ਵਿਛੋੜੇ ਦਾ ਦਰਦ 

ਤੇਰੀਆਂ ਯਾਦਾਂ ਦੇ ਪਲ, ਚੈਨ ਮੇਰਾ ਖੋਹਦੇ ਨੇ
ਸਾਰੀ ਸਾਰੀ ਰਾਤ ਹੰਝੂ, ਮੁੱਖ ਮੇਰਾ ਧੋਂਦੇ ਨੇ
ਪਾ ਗਿੳਂ ਵਿਛੋੜੇ ਰੁੱਤ, ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ, ਸੱਜਰਾ ਪਿਆਰ ਵੇ

ਪਿਆਰ ਚ ਗੜੁੱਚ ਹੋਈ, ਤੁਰੀ ਫਿਰਾਂ ਕੱਲੀ ਵੇ
ਹਿਜ਼ਰ ਤੇਰੇ ਦੀ ਮਾਰੀ, ਹੋਈ ਫਿਰਾਂ ਝੱਲੀ ਵੇ
ਕਿਥੋ ਦੱਸ ਲੱਭਾਂ, ਰੂਹ ਦਾ ਹਾਣੀ ਯਾਰ ਵੇ
ਪਾ ਗਿੳਂ ਵਿਛੋੜੇ, ਰੁੱਤ ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ, ਸੱਜ਼ਰਾ ਪਿਆਰ ਵੇ

ਕੁੰਡਲਾਂ ਮਾਰੇ ਵਾਲ ਮੈਨੂੰ, ਨਾਗ ਬਣ ਡੰਗਦੇ
ਖੁਸ਼ੀਆਂ ਦੇ ਦਿਨ ਹੁਣ, ਹੌਕਿਆਂ ਚ ਲੰਘਦੇ
ਦਿਲ ਵਾਲੇ ਵੇਹੜੇ ਚ, ਖਿੜੀ ਸੀ ਗੁਲਜ਼ਾਰ ਵੇ
ਪਾ ਗਿੳਂ ਵਿਛੋੜੇ ਰੁੱਤ, ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ, ਸੱਜ਼ਰਾ ਪਿਆਰ ਵੇ

ਸੁਪਨੇ ਚ ਕੱਲ ਟੁੱਟੇ, ਵੰਗਾਂ ਦੇ ਨੇ ਜੁੱਟ ਵੇ
ਸੀਨੇ ਨਾਲ ਲਾਇਆ ਜਦੋਂ, ਮੈਨੂੰ ਸੀ ਤੂੰ ਘੁੱਟ ਵੇ
ਗੋਰੀਆਂ ਬਾਹਾਂ ਦਾ ੳਦੋ, ਬਣਿਆ ਸੀ ਸ਼ਿੰਗਾਰ ਵੇ
ਪਾ ਗਿੳਂ ਵਿਛੋੜੇ ਰੁੱਤ, ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ, ਸੱਜ਼ਰਾ ਪਿਆਰ ਵੇ


ਗੁਰਚਰਨ ਸਿੰਘ ਧੰਜ਼ੂ