ਹਰਿਆਲਾ ਰਵਾ ਡੋਸਾ

ਡੋਸਾ ਬਣਾਉਂਣ ਲਈ ਸਮੱਗਰੀ
ਸਮੱਗਰੀ: ਦੋ ਕਟੋਰੀ ਸੂਜੀ,ਦੋ ਵੱਡੇ ਚਮਚ ਮੈਦਾ,ਦੋ ਛੋਟੇ ਚਮਚ ਵੇਸਣ,4 ਪਿਆਜ਼ ਬਰੀਕ ਕੱਟੇ,4 ਕੱਟੀਆਂ ਹਰੀਆਂ ਮਿਰਚਾਂ,ਇੱਕ ਕਟੋਰੀ ਬਰੀਕ ਕੱਟੀ ਹੋਈ ਪਾਲਕ, ਲਾਲ ਮਿਰਚ ਅਤੇ ਨਮਕ ਸਵਾਦ ਅਨੁਸਾਰ। ਚੱਟਣੀ ਦੀ ਸਮੱਗਰੀ :ਇੱਕ ਤਾਜ਼ਾ ਨਾਰੀਅਲ,4 ਵੱਡੇ ਚਮਚ ਦਹੀਂ, 8 ਹਰੀਆਂ ਮਿਰਚਾਂ, ਨਮਕ ਸੁਆਦ ਅਨੁਸਾਰ।


ਡੋਸਾ ਬਣਾਉਂਣ ਦੀ ਵਿੱਧੀ: ਸੂਜੀ,ਮੈਦਾ,ਵੇਸਣ,ਨਮਕ ਅਤੇ ਲਾਲ ਮਿਰਚ ਦੇ ਪਾਣੀ ਨਾਲ ਗਾੜ੍ਹਾ ਘੋਲ ਬਣਾਓ, ਉਸ ਦੇ ਬਾਅਦ 40 ਮਿੰਟ ਢੱਕ ਕੇ ਰੱਖ ਦਿਓ।ਇਸ ਵਿੱਚ ਕੱਟੀਆਂ ਸਬਜ਼ੀਆਂ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।ਇੱਕ ਨਾਨਸਟਿਕ ਤਵੇ ’ਤੇ ਦੋ ਵੱਡੇ ਚਮਚ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਫੈਲਾਅ ਦਿਓ, ਥੋੜਾ ਤੇਲ ਪਾ ਕੇ, ਦੋਵੇਂ ਪਾਸੇ ਸੇਕ ਦੇ ਕੇ ਨਾਰੀਅਲ ਦੀ ਚਟਣੀ ਦੇ ਨਾਲ ਪੇਸ਼ ਕਰੋ। ਨਾਰੀਅਲ ਦੀ ਚੱਟਣੀ ਬਣਾਉਂਣ ਦੀ ਵਿੱਧੀ: ਨਾਰੀਅਲ ਨੂੰ ਕੱਦੂਕਸ਼ ਕਰੋ।ਹੁਣ ਹਰੀਆਂ ਮਿਰਚਾਂ ਦੇ ਨਾਲ ਬਰੀਕ ਪੀਸ ਲਓ।ਇਸ ਤੋਂ ਬਾਅਦ ਦਹੀਂ ਅਤੇ ਨਮਕ ਮਿਲਾ ਦਿਓ।