ਸਿਮਰਨ


ਗੁਰਬਾਣੀ ਦਾ ਸਿਮਰਨ ਕਰ ਬੰਦੇਂ
ੳਹਦੇ ਗੁਣਾ ਨੂੰ ਅੰਦਰ ਵਸਾ ਲਏ
ਛੱਡ ਨਫਰਤ ਈਰਖਾ ਨੂੰ
ਅਮਿਰਤ ਵੇਲੇ ਨਾਮ ਧਿਆ ਲਏ

ਪਰਮਾਤਮਾ‌‌ ਸ਼ਬਦ ਸਰੂਪ ਕਣ ਕਣ
ਵਿੱਚ ਸਮਾਇਆ ਹੋਇਆ ਹੈ
ਜਿਸ ਤੇ ਉਸ ਦੀ ਕਿ੍ਪਾ ਹੋਵੇ
ਉਸੇ ਪ੍ਮਾਤਮਾ ਨੂੰ ਪਾਇਆ ਹੋਇਆ ਹੈ

ਪ੍ਮਾਤਮਾ ਨੂੰ ਪਾਉਣ ਦੇ ਲਈ
ਕਾਬਲ ਆਪਣੇ ਆਪ ਨੂੰ ਬਣਾਉਣਾ ਪੈਦਾ ਹੈ
ਮਨ ਚੋ ਕਾਮ ਕਰੋਧ ਲੋਬ ਮੋਹ ਹੰਕਾਰ ਨੂੰ ਕੱਢਕੇ
ੳਥੇ ਖਿੰਮਾ ਸਤੋਖ ਧੀਰਜ ਸ਼ਹਿਨਸੀ਼ਲਤਾ 
ਵਰਗੇ ਗੁਣਾ ਨੂੰ ਟਿਕਾਉਣਾ ਪੈਦਾ ਹੈ

ਗੁਰਬਾਣੀ ਦਾ ਜਿੰਦਗੀ ਚ ਆਉਣਾ ਧੁਰ ਕਰਮ
ਤੇ ਹਿਰਦੇ ਚ ਵੱਸ ਜਾਣਾ ਉਸ ਦੀ ਰਹਿਮਤ ਹੈ
ਗੁਰਬਾਣੀ ਜਪਦਿਆ ਦਸਮ ਦੁਵਾਰ ਖੁਲੇ
ਹੋਵੇ ਪਰਮਾਤਮਾ ਜੇ ਜੀਵ ਤੇ ਪੂਰਾ ਸਹਿਮਤ ਹੈ

ਸਾਰਿਆ ਤੋ ਵੱਖਰੀ ਰੱਬੀ ਰੂਹ ਦਿਸੇ
ਜਿਸ ਨੇ ਪ੍ਮਾਤਮਾ ਨੂੰ ਪਾ ਲਿਆ ਏ
ਨੂਰੀ ਲਿਸ਼ਕਾਰੇ ਪੈਣ ਓਹਦੇ ਚੇਹਰੇ ਉਤੋ
ਜਿਸ ਨੇ ਪ੍ਮਾਤਮਾ ਨੂੰ ਹਿਰਦੇ ਚ ਵਸਾ ਲਿਆ ਏ


ਗੁਰਚਰਨ ਸਿੰਘ ਧੰਜੂ਼
ਪਟਿਆਲਾ