ਰਾਸ਼ਟਰੀ

ਏਅਰ ਕੰਡੀਸ਼ਨਰ ਕੰਪ੍ਰੈਸਰ ਵਿੱਚ ਧਮਾਕਾ ਹੋਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ, ਤਿੰਨ ਜ਼ਖ਼ਮੀ
ਮੁੰਬਈ, ਏਐਨਆਈ : ਰਾਏਗੜ੍ਹ ਜ਼ਿਲ੍ਹੇ ਦੇ ਅਲੀਬਾਗ ਵਿੱਚ ਏਅਰ ਕੰਡੀਸ਼ਨਰ (ਏਸੀ) ਕੰਪ੍ਰੈਸਰ ਵਿੱਚ ਧਮਾਕਾ ਹੋਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਕਰਮਚਾਰੀ ਨੈਸ਼ਨਲ ਕੈਮੀਕਲ ਐਂਡ ਫਰਟੀਲਾਈਜ਼ਰ (ਆਰਸੀਐਫ) ਕੰਪਨੀ ਦੇ ਪਲਾਂਟ ਵਿੱਚ ਏਅਰ ਕੰਡੀਸ਼ਨਰ ਲਗਾ ਰਹੇ ਸਨ ਜਦੋਂ ਅਚਾਨਕ ਏਸੀ ਕੰਪ੍ਰੈਸਰ ਵਿੱਚ ਧਮਾਕਾ ਹੋ ਗਿਆ। ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ....
ਦੀਵਾਲੀ 'ਤੇ ਨੌਜਵਾਨਾਂ ਨੂੰ ਵੱਡਾ ਤੋਹਫਾ , 75 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀਵਾਲੀ 'ਤੇ ਨੌਜਵਾਨਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਜਾਣਕਾਰੀ ਮੁਤਾਬਕ 22 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ 75 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਹ ਪ੍ਰੋਗਰਾਮ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਨੌਜਵਾਨ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਕੇਂਦਰੀ ਮੰਤਰੀ ਵੀ ਸ਼ਿਰਕਤ ਕਰਨਗੇ। ਉੜੀਸਾ ਤੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਗੁਜਰਾਤ....
“ਕਾਰ ਦੁਆਰਾ ਜਿਮ ਜਾਣ ਨਾਲੋਂ ਪੈਦਲ ਜਾਣਾ ਬਿਹਤਰ ਹੈ : ਪ੍ਰਧਾਨ ਮੋਦੀ
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੂੰ ਕੇਵੜੀਆ, ਗੁਜਰਾਤ ਵਿੱਚ ਮਿਸ਼ਨ ਲਾਈਫ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਮਿਸ਼ਨ ਲਾਈਫ ਉਸ ਮੰਤਰ 'ਤੇ ਆਧਾਰਿਤ ਹੈ ਜੋ ਹਰ ਛੋਟੀ ਜਿਹੀ ਕਾਰਵਾਈ ਨੂੰ ਗਿਣਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''ਉਦਾਹਰਨ ਲਈ ਕੁਝ ਲੋਕ ਏਸੀ ਦਾ ਤਾਪਮਾਨ 17 ਜਾਂ 18 ਡਿਗਰੀ ਤਕ ਰੱਖਣਾ ਪਸੰਦ ਕਰਦੇ ਹਨ। ਇਸ ਨਾਲ ਵਾਤਾਵਰਨ 'ਤੇ ਮਾੜਾ ਅਸਰ ਪੈਂਦਾ ਹੈ। ਏਅਰ ਕੰਡੀਸ਼ਨਰ (ਏਸੀ)....
ਗੁਜਰਾਤ 'ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
ਨਵੀਂ ਦਿੱਲੀ (ਏਜੰਸੀ) : ਗੁਜਰਾਤ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਸੂਰਤ ਤੋਂ 61 ਕਿਲੋਮੀਟਰ ਦੂਰ ਅੱਜ ਸਵੇਰੇ ਕਰੀਬ 10.26 ਵਜੇ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 7 ਕਿਲੋਮੀਟਰ ਹੇਠਾਂ ਸੀ। ਇਸ ਦੇ ਨਾਲ ਹੀ ਲੱਦਾਖ 'ਚ ਸੜਕ ਨਿਰਮਾਣ ਦੇ ਕੰਮ ਦੌਰਾਨ ਮਜ਼ਦੂਰਾਂ 'ਤੇ ਡੰਪਰ ਡਿੱਗਣ ਕਾਰਨ ਦੋ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ 10 ਲੋਕ ਜ਼ਖਮੀ ਵੀ ਹੋਏ ਹਨ। ਰੱਖਿਆ ਮੰਤਰੀ ਰਾਜਨਾਥ....
