ਤਬਾਹੀ ਝੱਲਣ ਦਾ ਹੌਸਲਾਂ

ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇਗਾ
ਪਾਣੀ ਦੀ ਤਬਾਹੀ ਵਾਲਾ ਡੂੰਘਾਂ ਜਖ਼ਮ
ਛੇਤੀ ਹੀ ਭਰ ਦੇਵੇਗਾ

ਹੜ ਪੀੜ ਨੂੰ ਝੱਲਣ ਵਾਲਾ ਹੌਸਲਾਂ
ਹੈ ਵਿੱਚ ਪੰਜਾਬੀਆਂ ਦੇ
ਦੁੱਖ ਵੰਡਾਉਣ ਸੇਵਾ ਕਰਨ ਦੀ ਵੀ
ਹੈ ਵਿੱਚ ਖਿੱਚ ਪੰਜਾਬੀਆਂ ਦੇ
ਪਰਮਾਤਮਾਂ ਛੇਤੀ ਹੀ ਆਪਣੀ
ਕਿਰਪਾ ਦਾ ਵਰ ਦੇਵੇਗਾ
ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇਗਾ
ਪਾਣੀ ਦੀ ਤਬਾਹੀ ਵਾਲਾ ਡੂੰਘਾਂ ਜਖ਼ਮ
ਛੇਤੀ ਹੀ ਭਰ ਦੇਵੇਗਾ

ਪਿਛਲੇ ਏਰੀਏ ਜੇ ਖਾਲੀ ਹੋ ਗਏ ਨੇ
ਜਲਦੀ ਮੂਣਕ ਜਾਖਲ ਦਾ ਵੀ ਹੋਵੇਗਾ
ਇਹ ਜੋ ਪਾਣੀ ਦੀ ਮਾਰ ਵਾਲਾ ਧੱਬਾ
ਇਹ ਜਲਦੀ ਵਾਹਿਗੁਰੂ ਹੀ ਧੋਵੇਗਾ
ਇਸ ਆਫਤ ਨਾਲ ਨਜਿੱਠਣ ਦੀ
ਜਲਦੀ ਹੀ ਸਰ ਦੇਵੇਗਾ
ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇਗਾ
ਪਾਣੀ ਦੀ ਤਬਾਹੀ ਦਾ ਡੂੰਘਾਂ ਜਖ਼ਮ
ਛੇਤੀ ਹੀ ਭਰ ਦੇਵੇਗਾ

ਸਿਰੜੀ ਹੌਸਲੇਂ ਦੁੱਖ ਤਕਲੀਫਾ ਝੱਲਣ
ਹਿਸੇ ਸਾਡੇ ਆਈਆਂ ਨੇ
ਪਾਣੀ ਦੀ ਤਬਾਹੀ ਵਾਲੀਆਂ ਘੜੀਆਂ
ਸਹਿ ਕੇ ਗਲੇ ਨਾਲ ਲਾਈਆਂ ਨੇ
ਸਾਡੇ ਹੌਸਲੇਂ ਤੇ ਸੇਵਾ ਭਾਵਨਾਂ ਦੇਖ
ਪਾਣੀ ਮੰਜਰ ਤਬਾਹੀ ਨੂੰ ਵਾਹਿਗੁਰੂ
ਮੇਰਾ ਜਲਦੀ ਹੀ ਹਰ ਦੇਵੇਗਾ
ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇਗਾ
ਪਾਣੀ ਦੀ ਤਬਾਹੀ ਦਾ ਡੂੰਘਾਂ ਜਖ਼ਮ
ਛੇਤੀ ਹੀ ਭਰ ਦੇਵੇਗਾ