ਅਭਿਆਸ

ਕੁਝ ਪਾਉਣ, ਜਾਨਣ ਤੇ ਬਣਨ ਲਈ ਕਰਨਾ ਅਭਿਆਸ ਜ਼ਰੂਰੀ ਏ।
ਅਭਿਆਸ ਕਰਨ ਬਿਨ ਰਹਿ ਜਾਂਦੀ ਹਰ ਦਿਲ ਦੀ ਪਿਆਸ ਅਧੁਰੀ ਏ।
ਕੀ ਹੋਰ ਅੱਗੇ ਤੇ ਕੀ ਕਿੱਦਾਂ ਇਹ ਸਭ ਕੁਝ ਨੂੰ ਸਮਝਣ ਦੇ ਲਈ,
ਲਗਨ. ਮਿਹਨਤ ਤੇ ਸਿਰਤ ਕਰ, ਜੀਵਨ ਦੀ ਤਰਾਸ ਜ਼ਰੂਰੀ ਏ ।
ਗਿਆਨ, ਧਿਆਨ, ਰਸ ਜੰਗ ਦੇ ਉੱਤੇ ਮਾਣ ਸਕੇ ਨੰ ਉਹ ਕਰਮੀ,
ਜਿਨ੍ਹਾਂ ਬਣਾ ਲਈ ਦਿਲ ਅੰਦਰ ਕਿਰਨ ਜਗਿਆਸ ਜਰੂਰੀ ਏ।
ਰਾਜ ਭਾਗ ਦੇ ਇੱਛਾਧਾਰੀ ਜਦ ਵੀ ਆਉਂਦੇ ਰਹੇ ਦੁਨੀਆਂ ਤੇ
ਆਪਣੀ ਤਰਫੋਂ ਧਿਰ ਦੂਜੀ ਨੂੰ ਕਰਦੇ ਰਹੇ ਨਿਰਾਸ਼ ਜ਼ਰੂਰੀ ਏ ।
ਰੋਜੀ, ਰੋਟੀ ਦੇ ਲਈ ਜੋ ਅੱਜ ਤਰਲੋਂ ਮੱਛੀ ਹੋ ਰਹੀ ਪੀੜ੍ਹੀ,
ਸੱਤ ਸਮੁੰਦਰੋਂ  ਪਾਰ ਉਨ੍ਹਾ ਲਈ ਕਰਨਾ ਪਰਵਾਸ ਮਜਬੂਰੀ ਏ।
ਸੁਰਤ ਨੂੰ ਚੰਗੇ ਪਾਸੇ ਲਾਉਣਾ ਕਦੇ ਨਾ ਆਪਣਾ ਮਨ ਭਟਕਾਉਣਾ,

ਜੀਵਨ ਵਿਚ ਜੇ ਚੰਗਾ ਪਾਉਣਾ ਲੋੜੀਂਦੀ ਸਾਕਤ ਤੋਂ ਖ਼ਾਸ ਦੂਰੀ ਏ।
ਨਿਰਾਸ਼ਾ ਦੇ ਆਲਮ ਵਿਚ ਸੱਜਣਾ, ਘੋਰ ਹਨੇਰਾ ਹੀ ਰਹਿੰਦਾ ਏ,
"ਲਾਂਬੜਾ" ਜਗਦੀ ਜੋਤ ਜੀਵਨ ਲਈ, ਬੜੀ ਹੀ ਆਸ ਜ਼ਰੂਰੀ ਏ।