ਰੈਜ਼ੀਡੈਂਟ ਵੀਜ਼ਿਆਂ ਦੀਆਂ ਅਰਜ਼ੀਆਂ ਉਤੇ ਰੋਜ਼ਾਨਾ ਮੋਹਰ ਲੱਗਣੀ ਜਾਰੀ
ਨਿਊਜ਼ੀਲੈਂਡ : ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ 01 ਦਸੰਬਰ ਤੋਂ 2021 ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਪਹਿਲਾ ਵੀਜ਼ਾ 6 ਦਸੰਬਰ 2021 ਨੂੰ ਲਾ ਕੇ ਰੈਜ਼ੀਡੈਂਟ ਵੀਜ਼ਿਆਂ ਦੀਆਂ ਅਰਜ਼ੀਆਂ ਉਤੇ ਰੋਜ਼ਾਨਾ ਠਾਹ-ਠਾਹ ਮੋਹਰ ਲੱਗਣੀ ਜਾਰੀ ਹੈ। 18 ਅਕਤੂਬਰ 2022 ਤੱਕ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 106,068 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿਚੋਂ 59,830 ਅਰਜ਼ੀਆਂ ਪਾਸ ਕਰ ਦਿੱਤੀਆਂ ਗਈਆਂ ਹਨ ਅਤੇ 110,141 ਤੋਂ ਵੱਧ ਲੋਕ....
ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਮੱਲਿਕਾਰਜੁਨ ਖੜਗੇ ਨੇ ਜਿੱਤੀ, 24 ਸਾਲਾਂ ਬਾਅਦ ਗੈਰ-ਗਾਂਧੀ ਪਰਿਵਾਰ ਤੋਂ ਹੈ ਪ੍ਰਧਾਨ
ਨਵੀਂ ਦਿੱਲੀ, ਏਐੱਨਆਈ : ਕਾਂਗਰਸ ਦੇ ਸੀਨੀਅਰ ਆਗੂ ਮੱਲਿਕਾਰਜੁਨ ਖੜਗੇ ਨੇ ਪ੍ਰਧਾਨਗੀ ਅਹੁਦੇ ਲਈ ਹੋਈ ਚੋਣ ਜਿੱਤ ਲਈ ਹੈ। ਖੜਗੇ ਹੁਣ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ। ਪ੍ਰਧਾਨਗੀ ਅਹੁਦੇ ਲਈ ਹੋਈ ਚੋਣ 'ਚ ਖੜਗੇ ਨੂੰ 7897 ਵੋਟਾਂ ਮਿਲੀਆਂ ਜਦਕਿ ਸ਼ਸ਼ੀ ਥਰੂਰ ਨੂੰ ਸਿਰਫ਼ ਇਕ ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ। ਏਜੰਸੀ ਮੁਤਾਬਕ 416 ਵੋਟਾਂ ਰੱਦ ਹੋਈਆਂ। 24 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਾਂਗਰਸ ਪ੍ਰਧਾਨ ਗੈਰ-ਗਾਂਧੀ ਪਰਿਵਾਰ ਤੋਂ ਹੈ। ਦੱਸ ਦੇਈਏ ਕਿ ਇਸ ਸੋਮਵਾਰ ਨੂੰ ਦੇਸ਼ ਭਰ 'ਚ ਪ੍ਰਧਾਨ....
ਭਾਰਤੀ ਕਪਾਹ ਸੰਘ ਵੱਲੋਂ ਰਾਜਿੰਦਰ ਗੁਪਤਾ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ
ਮੁੰਬਈ : ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸਿਰੀ ਰਜਿੰਦਰ ਗੁਪਤਾ ਨੂੰ ਭਾਰਤੀ ਕਪਾਹ ਸੰਘ (ਕਾਟਨ ਐਸੋਸੀਏਸ਼ਨ ਆਫ਼ ਇੰਡੀਆ) ਵੱਲੋਂ ਲਾਈਫ਼ਟਾਈਮ ਅਚੀਵਮੈਂਟ ਐਵਾਰਡ(ਤਾਉਮਰ ਪ੍ਰਾਪਤੀ ਪੁਰਸਕਾਰ) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਕਪਾਹ ਸੰਘ ਦੇ ਸ਼ਤਾਬਦੀ ਸਾਲ ਦੇ ਸਮਾਰੋਹ ਮੌਕੇ ਜੀਓ ਸੈਂਟਰ ਮੁੰਬਈ ਵਿਖੇ ਹੋਏ ਸਮਾਰੋਹ ਮੌਕੇ ਪ੍ਰਦਾਨ ਕੀਤਾ ਗਿਆ। ਸ੍ਰੀ ਗੁਪਤਾ ਨੂੰ ਭਾਰਤੀ ਟੈਕਸਟਾਈਲ ਉਦਯੋਗ ਨੂੰ ਕੌਮੀ ਹਿੱਤਾਂ ਵਿੱਚ ਮਜ਼ਬੂਤ ਕਰਨ ਲਈ ਪਾਏ ਵਡਮੁੱਲੇ ਯੋਗਦਾਨ ਅਤੇ ਉਨ੍ਹਾਂ ਦੀਆਂ ਸਾਨਦਾਰ....
