ਗੀਤਾਂ ਦਾ ਵਿਗੜਿਆ ਅਕਸ

ਮੇਰਾ ਰੰਗਲਾ ਪੰਜਾਬ
ਖਿੜਿਆ ਫੁੱਲ ਵਾ ਗੁਲਾਬ
ਅਸੀਂ ਏਦਾਂ ਦੇ ਨਹੀਂ ਹੈਗੇ
ਜਿਵੇਂ ਵਿਖਾਉਂਦੇ ਗੀਤਾਂ ’ਚ ਜਨਾਬ
ਤੁਹਾਨੂੰ ਵੇਖ ਕੇ ਨੇ ਬੱਚੇ
ਸਾਡੇ ਓਹੀਓ ਸਿੱਖਦੇ
ਜਿਵੇਂ ਲੰਡੀ ਜੀਪ ਉਤੇ ਬਹਿ ਕੇ
ਗੰਨ ਹਵਾ ’ਚ ਲਹਿਰਾਉਂਦੇ ਦਿਸਦੇ

ਸਾਡਾ ਸੋਹਣਾ ਗੀਤ ਤੇ ਸੰਗੀਤ
ਸਾਰੇ ਸੁਣਦੇ ਨਾਲ ਸੀ ਪਿਆਰ
ਸਾਡੇ ਪੁਰਾਣੇ ਗਾਇਕਾਂ ਦਾ ਹੋਵੇ
ਅੱਜ ਤੱਕ ਵੀ ਸਤਿਕਾਰ
ਤੁਹਾਡੇ ਆਲੇ ਦੁਆਲੇ ਬਹੁਤੇ
ਬੌਸਰ ਨੇ ਦਿਸਦੇ
ਤੁਹਾਨੂੰ ਵੇਖਕੇ ਨੇ ਬੱਚੇ
ਸਾਡੇ ਓਹੀਓ ਸਿੱਖਦੇ

ਸਾਡੀ ਮਾਂ ਬੋਲੀ ਵਾ ਪੰਜਾਬੀ
ਵਿੱਚ ਅੰਗਰੇਜ਼ੀ ਨੂੰ ਵਾ ਵਾੜ ਤਾਂ
ਸਾਡਾ ਗਿੱਧਾ ਭੰਗੜਾ ਪੰਜਾਬੀ
ਤੁਸੀਂ ਡਿਸਕੋ ਨੂੰ ਅੰਬਰੀਂ ਵਾ ਚਾੜ ਤਾਂ
ਸਾਡੇ ਬਹੁਤੇ ਸਾਰੇ ਨੌਜਵਾਨ
ਸ਼ਬਦ ਅੰਗਰੇਜ਼ੀ ਦੇ ਲਿਖਦੇ
ਤਹਾਨੂੰ ਵੇਖ ਕੇ ਨੇ ਬੱਚੇ
ਸਾਡੇ ਓਹੀਓ ਸਿਖ ਦੇ

ਸਾਡਾ ਪੰਜਾਬੀ ਪਹਿਰਾਵਾ
ਜਿਸਦੀ ਵੱਖਰੀ ਪਛਾਣ
ਸਾਡੀ ਛਮਲੇ ਵਾਲੀ ਪੱਗ
ਸਾਰਾ ਜਾਣਦਾ ਜਹਾਨ
ਮਾਣਕ ਗਾਉਂਦਾ ਸੀ ਗਾ ਗੀਤ
ਨਾਲ ਜ਼ੋਰ ਹਿੱਕ ਦੇ
ਤੁਹਾਨੂੰ ਵੇਖਕੇ ਨੇ ਬੱਚੇ
ਸਾਡੇ ਓਹੀਓ ਸਿੱਖਦੇ
ਜਿਵੇਂ ਲੰਡੀ ਜੀਪ ਉਤੇ ਗੰਨ
ਹਵਾ ’ਚ ਲਹਿਰਾਉਂਦੇ ਦਿਸਦੇ