ਮਿਹਨਤ

ਪਿਆਰੇ ਬੱਚਿਓ ਮਿਹਨਤ ਕਰੋ।
ਮਿਹਨਤ ਤੋਂ ਨਾ ਤੁਸੀਂ ਡਰੋ।
ਜਿਨ੍ਹਾਂ ਬੱਚਿਆਂ ਮਿਹਨਤ ਕਰੀ।
ਪ੍ਰਾਪਤੀਆਂ ਨਾਲ ਝੋਲੀ ਭਰੀ।
ਮਿਹਨਤ ਦੇ ਨਾਲ ਹੋਵੇ ਪਾਸ,
ਨਕਲ ਦੇ ਉੱਤੇ ਰੱਖੋ ਨਾ ਆਸ।
ਮਿਹਨਤ ਵਾਲੇ ਦੀ ਬੱਲੇ-ਬੱਲੇ,
ਵਿਹਲੜ ਜਾਵਣ ਥੱਲੇ-ਥੱਲੇ।
ਮਿਹਨਤ ਵਾਲਾ ਲੱਗੇ ਪਿਆਰਾ,
ਸਿਫ਼ਤਾਂ ਕਰੇ ਜੱਗ ਵੀ ਸਾਰਾ।
ਮਿਹਨਤ ਦਾ ਹੀ ਪਾਓ ਗਹਿਣਾ,
ਸਾਥੀਆਂ ਤੋਂ ਜੇ ਅੱਗੇ ਰਹਿਣਾ।
ਮਹਾਨ ਲੋਕਾਂ ਨੇ ਅੱਖੀਂ ਡਿੱਠਾ,
ਮਿਹਨਤ ਦਾ ਫਲ ਹੁੰਦਾ ਮਿੱਠਾ।
‘ਤਲਵੰਡੀ’ ਸਰ ਦੀ ਮੰਨੋ ਗੱਲ,
ਵੱਡੀ ਪ੍ਰਾਪਤੀ ਦਾ ਏਹੀ ਹੱਲ।