ਸਿੱਖ ਕੌਮ ਦੀਆਂ ਰਵਾਇਤੀ ਖੇਡਾਂ ਦੀ ਚੜ੍ਹਦੀਕਲਾ ਦਾ ਪ੍ਰਤੀਕ ਟੌਹੜਾ ਕਬੱਡੀ ਕੱਪ

ਪੰਜਾਬ ਦੀ ਰਵਾਇਤੀ ਖੇਡ ਸਰਕਲ ਸਟਾਈਲ (ਦਾਇਰੇ ਵਾਲੀ) ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਕਬੱਡੀ ਦਾ ਮੈਚ ਹੋਵੇ ਪੰਜਾਬੀ ਵਹੀਰਾਂ ਘੱਤ ਤੁਰਦੇ ਹਨ। ਨੋਜਵਾਨ ਪੀੜੀ ਨੂੰ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਮਜਬੂਤ ਕਰਨ ਲਈ ਖੇਡ ਮੇਲੇ ਕਰਵਾਉਣੇ ਜਰੂਰੀ ਹਨ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਪਿੰਡ ਟੌਹੜਾ ਵਿੱਖੇ ਹਰ ਸਾਲ ਸਿੱਖੀ ਰਵਾਇਤਾਂ ਮੁਤਾਬਿਕ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀ ਯਾਦ ਵਿੱਚ ਵੱਡਾ ਕਬੱਡੀ ਕੱਪ ਕਰਵਾਇਆ ਜਾਂਦਾ ਹੈ। ਇਸ ਸਾਲ ਵੀ 13 ਵਾਂ ਦੋ ਰੋਜਾ ਖੇਡ ਉਤਸ਼ਕ 29,30 ਜਨਵਰੀ ਨੂੰ ਬੜੀ ਧੁਮ ਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਜਿੱਥੇ ਸਪੈਸ਼ਲ ਬੱਚਿਆਂ ਦੀਆਂ ਖੇਡਾਂ ਕਰਵਾਈਆ ਗਈਆਂ ਉੱਥੇ ਸਰਕਲ ਸਟਾਈਲ ਕਬੱਡੀ ਦੇ ਮੈਚ ਵੀ ਉੱਚ ਪੱਧਰ ਤੇ ਦੇਖਣ ਨੂੰ ਮਿਲੇ। ਲੱਖਾਂ ਰੂਪਏ ਦੇ ਇਨਾਮਾਂ ਨੂੰ ਜਿੱਤਣ ਲਈ ਖਿਡਾਰੀ ਪੰਜਾਬ ਹਰਿਆਣਾ ਤੋਂ ਪੁੱਜੇ।
ਸਿੱਖ ਪੰਥ ਦੀ ਸਿਰਮੋਰ ਸਖਸੀਅਤ ਕਈ ਦਹਾਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਯਾਦ ਵਿੱਚ 13 ਵਾਂ ਦੋ ਰੋਜਾ ਖੇਡ ਸਮਾਗਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਚੈਰੀਟੇਬਲ ਟਰੱਸਟ ਵਲੋਂ ਜਥੇਦਾਰ ਸਤਵਿੰਦਰ ਸਿੰਘ ਟੋਹੜਾ ਦੀ ਅਗਵਾਈ ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਾਇਆ ਗਿਆ।
