ਕੁਰਕੁਰੇ ਸੈਂਡਵਿਚ

 

ਕੁਰਕੁਰੇਟ ਸੈਂਡਵਿੱਚ ਬਣਾਉਂਣ ਲਈ ਸਮੱਗਰੀ :- 
4 ਬ੍ਰੈੱਡ ਸਲਾਈਸ (ਦੋ ਸੈਂਡਵਿੱਚ)
1 ਟਮਾਟਰ ਅਤੇ 1 ਪਿਆਜ਼ ਪਤਲੇ ਕੱਟੇ ਹੋਏ
1 ਖੀਰਾ ਗੋਲ ਆਕਾਰ ਵਿੱਚ ਕੱਟਿਆ ਹੋਇਆ 
ਟਮੈਟੋ ਸਾਸ ,ਪੁਦੀੇਨੇ ਦੀ ਚੱਟਣੀ , ਚੀਜ਼ ਜ਼ਾਂ ਮੱਖਣ


ਬਣਾਉਂਣ ਦਾ ਢੰਗ : ਬ੍ਰੈੱਡ ਸਲਾਈਸ ਨੂੰ ਟੋਸਟਰ ਵਿੱਚ ਕ੍ਰਿਸਪ ਕਰ ਲਓ।ਹੁਣ 2ਬ੍ਰੈੱਡ ਸਲਾਈਸ ਨੂੰ ਤਿਕੋਣ ਆਕਾਰ ਵਿੱਚ ਕੱਟ ਲਓ।ਹੁਣ ਇੱਕ ਸਲਾਈਸ’ਤੇ ਟੋਮੈਟੋ ਸਾਸ ਅਤੇ ਇੱਕ ਸਲਾਈਸ’ਤੇ ਚੀਜ਼ ਜ਼ਾਂ ਮੱਖਣ ਲਗਾਓ।ਹੁਣ ਸਭ ਤੋਂ ਪਹਿਲਾ ਮੱਖਣ ਲੱਗਿਆ ਸਲਾਈਸ ਲਓ ਅਤੇ ਇਸ’ਤੇ ਟਮਾਟਰ ਦੇ ਸਲਾਈਸ ਰੱਖੋ।ਫਿਰ ਇਹਨਾਂ ਦੇ ਉੱਪਰ ਪੁਦੀੇਨੇ ਦੀ ਚੱਟਣੀ ਲੱਗਿਆ ਸਲਾਈਸ ਰੱਖੋ ਅਤੇ ਪਿਆਜ਼ ਦੇ ਟੁਕੜੇ ਰੱਖੋ।ਫਿਰ ਇਹਨਾਂ ਦੇ ਉੱਪਰ ਟਮੈਟੋ ਸਾਸ ਲੱਗਿਆ ਸਲਾਈਸ ਰੱਖੋ ਅਤੇ ਖਰਿੇ ਦੇ ਟੁਕੜੇ ਰੱਖੋ।ਆਖਰ ਵਿੱਚ ਮੱਖਣ ਲੱਗਿਆ ਸਲਾਈਸ ਰੱਖ ਦਿਓ।ਸੈਂਡਵਿੱਚ ਟੁੱਟਣ ਨਾ,ਇਸ ਲਈ ਹਲਕੇ ਹੱਥਾਂ ਨਾਲ ਦਬਾਓ ਅਤੇ ਸੈਂਡਵਿੱਚ ਪੇਪਰ ਨਾਲ ਲਪੇਟੋ। ਕੁਰਕੁਰੇਟ ਸੈਂਡਵਿੱਚ ਤਿਆਰ ਹਨ।