ਬਾਲ ਗੀਤ

ਪੜ੍ਹ ਕੇ ਮੰਮੀ ਮੈਂ ਫ਼ੌਜੀ ਬਣਾਂਗਾ,
ਦੇਸ਼ ਦੀ ਖ਼ਾਤਰ ਜੰਗ ਲੜਾਂਗਾ।
ਵੈਰੀ ਨੂੰ ਭਾਜੜ ਮੈਂ ਪਾਉਂਗਾ,
ਮੈਂ ਜਦੋਂ ਵਿੱਚ ਮੋਰਚੇ ਜਾਉਂਗਾ।
ਦੁਸ਼ਮਣ ਨਾਲ ਲੋਹਾ ਲੈਣਾ,
ਕਦੇ ਨਾ ਮਰਨੋਂ ਮੂਲ ਡਰਾਂਗਾ।
ਪੜ੍ਹ ਕੇ ਮੰਮੀ..............................

ਜੱਗ ’ਤੇ ਨਾਮ ਚਮਕਣ ਦੇਸ਼ ਲਈ ਜੋ ਮਰਦੇ,
ਜੋ ਨੇ ਕੀਮਤੀ ਜਾਨਾਂ ਦੇਸ਼ ਲਈ ਅਰਪਣ ਕਰਦੇ।
ਇੱਕੀਆਂ ਦੇ ਇਕੱਤੀ ਪਾ ਵੈਰੀ ਨੂੰ,
ਮੈਂ ਜ਼ਾਲਮਾਂ ਦਾ ਮੂੰਹ ਮੋੜ ਧਰਾਂਗਾ।
ਪੜ੍ਹ ਕੇ ਮੰਮੀ..............................

ਕਹਿੰਦੇ ਹੁੰਦੀ ਗੱਲ ਕਰਨੀ ਸੌਖੀ,
ਸੇਵਾ ਦੇਸ਼ ਦੀ ਜਿੰਦੜੀਏ ਔਖੀ।
ਪੱਲ ਬੰਨ੍ਹ ਪੈਗ਼ਾਮ ਸ਼ਹੀਦਾਂ ਵਾਲਾ,
ਮੈਂ ਨਿਸ਼ਚੈ ਕਰ ਆਪਣੀ ਜੀਤ ਕਰਾਂਗਾ।
ਪੜ੍ਹ ਕੇ ਮੰਮੀ..............................

ਭਾਰਤ ਮੇਰੇ ਕੋਲੋ ਹੁਣ ਬਹੁਤ ਪਾਵਰ,
ਅਸੀਂ ਵੀ ਕਰਨੀ ਇਸ ਤੋਂ ਜਿੰਦ ਨਿਛਾਵਰ।
‘ਕੁੱਕੂ’ ਨਿਰਣਾ ਮੈਂ ਹੁਣ ਇਹੀ ਕਰਾਂਗਾ।
ਪੜ੍ਹ ਕੇ ਮੰਮੀ ਮੈਂ ਫ਼ੌਜੀ ਬਣਾਂਗਾ,
ਦੇਸ਼ ਦੀ ਖ਼ਾਤਰ ਜੰਗ ਲੜਾਂਗਾ।

ਸੁਖਦੇਵ ਸਿੰਘ ਕੁੱਕੂ