ਗਰਾਊਂਡ ਦੇ ਦੁਆਲੇ ਕੇਸਰੀ ਝੰਡਿਆ ਦੇ ਨਾਲ ਨਾਲ ਵੱਡੇ ਵੱਡੇ ਬੈਨਰ ਟੂਰਨਾਮੈਂਟ ਨੂੰ ਹੋਰ ਰੰਗਤ ਦੇ ਰਹੇ ਹਨ।
29 ਜਨਵਰੀ ਨੂੰ ਸਪੈਸ਼ਲ ਬੱਚਿਆਂ ਦੀਆਂ ਖੇਡਾਂ ਕਰਵਾਈਆ ਗਈਆਂ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਪੈਸ਼ਲ ਬੱਚਿਆਂ ਨੇ ਭਾਗ ਲਿਆ। ਟੋਹੜਾ ਕੱਪ ਦੇ ਪ੍ਰਬੰਧਕਾਂ ਨੇ ਰੱਬੀ ਰੂਪ ਸਪੈਸ਼ਲ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਮਾਣ ਸਤਿਕਾਰ ਪਿਆਰ ਦਿੱਤਾ। ਸ੍ਰ ਅਵਤਾਰ ਸਿੰਘ ਟਿਵਾਣਾ ਲੁਧਿਆਣਾ ਨੇ ਚਾਰ ਸੋ ਵੱਧ ਟਰੈਕ ਸੂਟ ਮੁਫਤ ਸਪੈਸ਼ਲ ਬੱਚਿਆਂ ਨੂੰ ਦਿੱਤੇ।
30 ਜਨਵਰੀ ਨੂੰ ਤੇਜ ਸੀਤ ਹਵਾ ਵਗ ਰਹੀ ਸੀ ਬੱਦਲਵਾਈ ਵਾਲਾ ਮੌਸਮ ਸੀ ਜਦੋਂ ਕਬੱਡੀ ਕੱਪ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਗਿਆਨੀ ਪ੍ਰਨਾਮ ਸਿੰਘ ਜੀ ਹੈਂਡ ਗ੍ਰੰਥੀ ਸ੍ਰੀ ਦੁੱਖ ਨਿਵਾਰਣ ਸਾਹਿਬ ਨੇ ਕੀਤਾ। ਪਹਿਲਾ ਮੈਚ 55 ਕਿਲੋਗ੍ਰਾਮ ਵਿੱਚ ਨਾਭਾ ਅਤੇ ਮਾਂਗੋਵਾਲ ਦਰਮਿਆਨ ਹੋਇਆ। ਕਬੱਡੀ ਓਪਨ ਅਤੇ 55 ਕਿਲੋਗ੍ਰਾਮ ਦੀਆਂ ਨਾਮੀ ਟੀਮਾਂ ਨੇ ਭਾਗ ਲਿਆ। 55 ਕਿਲੋਗ੍ਰਾਮ ਵਿੱਚ ਹਰ ਮੈਚ ਤੋ ਬੈਸਟ ਰੈਡਰ ਜਾਫ਼ੀ ਨੂੰ ਦੇਸੀ ਘਿਓ ਅਤੇ ਟੀ ਸਰਟਾਂ ਦਿੱਤੀਆਂ ਗਈਆਂ। ਦੁਪਹਿਰ ਸਮੇਂ ਸ਼ੁਰੂ ਹੋਏ ਕਬੱਡੀ ਓਪਨ ਮੁਕਾਬਲਿਆ ਵਿੱਚ ਪਹਿਲਾ ਮੈਚ ਕਲਸੀਆਂ ਦੀ ਟੀਮ ਨੇ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਸੰਸਾਰ ਪ੍ਰਸਿੱਧ ਖਿਡਾਰੀ ਦੁੱਲਾ ਬੱਗਾ ਪਿੰਡ, ਯਾਦਾ ਸੂਰਖਪੁਰ, ਜੋਤਾ ਮਹਿਮਦਵਾਲ, ਪਿੰਦੂ ਸੀਚੋਵਾਲ, ਪਿਦੂ ਦੁਤਾਲ, ਰਾਜੂ ਸਨੇਰ, ਲੱਖਾ ਢੰਡੋਲੀ, ਬੱਬੂ ਝਨੇੜੀ,ਜੱਟ ਗੜੀ ਤਰਖਾਣਾ, ਗੋਪੀ, ਹਨੀ ਪੰਡਤ, ਚਰਨੀ ਰਾਏਧਰਾਣਾ, ਲੱਡੂ ਦੁਗਾਲ, ਕਾਲਾ ਹਰੀਗੜ੍ਹ, ਨਿੰਦਰ ਡਾਹੋਲਾ, ਨਿੱਕਾ ਦਿਓਗੜ੍ਹ ਕਾਕਾ ਦੋਧਨਾ, ਰਾਜੂ ਭਾਉ, ਜੱਗਾ ਘਣੀਵਾਲ, ਜੌਲੀ ਭੜੌ ਨੇ ਜੋਹਰ ਦਿਖਾਏ। ਕਬੱਡੀ ਓਪਨ ਲਈ ਸਵ. ਜਗਜੀਤ ਸਿੰਘ ਧੂਰੀ ਦੀ ਯਾਦ ਵਿੱਚ ਇੱਕ ਲੱਖ ਰੁਪਏ ਪਹਿਲਾ ਇਨਾਮ ਸੁਰਖਪੁਰ ਨੇ ਜਿੱਤਿਆ, ਜਦਕਿ ਦੂਜਾ ਇਨਾਮ, ਸਵ ਜਰਨੈਲ ਸਿੰਘ ਦੀ ਯਾਦ ਵਿੱਚ 75000/ ਰੁਪਏ ਘਾਂਗਾ ਨੇ ਜਿੱਤੇ। ਬੈਸਟ ਰੈਡਰ ਮਨ ਸਿੰਘ ਦੁੱਲਟ, ਜਾਫੀ ਯਾਦਾ ਸੁਰਖਪੁਰ ਰਹੇ। ਦੋਵਾਂ ਨੂੰ ਨਕਦ ਰਾਸ਼ੀ ਨਾਲ ਨਿਵਾਜਿਆ ਗਿਆ। ਐਕਥਸ਼ਨ ਵਾਲੇ ਬੱਚਿਆਂ ਦਾ ਵੀ ਮੈਚ ਡਡਵਿੰਡੀ ਅਤੇ ਚੰਡਿਆਲਾ ਦਰਮਿਆਂਨ ਖੇਡਿਆ ਗਿਆ। ਦੁੱਲਾ ਬੱਗਾਪਿੰਡ ਦੀਆਂ ਰੇਡਾਂ ਤੇ ਯਾਦਾ ਸੁਰਖਪੁਰ ਦੇ ਜੱਫਿਆਂ ਨੇ ਟੂਰਨਾਮੈਂਟ ਨੂੰ ਯਾਦਗਾਰ ਬਣਾ ਦਿੱਤਾ।
ਕਬੱਡੀ ਨੂੰ ਦਿਲੀ ਮੁਹੱਬਤ ਕਰਨ ਵਾਲੇ ਸ੍ਰ ਕੁਲਦੀਪ ਸਿੰਘ ਗੁਰਮੁਖ ਪ੍ਰਧਾਨ ਬਾਬਾ ਤੀਰਥਪੁਰੀ ਘਨੂੰੜਕੀ ਅਤੇ ਬੱਥਲੀ ਨਾਭਾ ਨੇ ਮੈਦਾਨ ਦਾ ਪੂਰਾ ਪ੍ਰਬੰਧ ਸੰਭਾਲਿਆ ਹੋਇਆ ਸੀ। ਉਹਨਾਂ ਨਾਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਗਦੀਪ ਕਾਕਾ ਘਣੀਵਾਲ ਰਾਜਾ ਭਾਦਸੋਂ ਸੋਨੀ ਘਣੀਵਾਲ, ਕੋਚ ਸ਼ੇਰਾ ਗਿੱਲ ਸ਼ੋਸਲ ਮੀਡੀਆ ਸੰਚਾਲਕ ਹਨੀ ਚਹਿਲ ਦਾ ਪੂਰਾ ਯੋਗਦਾਨ ਸੀ।
