ਬਾਲ ਗੀਤ

ਕਿਸੇ ਦੀ ਨਾ ਕਰਦਾ ਸਮਾਂ ਇੰਤਜ਼ਾਰ ਬੱਚਿਓ,
ਬੜੀ ਤੇਜ਼ ਹੈ ਇਹਦੀ ਰਫ਼ਤਾਰ ਬੱਚਿਓ।
ਭੁੱਲ ਕੇ ਨਾ ਲਿਉ ਇਹ ਨੂੰ ਹੱਥਾਂ ’ਚੋਂ ਗਵਾ ਬੱਚਿਓ
ਹੁਣ ਕਰ ਲਓ ਪੜ੍ਹਾਈਆਂ।
ਗਏ ਪੇਪਰਾਂ ਦੇ ਦਿਨ ਨੇੜੇ ਆ ਬੱਚਿਓ।
        ਹੁਣ ਕਰ ਲਓ............................।

ਅਧਿਆਪਕਾਂ ਨੂੰ ਮੰਨ ਲੈਣਾ ਮਾਪਿਆਂ ਸਮਾਨ ਨੇ,
ਬਖ਼ਸ਼ਦੇ ਤੁਹਾਨੂੰ ਜੋ ਅਸਲੀ ਗਿਆਨ ਨੇ।
ਕਦੇ ਸਫਲ ਨਾ ਜ਼ਿੰਦਗੀ ਹੁੰਦੇ,
ਲੈਂਦੇ ਮਨ ਜੋ ਪੜ੍ਹਾਈ ਤੋਂ ਚੁਰਾ ਬੱਚਿਓ।
        ਹੁਣ ਕਰ ਲਓ............................।

ਸੱਚ ਨੂੰ ਹਮੇਸ਼ਾ ਤੁਸੀਂ ਦੇਣੀ ਤਰਜੀਹ,
ਬੋਲਣੇ ਦੀ ਝੂਠ ਕਦੇ ਪਾਉਣੀ ਨੀ ਲੀਹ।
ਹਿੰਮਤ ਦਾ ਹਮਾਇਤੀ ਸਦਾ ਹੁੰਦਾ ਹੈ ਰੱਬ,
ਗੱਲ ਦਿਲ ਵਿੱਚ ਲੈਣੀ ਇਹ ਵਸਾ ਬੱਚਿਓ।
        ਹੁਣ ਕਰ ਲਓ............................।

ਨਕਲ ਦੀ ਨਾ ਦਿਲ ’ਚ ਰੱਖਿਉ ਕੋਈ ਆਸ,
ਪੜ੍ਹ ਕੇ ਕਿਤਾਬਾਂ ਤੁਸੀਂ ਹੋ ਜਾਇਓ ਪਾਸ।
ਤਰੱਕੀ ਦੀਆਂ ਮੰਜ਼ਿਲਾਂ ਨਾ ਛੂੰਹਦੇ ਕਦੇ,
ਜਿਹੜੇ ਨਕਲਾਂ ਦੇ ਪੈ ਗਏ ਨੇ ਰਾਹ ਬੱਚਿਓ।
        ਹੁਣ ਕਰ ਲਓ............................।

ਪੜ੍ਹ ਕੇ ਪੜ੍ਹਾਈਆਂ ਜਿਨ੍ਹਾਂ ਮਾਰੀਆਂ ਨੇ ਮੱਲਾਂ,
ਉਨ੍ਹਾਂ ਦੀਆਂ ਘਰ ਘਰ ਹੁੰਦੀਆਂ ਨੇ ਗੱਲਾਂ।
ਤੁਸੀਂ ਵੀ ਮਹਾਨ ਪੜ੍ਹ ਕੇ ਰੁਤਬੇ ਨੇ ਪਾਉਣੇ,
ਦੇਣਾ ‘ਘਲੋਟੀ’ ਦਾ ਨਾਂ ਚਮਕਾ ਬੱਚਿਓ।
        ਹੁਣ ਕਰ ਲਓ............................।