ਜੇਲ ਤੋਂ ਬਾਹਰ ਆਉਂਦਿਆਂ ਹੀ ਰਾਮ ਰਹੀਮ ਨੇ ਕੀਤਾ ਸਤਿਸੰਗ, ਅਸ਼ੀਰਵਾਦ ਲੈਣ ਲਈ ਨੇਤਾਵਾਂ ਦਾ ਹੋਇਆ ਮੁਕਾਬਲਾ
ਬਾਗਪਤ : ਸਾਧਵੀ ਬਲਾਤਕਾਰ ਮਾਮਲੇ ਅਤੇ ਦੋ ਕਤਲਾਂ ਦੇ ਦੋਸ਼ਾਂ ਵਿੱਚ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਸੰਚਾਲਕ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਪੂਰੇ ਦੋ ਘੰਟੇ ਸਤਿਸੰਗ ਕੀਤਾ। ਹਾਲਾਂਕਿ ਇਹ ਸਤਿਸੰਗ ਆਨਲਾਈਨ ਸੀ। ਖਾਸ ਗੱਲ ਇਹ ਹੈ ਕਿ ਇਸ ਸਤਿਸੰਗ 'ਚ ਹਰਿਆਣਾ ਪੰਚਾਇਤ ਚੋਣ ਦੇ ਉਮੀਦਵਾਰਾਂ ਦਾ ਇਕੱਠ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਸਤਿਸੰਗ ਦੇ ਸਾਰੇ ਪ੍ਰਬੰਧ ਭਾਜਪਾ ਆਗੂਆਂ ਨੇ ਕੀਤੇ ਸਨ। ਇਸ....
ਅਗਲੀ ਪੀੜ੍ਹੀ ਲਈ ਵਿਰਾਸਤ ਨੂੰ ਸੰਭਾਲਣਾ ਜਰੂਰੂੀ : ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ (ਏਐੱਨਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ (NMHC) ਪ੍ਰੋਜੈਕਟ ਦੀ ਸਮੀਖਿਆ ਕੀਤੀ। ਪੀਐਮ ਮੋਦੀ ਨੇ ਵਿਰਾਸਤ ਨੂੰ ਬਚਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਇਸ ਨੂੰ ਅਗਲੀ ਪੀੜ੍ਹੀ ਲਈ ਸੰਭਾਲਣਾ ਚਾਹੀਦਾ ਹੈ, ਪਰ ਪਹਿਲਾਂ ਅਜਿਹਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦਾ ਯੁੱਗ ਬਹੁਤ ਅੱਗੇ ਵਧ ਗਿਆ ਹੈ। ਪੀਐਮ ਮੋਦੀ ਨੇ ਕਿਹਾ, 'ਮੈਂ ਟੈਕਨਾਲੋਜੀ ਦੇ ਜ਼ਰੀਏ....
ਭਾਰਤ ਆਪਸੀ ਹਿੱਤਾਂ ਦੇ ਖੇਤਰਾਂ 'ਚ ਅਫ਼ਰੀਕੀ ਦੇਸ਼ਾਂ ਨਾਲ ਕੰਮ ਕਰਨ ਲਈ ਤਿਆਰ ਹੈ : ਰਾਜਨਾਥ ਸਿੰਘ
ਗਾਂਧੀਨਗਰ (ਏਐੱਨਆਈ) : ਡਿਫੈਂਸ ਐਕਸਪੋ 2022 ਮੰਗਲਵਾਰ ਤੋਂ ਗੁਜਰਾਤ ਦੇ ਗਾਂਧੀਨਗਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸ਼ਾਂਤੀ ਅਤੇ ਸਥਿਰਤਾ ਸਮੇਤ ਸਾਰੇ ਖੇਤਰਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਅਫਰੀਕੀ ਦੇਸ਼ਾਂ ਦਾ ਸਮਰਥਨ ਕਰਨ ਦੀ ਆਪਣੀ ਵਚਨਬੱਧਤਾ 'ਤੇ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਅਫਰੀਕੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਅਫ਼ਰੀਕੀ ਮਹਾਂਦੀਪ ਦੇ ਨਾਲ ਭਾਰਤ ਦੀ ਰੱਖਿਆ ਅਤੇ....
