ ਨਾ ਰੋਵੇ,,
ਵਿੱਦਿਆ ਦੇ ਚਾਨਣ ਵਿਚ ਵਧੀਆ ਬਣ ਜਾਵੋ ਇਨਸਾਨ ...


ਸਫਲ ਹੋਣ ਲਈ ਜੀਵਨ ਵਿਚ ਇਕ ਪਰ ਉਪਕਾਰ ਕਰੋ ,
ਮਾਪੇ ਅਤੇ ਕਿਤਾਬਾਂ ਦਾ ਵਧ ਕੇ ਸਤਿਕਾਰ ਕਰੋ,
ਹਰ ਅਧਿਆਪਕ ਨੂੰ ਹਰ ਬੱਚਾ ਪੂਰਾ ਦੇਵੇ ਮਾਣ...


ਖ਼ਾਸ ਤਵੱਜੋ ਵਾਲਾ ਨਾ ਕੋਈ ਪਿੱਛੇ ਰਹਿ ਜਾਵੇ,
ਅਪਾਹਜ ਕਿਸੇ ਨੂੰ ਕੋਈ ਵੀ ਲਾ ਕੇ ਨਾ ਕਹਿ ਜਾਵੇ,
ਲੜਕੀ ਦੀ ਸਿੱਖਿਆ ਵੱਲ ਦੇਣਾ ਪੈਣਾ ਖ਼ਾਸ ਧਿਆਨ ...


ਨੋਬਲ ਪੁਰਸਕਾਰ ਵਿਜੇਤਾ ਜੇ ਬਣਨਾ ਕੋਈ ਲੋਚੇ,
ਜਿੰਦਗੀ ਦੇ ਵਿੱਚ ਵੱਧ ਸਭਨਾਂ ਤੋਂ ਪੜ੍ਹਨਾ ਉਹ ਸੋਚੇ,
ਫਿਰ ਬਣ ਜਾਊ ਦੁਨੀਆਂ ਦਾ ਉਹ ਬੰਦਾ ਇੱਕ ਮਹਾਨ ...


ਸੋਚ ਉਸਾਰੂ ਹੋਵੇ ਤਾਂ ਫਿਰ ਹਿੰਮਤ ਆ ਜਾਂਦੀ ,
ਮਾੜੀ ਸੋਚ ਬੰਦੇ ਦੇ ਪੱਲੇ ਉਲਝਣ ਪਾ ਜਾਂਦੀ ,
ਆਸ਼ਾਵਾਦੀ ਬੰਦੇ ਤੋਂ ਤਾਂ ਖ਼ੁਸ਼ ਹੁੰਦਾ ਭਗਵਾਨ ...


ਦੇਸ ਮੇਰੇ ਦੇ ਹੋਣਹਾਰ ਜੋ ਬੱਚੇ ਹੋਵਣਗੇ ,

ਵਿੱਦਿਆ ਹਾਸਲ ਕਰਕੇ ਸਾਰੇ ਸੱਚੇ ਹੋਵਣਗੇ,
ਨਵੀਆਂ ਖੋਜਾਂ ਕਰਨ "ਲਾਂਬੜਾ" ਪੜ੍ਹ-ਪੜ੍ਹ ਕੇ ਵਿਗਿਆਨ -.