ਟੂਰਨਾਮੈਂਟ ਦੌਰਾਨ ਕੋਚ ਸ਼ੇਰਾ ਗਿੱਲ ਦਾ ਯੂ ਕੇ ਵਾਸੀ ਰਮਨ ਲੰਗ ਤੇ ਸਾਥੀਆਂ ਵਲੋਂ ਐਲ ਈ ਡੀ ਨਾਲ ਸਨਮਾਨ ਕੀਤਾ। ਕਬੱਡੀ ਖਿਡਾਰੀ ਪ੍ਰਦੀਪ ਤੂਫਾਨ ਅਤੇ ਕੁਮੈਂਟੇਟਰ ਅਮਰੀਕ ਘੁਮਾਣ ਦਾ ਵੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਫਾਇਨਲ ਮੈਚਾਂ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰ ਰਣਬੀਰ ਸਿੰਘ ਖੱਟੜਾ ਆਈ ਜੀ ਪੰਜਾਬ ਪੁਲਿਸ, ਸ੍ਰ ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ, ਬਾਬੂ ਕਬੀਰ ਦਾਸ ਹਲਕਾ ਇੰਚਾਰਜ ਨਾਭਾ, ਐਡਵੋਕੇਟ, ਸਤਵੀਰ ਸਿੰਘ ਖੱਟੜਾ, ਸ੍ਰ ਹਰੀ ਸਿੰਘ  ਨਾਭਾ ਪ੍ਰੀਤ ਕੰਬਾਇਨ ਮਨਪ੍ਰੀਤ ਸਿੰਘ ਕਰਤਾਰ ਕੰਬਾਇਨ ਭਾਦਸੋਂ ਸ੍ਰ ਕੁਲਦੀਪ ਸਿੰਘ ਨੱਸੂਪੁਰ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਕਬੱਡੀ ਕੱਪ ਲਈ ਐਨਆਰਆਈ ਇਕਬਾਲ ਸਿੰਘ ਟਿਵਾਣਾ ਜਰਮਨ, ਸਤਵਿੰਦਰ ਸਿੰਘ ਸ਼ੇਰਗਿੱਲ ਯੂ ਕੇ ਆਗਿਆਪਾਲ ਸਿੰਘ ਮਾਨ ਰੁਪਿੰਦਰ ਸਿੰਘ ਕੈਨੇਡਾ, ਗੁਰਚਰਨ ਸਿੰਘ ਜੀ, ਗੁਰਪ੍ਰੀਤ ਸਿੰਘ ਐਸ ਟਰੱਕਿੰਗ ਕੈਨੇਡਾ, ਫਤਿਹ ਸਿੰਘ ਮਾਨ ਅਸਟ੍ਰੇਲੀਆ, ਸੁਖਵਿੰਦਰ ਸਿੰਘ ਦੁਲੱਦੀ, ਅਰਪਨਦੀਪ ਸਿੰਘ ਨਿਊਜੀਲੈਂਡ, ਜਸਪ੍ਰੀਤ ਸਿੰਘ ਇਟਲੀ, ਕਰਨ ਔਲਖ ਕੈਨੇਡਾ, ਰਾਜਾ ਧਾਮੀ ਚਤਰਪੁਰਾ, ਕਰਨ ਔਲਖ ਕੈਨੇਡਾ, ਸਰਬੱਤ ਦਾ ਭਲਾ ਟਰੱਸਟ, ਭਾਈ ਦਿਆਂਲਾ ਜੀ ਪਬਲਿਕ ਸਕੂਲ ਆਦਿ ਦਾ ਵਿਸ਼ੇਸ ਯੋਗਦਾਨ ਸੀ। ਬਾਬਾ ਕਸਮੀਰਾ ਸਿੰਘ ਅਲਹੌਰਾ ਸਾਹਿਬ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਪ੍ਰਧਾਨ ਅਮਰਜੀਤ ਸਿੰਘ ਗੱਗੀ ਸਰਪ੍ਰਸਤ ਜਸਤੇਜ ਸਿੰਘ ਐਕਸ਼ੀਅਨ, ਜਰਨਲ ਸਕੱਤਰ ਰਜਿੰਦਰ ਸਿੰਘ ਮੈਨੇਜਰ, ਸਿਮਰਜੀਤ ਸਿੰਘ ਐਡੀਸ਼ਨਲ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਚਾਰ ਸਕੱਤਰ ਰਣਧੀਰ ਸਿੰਧ ਢੀਂਡਸਾ, ਜਗਤਾਰ ਸਿੰਘ ਬੌਬੀ ਮਾਜਰੀ, ਯੁਵਰਾਜ ਸਿੰਘ ਟੌਹੜਾ,ਹਰਮਨ ਸਿੰਘ ਟੌਹੜਾ, ਗੁਰੀ ਟਿਵਾਣਾ, ਸਿੰਮੂ ਖੋਖ, ਹਰਭਜਨ ਸਿੰਘ ਸਾਬਕਾ ਸਰਪੰਚ ਟੌਹੜਾ, ਮਾਸਟਰ ਸੁਖਜਿੰਦਰ ਸਿੰਘ ਟੌਹੜਾ, ਭਗਵੰਤ ਸਿੰਘ ਮੈਨੇਜਰ ਸੁਰਿੰਦਰ ਸਿੰਘ ਟਿਵਾਣਾ ,ਜਗਤਾਰ ਸਿੰਘ ਸਿੱਧੂ ਛੰਨਾ, ਹਨੀ ਪਟਿਆਲਾ, ਮਾ ਦਵਿੰਦਰ ਸਿੰਘ, ਸੁਖਜਿੰਦਰ ਸਿੰਘ ਪਿਕਾ ਆਦਿ ਨੇ ਆਪਣੀ ਖੂਬਸੂਰਤ ਭੂਮਿਕਾ ਨਿਭਾਈ ।
ਕਬੱਡੀ ਕੱਪ ਦੀ ਕੂਮੈਂਟਰੀ ਪ੍ਰਸਿੱਧ ਬੁਲਾਰੇ ਸਤਪਾਲ ਖਡਿਆਲ, ਪ੍ਰੋ ਸੇਵਕ ਸ਼ੇਰਗੜ੍ਹ ਕੁਲਵੀਰ ਥੂਹੀ, ਜੱਸਾ ਘਰਖਣਾ, ਕ੍ਰਿਸ਼ਨ ਬਦੇਸ਼ਾ, ਜਸ਼ਨ ਮਹਿਲਾ ਚੌਕ ਅਮਰੀਕ ਘੁਮਾਣਾ ਨੇ ਖੂਬਸੂਰਤ ਅੰਦਾਜ ਚ ਕੀਤੀ। ਰੈਫਰੀ ਸੱਤ ਝਨੇੜੀ ਮਨੀ ਧੁਹੜ, ਮਨਜੀਤ ਝਨੇਰ, ਕਸਮੀਰ ਘਰਾਚੋਂ ਨੇ ਯੋਗ ਫੈਸਲੇ ਦਿੱਤੇ। ਟੌਹੜਾ ਕਬੱਡੀ ਕੱਪ ਅਨੁਸ਼ਾਸਨ ਅਤੇ ਪ੍ਰਬੰਧਾ ਦੇ ਪੱਖ ਤੋਂ ਬਹੁਤ ਹੀ ਖੁਬਸੂਰਤ ਢੰਗ ਨਾਲ ਸਿਰਜਿਆ ਗਿਆ ਸੀ। ਪੰਜਾਬ ਦੀ ਕਬੱਡੀ ਨੂੰ ਉਸਾਰੂ ਲੀਹਾਂ ਤੇ ਲੈ ਕੇ ਆਉਣ ਲਈ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੇ ਯਤਨ ਸਲਾਘਾਯੋਗ ਹਨ। ਪੰਜਾਬ ਦੀ ਜਵਾਨੀ ਦਾ ਧਿਆਨ ਮੈਦਾਨ ਵੱਲ ਖਿੱਚਣ ਲਈ ਇਸ ਤਰ੍ਹਾਂ ਦੇ ਕਬੱਡੀ ਕੱਪ ਹੋਣੇ ਸਮੇਂ ਦੀ ਮੁੱਖ ਲੋੜ ਹਨ। ਇਸ ਲਈ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਵਾਦ ॥

ਸਤਪਾਲ ਮਾਹੀ ਖਡਿਆਲ