ਜੰਮੂ-ਕਸ਼ਮੀਰ ‘ਚ ਬਾਹਰੋਂ ਕੰਮ ਕਰਨ ਆਏ ਮਜ਼ਦੂਰਾਂ ‘ਤੇ ਅੱਤਵਾਦੀ ਹਮਲਾ,  2 ਮਜ਼ਦੂਰਾਂ ਦੀ ਮੌਤ
ਮੂ-ਕਸ਼ਮੀਰ : ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਬਾਹਰੋਂ ਕੰਮ ਕਰਨ ਆਏ ਮਜ਼ਦੂਰਾਂ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਸ਼ੋਪੀਆਂ ਦੇ ਹਰਮੇਨ ‘ਚ ਅੱਤਵਾਦੀਆਂ ਨੇ ਮਜ਼ਦੂਰਾਂ ‘ਤੇ ਗ੍ਰੇਨੇਡ ਹਮਲਾ ਕੀਤਾ। ਜਾਣਕਾਰੀ ਮੁਤਾਬਕ ਹਮਲੇ ‘ਚ 2 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਮਜ਼ਦੂਰਾਂ ਦੀ ਪਛਾਣ ਮਨੀਸ਼ ਕੁਮਾਰ (40) ਪੁੱਤਰ ਰਾਮ ਅਵਤਾਰ ਅਤੇ ਰਾਮ ਸਾਗਰ (50) ਪੁੱਤਰ ਗੱਜਾ ਵਜੋਂ ਹੋਈ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਦੇ ਦਾਨਾਪੁਰਵਾ ਪਿੰਡ ਦੇ ਰਹਿਣ ਵਾਲੇ ਸਨ। 2 ਮਹੀਨੇ ਪਹਿਲਾਂ ਕੰਮ ਕਰਨ....
ਕੇਦਾਰਨਾਥ ‘ਚ ਹੈਲੀਕਾਪਟਰ ਕਰੈਸ਼, ਹਾਦਸੇ ‘ਚ ਕਈ ਮੌਤਾਂ
ਉੱਤਰਾਖੰਡ : ਕੇਦਾਰਨਾਥ ‘ਚ ਹੈਲੀਕਾਪਟਰ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਹਾਦਸਾ ਕੇਦਾਰਨਾਥ ਮੰਦਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਗਰੁਣ ਚੱਟੀ ‘ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਆਇਰਨ ਕੰਪਨੀ ਦਾ ਸੀ। ਇਸ ਹਾਦਸੇ ‘ਚ ਕਈ ਮੌਤਾਂ ਹੋਣ ਦੀ ਖਬਰ ਆ ਰਹੀ ਹੈ। ਇਹ ਪਾਠਾ ਇਲਾਕੇ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਸੀ। ਹਾਲਾਂਕਿ ਇਸ ਸਬੰਧ ‘ਚ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਤੁਰੰਤ ਪੁਲਿਸ....
