ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਵਿੱਚ ਪੰਜ ਨਕਸਲੀ ਮਾਰੇ ਗਏ

ਕਾਂਕੇਰ, 16 ਨਵੰਵਰ 2024 : ਛੱਤੀਸਗੜ੍ਹ ਕਾਂਕੇਰ ਅਤੇ ਨਰਾਇਣਪੁਰ ਜ਼ਿਲ੍ਹਿਆਂ ਦੀ ਸਰਹੱਦ ਦੇ ਅਬੂਝਾਮਦ ਇਲਾਕੇ ਵਿੱਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਨਕਸਲ ਪ੍ਰਭਾਵਿਤ ਸਰਹੱਦੀ ਖੇਤਰ ਅਬੂਝਾਮਦ 'ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿੱਚ ਪੰਜ ਨਕਸਲੀ ਮਾਰੇ ਗਏ ਹਨ। ਖ਼ਬਰ ਹੈ ਕਿ ਮੁਕਾਬਲਾ ਅਜੇ ਵੀ ਜਾਰੀ ਹੈ। ਦੋਵਾਂ ਧਿਰਾਂ ਵਿਚਾਲੇ ਰੁਕ-ਰੁਕ ਕੇ ਗੋਲ਼ੀਬਾਰੀ ਹੋ ਰਹੀ ਹੈ। ਫਿਲਹਾਲ ਇਸ ਮੁਕਾਬਲੇ 'ਚ ਪੁਲਿਸ ਮੁਲਾਜ਼ਮਾਂ ਦੇ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ। ਜਵਾਨਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ। ਪੁਲਿਸ ਅਤੇ ਨਕਸਲੀਆਂ ਵਿਚਾਲੇ ਗੋਲੀਬਾਰੀ ਜਾਰੀ ਹੈ। ਉੱਤਰੀ ਅਬੂਝਾਮਦ ਇਲਾਕੇ 'ਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਸਾਂਝੀ ਪੁਲਿਸ ਪਾਰਟੀ ਨੇ ਤਲਾਸ਼ੀ ਮੁਹਿੰਮ ਚਲਾਈ ਸੀ। ਸਵੇਰੇ 8 ਵਜੇ ਤੋਂ ਹੀ ਡੀਆਰਜੀ, ਐਸਟੀਐਫ ਅਤੇ ਬੀਐਸਐਫ ਦੀ ਸਾਂਝੀ ਪੁਲਿਸ ਪਾਰਟੀ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ ਜਾਰੀ ਸੀ। ਤਲਾਸ਼ੀ ਦੌਰਾਨ ਹੁਣ ਤੱਕ 5 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਨਕਸਲੀਆਂ ਦੇ ਕਬਜ਼ੇ 'ਚੋਂ ਵੱਡੀ ਮਾਤਰਾ 'ਚ ਹਥਿਆਰ ਵੀ ਬਰਾਮਦ ਹੋਏ ਹਨ। ਮੁਕਾਬਲੇ ਵਿੱਚ ਦੋ ਜਵਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਦੋਵੇਂ ਜ਼ਖਮੀ ਜਵਾਨਾਂ ਦੇ ਬਿਹਤਰ ਇਲਾਜ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਮੁੱਠਭੇੜ ਅਜੇ ਵੀ ਜਾਰੀ ਹੈ ਦੋਨਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ, ਇਸ ਤੋਂ ਪਹਿਲਾਂ 4 ਅਕਤੂਬਰ ਨੂੰ ਛੱਤੀਸਗੜ੍ਹ ਦੀ ਸਭ ਤੋਂ ਵੱਡੀ ਨਕਸਲੀ ਕਾਰਵਾਈ ਅਬੂਝਮਾਦ ਦੇ ਜੰਗਲ 'ਚ ਹੋਈ ਸੀ। ਨਕਸਲੀਆਂ ਖਿਲਾਫ ਚਲਾਏ ਗਏ ਨਕਸਲ ਵਿਰੋਧੀ ਆਪਰੇਸ਼ਨ 'ਚ 31 ਨਕਸਲੀ ਮਾਰੇ ਗਏ। ਮੁਕਾਬਲੇ ਦੇ ਦਸ ਦਿਨ ਬਾਅਦ 14 ਅਕਤੂਬਰ ਨੂੰ ਨਕਸਲੀਆਂ ਨੇ ਵੱਡਾ ਖੁਲਾਸਾ ਕੀਤਾ ਹੈ। ਮਾਓਵਾਦੀਆਂ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ 31 ਨਹੀਂ ਸਗੋਂ ਕੁੱਲ 35 ਨਕਸਲੀ ਮਾਰੇ ਗਏ ਹਨ। ਇਸ ਤੋਂ ਬਾਅਦ 18 ਅਕਤੂਬਰ ਨੂੰ ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਮੁਕਾਬਲੇ ਵਿੱਚ ਕੁੱਲ 38 ਨਕਸਲੀ ਮਾਰੇ ਗਏ।