ਐਮ.ਪੀ. ਮਾਨ ਨੇ ਲਖਨਪੁਰ ਬਾਰਡਰ ‘ਤੇ ਲਾਇਆ ਧਰਨਾ,  ਪੁਲਿਸ ਨੇ ਨਹੀ ਦਿੱਤੀ ਕਸ਼ਮੀਰ ਜਾਣ ਦੀ ਇਜਾਜ਼ਤ
ਪਠਾਨਕੋਟ : ਸੰਗਰੂਰ ਤੋਂ ਐਮ.ਪੀ. ਸਿਮਰਨਜੀਤ ਸਿੰਘ ਮਾਨ ਬੀਤੀ ਰਾਤ ਤੋਂ ਪਠਾਨਕੋਟ ਦੇ ਲਖਨਪੁਰ ਬਾਰਡਰ ‘ਤੇ ਧਰਨਾ ਲਾਈ ਬੈਠੇ ਹਨ, ਦਰਅਸਲ, ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਜੰਮੂ-ਕਸ਼ਮੀਰ ਲਈ ਰਵਾਨਾ ਹੋਏ ਸਨ ਪਰ ਭਾਰਤ ਸਰਕਾਰ ਦੇ ਹੁਕਮਾਂ ‘ਤੇ ਜੰਮੂ-ਕਸ਼ਮੀਰ ਪੁਲਿਸ ਨੇ ਬਿਨਾਂ ਕੋਈ ਕਾਰਨ ਦੱਸੇ ਉਨ੍ਹਾਂ ਨੂੰ ਰੋਕ ਲਿਆ, ਜਿਸ ਕਾਰਨ ਉਨ੍ਹਾਂ ਨੂੰ ਲਖਨਪੁਰ ਬਾਰਡਰ ‘ਤੇ ਧਰਨਾ ਲਾਉਣਾ ਪਿਆ। ਸਿਮਰਨਜੀਤ ਮਾਨ ਨੇ ਕਿਹਾ ਕਿ ਕਸ਼ਮੀਰ ਜਾਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਮੈਂ ਆਪਣੀ ਜਥੇਬੰਦੀ ਦੇ....
ਕੇਂਦਰ ਨੇ ਹਾੜੀ ਦੀਆਂ 6 ਫ਼ਸਲਾਂ 'ਤੇ MSP ਵਧਾਈ
ਨਵੀਂ ਦਿੱਲੀ (ਏਐਨਆਈ) : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਸਰਕਾਰ ਨੇ ਮਾਰਕੀਟਿੰਗ ਸੀਜ਼ਨ 2023-24 ਲਈ ਸਾਰੀਆਂ ਹਾੜ੍ਹੀ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਦਾਲ (ਮਸੂਰ) ਲਈ ਪ੍ਰਵਾਨਿਤ ਘੱਟੋ-ਘੱਟ ਸਮਰਥਨ ਮੁੱਲ ਵਿੱਚ ਸਭ ਤੋਂ ਵੱਧ ਵਾਧਾ 500 ਰੁਪਏ ਪ੍ਰਤੀ ਕੁਇੰਟਲ, ਕਣਕ 110 ਰੁਪਏ ਪ੍ਰਤੀ ਕੁਇੰਟਲ, ਜੌਂ ਦੀ ਕੀਮਤ 100 ਰੁਪਏ ਪ੍ਰਤੀ ਕੁਇੰਟਲ, ਛੋਲੇ 105 ਰੁਪਏ ਪ੍ਰਤੀ ਕੁਇੰਟਲ, ਰੇਪਸੀਡ ਅਤੇ....
ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਆਈ.ਏ.ਐਸ ਅਫਸਰ ਸਸਪੈਂਡ
ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ 1990 ਬੈਚ ਦੇ ਏਜੀਐਮਸੂਟੀ ਕੇਡਰ ਦੇ ਅਫਸਰ ਜਤਿੰਦਰ ਨਰਾਇਣ ਨੂੰ ਸਮੂਹਿਕ ਜਬਰ ਜਨਾਹ ਦੇ ਦੋਸ਼ ਲੱਗਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਹੈ। ਜਤਿੰਦਰ ਨਰਾਇਣ ਅੰਡੇਮਾਨ ਤੇ ਨਿਕੋਬਾਰ ਆਇਲੈਂਡ ਦੇ ਚੀਫ ਸੈਕਟਰੀ ਸਨ। ਗ੍ਰਹਿ ਮੰਤਰਾਲੇ ਵਿਚ ਜਆਇੰਟ ਸੈਕਟਰੀ ਯੂ ਟੀ ਡਵੀਜ਼ਨ ਆਸ਼ੂਤੋਸ਼ ਅਗਨੀਹੋਤਰੀ ਨੇ ਦੱਸਿਆ ਕਿ ਇਹ ਕਾਰਵਾਈ ਗ੍ਰਹਿ ਮੰਤਰਾਲੇ ਨੇ 16 ਅਕਤੂਬਰ ਨੂੰ ਜਬਰ ਜਨਾਹ ਮਾਮਲੇ ਵਿਚ ਅੰਡੇਮਾਨ ਤੇ ਨਿਕੋਬਾਰ ਪੁਲਿਸ ਤੋਂ ਮਿਲੀ ਰਿਪੋਰਟ ਦੇ ਆਧਾਰ ’ਤੇ ਕੀਤੀ ਹੈ। ਮਹਿਲਾ....